ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਨਵੀਆਂ ਪਾਬੰਦੀਆਂ ਲਾਉਂਦਾ ਹੈ ਤਾਂ ਰੂਸ ਕਰੇਗਾ ਜਵਾਬੀ ਕਾਰਵਾਈਅਮਰੀਕਾ ਨਵੀਆਂ ਪਾਬੰਦੀਆਂ ਲਾਉਂਦਾ ਹੈ ਤਾਂ ਰੂਸ ਕਰੇਗਾ ਜਵਾਬੀ ਕਾਰਵਾਈ
ਅਮਰੀਕਾ ਨਵੀਆਂ ਪਾਬੰਦੀਆਂ ਲਾਉਂਦਾ ਹੈ ਤਾਂ ਰੂਸ ਕਰੇਗਾ ਜਵਾਬੀ ਕਾਰਵਾਈਅਮਰੀਕਾ ਨਵੀਆਂ ਪਾਬੰਦੀਆਂ ਲਾਉਂਦਾ ਹੈ ਤਾਂ ਰੂਸ ਕਰੇਗਾ ਜਵਾਬੀ ਕਾਰਵਾਈ
Page Visitors: 19

ਅਮਰੀਕਾ ਨਵੀਆਂ ਪਾਬੰਦੀਆਂ ਲਾਉਂਦਾ ਹੈ ਤਾਂ ਰੂਸ ਕਰੇਗਾ ਜਵਾਬੀ ਕਾਰਵਾਈਅਮਰੀਕਾ ਨਵੀਆਂ ਪਾਬੰਦੀਆਂ ਲਾਉਂਦਾ ਹੈ ਤਾਂ ਰੂਸ ਕਰੇਗਾ ਜਵਾਬੀ ਕਾਰਵਾਈ

