ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪ੍ਰਧਾਨਗੀ ਨੂੰ ਲੈ ਕੇ ਇੰਡੀਆਨਾਪੋਲਿਸ ਦੇ ਗੁਰਦੁਆਰੇ ’ਚ ਦੋ ਧੜਿਆਂ ਵਿਚ ਹੋਈ ਝੜਪ, ਚਾਰ ਜ਼ਖ਼ਮੀ
ਪ੍ਰਧਾਨਗੀ ਨੂੰ ਲੈ ਕੇ ਇੰਡੀਆਨਾਪੋਲਿਸ ਦੇ ਗੁਰਦੁਆਰੇ ’ਚ ਦੋ ਧੜਿਆਂ ਵਿਚ ਹੋਈ ਝੜਪ, ਚਾਰ ਜ਼ਖ਼ਮੀ
Page Visitors: 21

ਪ੍ਰਧਾਨਗੀ ਨੂੰ ਲੈ ਕੇ ਇੰਡੀਆਨਾਪੋਲਿਸ ਦੇ ਗੁਰਦੁਆਰੇ ’ਚ ਦੋ ਧੜਿਆਂ ਵਿਚ ਹੋਈ ਝੜਪ, ਚਾਰ ਜ਼ਖ਼ਮੀਪ੍ਰਧਾਨਗੀ ਨੂੰ ਲੈ ਕੇ ਇੰਡੀਆਨਾਪੋਲਿਸ ਦੇ ਗੁਰਦੁਆਰੇ ’ਚ ਦੋ ਧੜਿਆਂ ਵਿਚ ਹੋਈ ਝੜਪ, ਚਾਰ ਜ਼ਖ਼ਮੀ

April 16
21:29 2018

ਗ੍ਰੀਨਵੁੱਡ (ਅਮਰੀਕਾ),16 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿੱਚ ਇੰਡੀਆਨਾਪੋਲਿਸ ਦੇ ਇਕ ਗੁਰਦੁਆਰੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਦਰਮਿਆਨ ਹੋਈ ਝੜਪ ਦੌਰਾਨ ਚਾਰ ਸਿੱਖ ਮਾਮੂਲੀ ਜ਼ਖ਼ਮੀ ਹੋ ਗਏ। ਇਹ ਘਟਨਾ ਇੰਡੀਆਨਾਪੋਲਿਸ ਦੇ ਦੱਖਣ ਵਿੱਚ ਸਥਿਤ ਗੁਰਦੁਆਰੇ ਵਿੱਚ ਦੋ-ਸਾਲਾ ਚੋਣਾਂ ਦੌਰਾਨ ਵਾਪਰੀ।
ਗ੍ਰੀਨਵੁੱਡ ਦੇ ਅਸਿਸਟੈਂਟ ਪੁਲੀਸ ਚੀਫ਼ ਮੈਥਊ ਫਲਿਨਰੈਥ ਨੇ ਦੱਸਿਆ ਗੁਰਦੁਆਰੇ ਵਿੱਚ ਚੋਣ ਦੌਰਾਨ ਕਰੀਬ 150 ਜਣਿਆਂ ਦਰਮਿਆਨ ਹੋਈ ਤਕਰਾਰ ਛੇਤੀ ਹੀ ਹੱਥੋਪਾਈ ਵਿੱਚ ਬਦਲ ਗਈ। ਇਸ ਕਾਰਨ ਮੌਕੇ ’ਤੇ ਪੁਲੀਸ ਨੂੰ ਦਖ਼ਲ ਦੇਣਾ ਪਿਆ ਅਤੇ ਨਾਲ ਹੀ ਮੈਡੀਕਲ ਸਹਾਇਤਾ ਟੀਮਾਂ ਸੱਦਣੀਆਂ ਪਈਆਂ।
ਉਨ੍ਹਾਂ ਇਕ ਨਿਊਜ਼ ਚੈਨਲ ‘ਵਿਸ਼ ਟੀਵੀ’ ਨੂੰ ਦੱਸਿਆ ਕਿ ਚੋਣਾਂ ਦੌਰਾਨ ਲੀਡਰਸ਼ਿਪ ਵਿੱਚ ਤਬਦੀਲੀ ਹੋਈ ਸੀ, ਜੋ ਲੜਾਈ ਦਾ ਕਾਰਨ ਬਣੀ। ਗੁਰਦੁਆਰੇ ਵਿੱਚ ਹਰ ਦੋ ਸਾਲਾਂ ਬਾਅਦ ਚੋਣਾਂ ਹੁੰਦੀਆਂ ਹਨ। ਸ੍ਰੀ ਫਲਿਨਰੈਥ ਮੁਤਾਬਕ ਸੰਭਵ ਤੌਰ ’ਤੇ ਲੜਾਈ ਸਮੇਂ ਗੁਰਦੁਆਰੇ ਵਿੱਚ ਪਾਠ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪੁਲੀਸ ਵੱਲੋਂ ਗੁਰਦੁਆਰੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਘੋਖਣ ਤੋਂ ਇਲਾਵਾ ਉਥੇ ਮੌਜੂਦ ਹੋਰ ਲੋਕਾਂ ਦੇ ਬਿਆਨ ਵੀ ਕਲਮਬੰਦ ਕੀਤੇ ਜਾ ਰਹੇ ਸਨ। ਇਸ ਤੋਂ ਬਾਅਦ ਪੁਲੀਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.