ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਊਦੀ-ਅਰਬ ਤੇ ਦੁਬਈ ਵਿਚ 31 ਭਾਰਤੀ ਨੌਜਵਾਨਾਂ ਦੀ ਜਾਨ ਖਤਰੇ ‘ਚ: ਹਰਜੋਤ ਬੈਂਸ “ਆਪ”
ਸਊਦੀ-ਅਰਬ ਤੇ ਦੁਬਈ ਵਿਚ 31 ਭਾਰਤੀ ਨੌਜਵਾਨਾਂ ਦੀ ਜਾਨ ਖਤਰੇ ‘ਚ: ਹਰਜੋਤ ਬੈਂਸ “ਆਪ”
Page Visitors: 2337

ਸਊਦੀ-ਅਰਬ ਤੇ ਦੁਬਈ ਵਿਚ 31 ਭਾਰਤੀ ਨੌਜਵਾਨਾਂ ਦੀ ਜਾਨ ਖਤਰੇ ‘ਚ: ਹਰਜੋਤ ਬੈਂਸ “ਆਪ”ਸਾਊਦੀ ਅਰਬ ਤੇ ਦੁਬਈ ਵਿਚ 31 ਭਾਰਤੀ ਨੌਜਵਾਨ ਜੂਝ ਰਹੇ ਹਨ ਜ਼ਿੰਦਗੀ ਤੇ ਮੌਤ ਦਰਮਿਆਨ

April 15
05:33 2018

ਲੁਧਿਆਣਾ, 15 ਅਪ੍ਰੈਲ (ਪੰਜਾਬ ਮੇਲ)- ਸਾਊਦੀ ਅਰਬ ਤੇ ਦੁਬਈ ਵਿਚ 31 ਭਾਰਤੀ ਨੌਜਵਾਨ ਜ਼ਿੰਦਗੀ ਤੇ ਮੌਤ ਦਰਮਿਆਨ ਜੂਝ ਰਹੇ ਹਨ, ਜਿਸ ਵਿਚ 27 ਸਿਰਫ ਪੰਜਾਬ ਦੇ ਹਨ। ਇਨ੍ਹਾਂ ਦੇ ਪਰਿਵਾਰ ਦਿਨ ਰਾਤ ਅਰਦਾਸ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਠੀਕ-ਠਾਕ ਆਪਣੇ ਦੇਸ਼ ਪਰਤ ਆਉਣ। ਇਸ ਸਬੰਧ ਵਿਚ ਆਮ ਆਦਮੀ ਪਾਰਟੀ (ਆਪ) ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰ ਕੇ ਇਨ੍ਹਾਂ ਦੀ ਠੀਕ-ਠਾਕ ਵਾਪਸੀ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ‘ਆਪ’ ਦੇ ਚੀਫ ਸਪੋਕਸ ਪਰਸਨ ਤੇ ਨੈਸ਼ਨਲ ਐਗਜ਼ੀਕਿਊਟਿਵ ਮੈਂਬਰ ਹਰਜੋਤ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰ ਕੇ ਸਾਊਦੀ ਅਰਬ ਤੇ ਦੁਬਈ ਵਿਚ ਫਸੇ ਭਾਰਤੀਆਂ ਦੀ ਲਿਸਟ ਸੌਂਪ ਦਿੱਤੀ ਹੈ। ਲਿਸਟ ਵਿਚ ਉਨ੍ਹਾਂ ਨੌਜਵਾਨਾਂ ਦੇ ਨਾਂ, ਪਾਸਪੋਰਟ ਤੇ ਮੋਬਾਇਲ ਨੰਬਰ ਹਨ। ਇਨ੍ਹਾਂ ਵਿਚ ਪੰਜਾਬ ਦੇ ਦੋਆਬਾ ਦੇ ਗੜ੍ਹਸ਼ੰਕਰ, ਨਵਾਂਸ਼ਹਿਰ, ਭੁਲੱਥ, ਬੰਗਾ ਆਦਿ ਇਲਾਕਿਆਂ ਦੇ 27 ਨੌਜਵਾਨ ਹਨ। ਬਾਕੀ ਹਰਿਆਣਾ ਤੇ ਹਿਮਾਚਲ ਦੇ ਹਨ। ਵਿਦੇਸ਼ ਮੰਤਰੀ ਨੇ ਆਈ. ਏ. ਐੱਸ. ਅਧਿਕਾਰੀ ਵਿਜੇ ਦਿਵੈਦੀ ਦੀ ਇਸ ਸਬੰਧੀ ਡਿਊਟੀ ਲਾ ਦਿੱਤੀ ਹੈ। ਬੈਂਸ ਨੇ ਦੱਸਿਆ ਕਿ ਇਹ ਨੌਜਵਾਨ ਗਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਵਿਦੇਸ਼ਾਂ ਵਿਚ ਬੁਰੀ ਹਾਲਤ ਵਿਚ ਫਸੇ ਹੋਏ ਹਨ। ਏਜੰਟਾਂ ਨੇ ਇਨ੍ਹਾਂ ਨੂੰ ਵਧੀਆ ਰੋਜ਼ਗਾਰ ਦਿਵਾਉਣ ਦਾ ਝਾਂਸਾ ਦੇ ਕੇ ਸਾਊਦੀ ਅਰਬ ਤੇ ਦੁਬਈ ਵਿਚ ਭੇਜ ਕੇ ਅੱਗੇ ਵੇਚ ਦਿੱਤਾ ਗਿਆ। ਹੁਣ ਇਹ ਨੌਜਵਾਨ ਉਥੇ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰ ਰਹੇ ਹਨ। ਇਨ੍ਹਾਂ ਨੌਜਵਾਨਾਂ ਦੇ ਪਾਸਪੋਰਟ ਖੋਹ ਲਏ ਗਏ ਹਨ ਅਤੇ ਕਈਆਂ ਦਾ ਆਪਣੇ ਪਰਿਵਾਰ ਵਾਲਿਆਂ ਨਾਲ ਸੰਪਰਕ ਟੁੱਟ ਚੁੱਕਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.