April 16
16:50 2018

ਮਾਸਕੋ, 16 ਅਪ੍ਰੈਲ (ਪੰਜਾਬ ਮੇਲ)- ਰੂਸ ਨੇ ਕਿਹਾ ਕਿ ਜੇਕਰ ਅਮਰੀਕਾ ਨਵੀਆਂ ਪਾਬੰਦੀਆਂ ਲਾਉਂਦਾ ਹੈ ਤਾਂ ਉਹ ਜਵਾਬੀ ਕਾਰਵਾਈ ਕਰੇਗਾ। ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਕਿ ਪਾਬੰਦੀਆਂ ਦੇ ਜ਼ਰੀਏ ਉਨ੍ਹਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਜਿਨ੍ਹਾਂ ਨੇ ਸੀਰੀਆ ਨੂੰ ਕੈਮੀਕਲ ਹਥਿਆਰ ਉਪਲੱਬਧ ਕਰਾਏ ਸਨ। ਅਮਰੀਕੀ ਰਾਜਦੂਤ ਨੇ ਕਿਹਾ ਕਿ ਦੁਨੀਆ ਜਲਦ ਹੀ ਰੂਸ ‘ਤੇ ਨਵੀਆਂ ਪਾਬੰਦੀਆਂ ਦੇਖੇਗੀ। ਕ੍ਰੈਮਲਿਨ ਨੇ ਅਮਰੀਕੀ ਰਾਜਦੂਤ ਦੇ ਇਸ ਬਿਆਨ ਦਾ ਜਵਾਬ ਦਿੱਤਾ ਹੈ।
ਹੇਲੀ ਨੇ ਕਿਹਾ ਕਿ ਜੇਕਰ ਸੀਰੀਆ ਫਿਰ ਤੋਂ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਕਰਦਾ ਹੈ ਤਾਂ ਅਮਰੀਕਾ ਪ੍ਰਤੀਕਿਰਿਆ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸੁਰੱਖਿਆ ਪ੍ਰੀਸ਼ਦ ਅਤੇ ਰੂਸ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਦੇ ਆਪਣੇ ਕੰਮ ਦਾ ਨਿਰਵਾਹ ਕਰਨ ‘ਚ ਫੇਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੱਕਸ਼ਮਣ ਰੇਖਾ ਖਿੱਚ ਦਿੱਤੀ ਹੈ। ਸੀਰੀਆ ‘ਤੇ ਅਮਰੀਕਾ ਦਬਾਅ ਬਣਾਏ ਰੱਖੇਗਾ ਅਤੇ ਅਸਦ ਸਰਕਾਰ ਨੂੰ ਅਮਰੀਕਾ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਨਹੀਂ ਕਰਨ ਦੇਵੇਗਾ।
ਜ਼ਿਕਰਯੋਗ ਹੈ ਕਿ 14 ਅਪ੍ਰੈਲ ਨੂੰ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਮਿਲ ਕੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਕਈ ਥਾਂਵਾਂ ‘ਤੇ ਮਿਜ਼ਾਈਲਾਂ ਦਾਗੀਆਂ ਸਨ। ਸੀਰੀਆ ‘ਚ ਸਖਤ ਰੂਪ ਤੋਂ ਸੀਰੀਆ ਵੱਲੋਂ ਕੈਮੀਕਲ ਹਥਿਆਰਾਂ ਦੇ ਇਸਤੇਮਾਲ ਨੂੰ ਲੈ ਕੇ ਅਮਰੀਕਾ ਨੇ ਪਹਿਲਾਂ ਹੀ ਸੀਰੀਆਈ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ। ਇਨ੍ਹਾਂ ਹਮਲਿਆਂ ਦੇ ਕਈ ਬੱਚਿਆਂ ਸਮੇਤ 70 ਲੋਕ ਮਾਰੇ ਗਏ ਸਨ।
ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸਮਰਥਨ ਕਰਨ ਲਈ ਰੂਸ ਦੀ ਦੁਨੀਆ ਭਰ ‘ਚ ਨਿੰਦਾ ਹੋ ਰਹੀ ਹੈ। ਰੂਸੀ ਅਧਿਕਾਰੀ ਵਲਾਦਿਮੀਰ ਯਰਮਾਕੋਵ ਨੇ ਕਿਹਾ ਕਿ ਅਮਰੀਕਾ ਜੇਕਰ ਕੋਈ ਵੀ ਦਬਾਅ ਬਣਾਉਂਦਾ ਹੈ ਤਾਂ ਰੂਸ ਉਸ ਦੇ ਸਖਤ ਜਵਾਬ ਦੇਵੇਗਾ। ਯਰਮਾਕੋਵ ਰੂਸੀ ਵਿਦੇਸ਼ ਮੰਤਰਾਲੇ ਦੇ ਹਥਿਆਰਾਂ ਨਾਲ ਸਬੰਧਿਤ ਇਕ ਵਿਭਾਗ ਦੇ ਡਾਇਰੈਕਟਰ ਹਨ। ਉਨ੍ਹਾਂ ਨੇ ਕਿਹਾ, ‘ਬੀਤੇ ਡੇਢ ਦਹਾਕਿਆਂ ‘ਚ ਫੌਜੀ ਤਕਨੀਕ ਦੇ ਖੇਤਰ ‘ਚ ਰੂਸ ਦੇ ਪੱਖ ‘ਚ ਬਦਲਾਅ ਆਇਆ ਹੈ। ਰੂਸ ਕੋਲ ਅਮਰੀਕਾ ਦੀ ਹਰ ਕਾਰਵਾਈ ਦਾ ਜਵਾਬ ਹੈ।’
ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਐਤਵਾਰ ਨੂੰ ਕਿਹਾ ਸੀ ਕਿ ਜੇਕਰ ਹੁਣ ਸੀਰੀਆ ‘ਤੇ ਹਮਲਾ ਹੋਇਆ ਤਾਂ ਉਸ ਨਾਲ ਅਰਾਜਕਤਾ ਫੈਲ ਜਾਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.