ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਰਾਟਾ ਕੋਚਾਂ ਨੂੰ ਬੋਰੁਜਗਾਰ ਤੇ ਵਿਦਿਆਰਥਣਾ ਨੂੰ ਆਤਮ ਰੱਖਿਆ ਸਿਖਲਾਈ ਤੋਂ ਵਾਂਝਾ ਕਰ ਰਹੀ ਹੈ ਸਰਕਾਰ:ਅਮਨ ਅਰੋੜਾ(ਆਪ)
ਕਰਾਟਾ ਕੋਚਾਂ ਨੂੰ ਬੋਰੁਜਗਾਰ ਤੇ ਵਿਦਿਆਰਥਣਾ ਨੂੰ ਆਤਮ ਰੱਖਿਆ ਸਿਖਲਾਈ ਤੋਂ ਵਾਂਝਾ ਕਰ ਰਹੀ ਹੈ ਸਰਕਾਰ:ਅਮਨ ਅਰੋੜਾ(ਆਪ)
Page Visitors: 2381

ਕਰਾਟਾ ਕੋਚਾਂ ਨੂੰ ਬੋਰੁਜਗਾਰ ਤੇ ਵਿਦਿਆਰਥਣਾ ਨੂੰ ਆਤਮ ਰੱਖਿਆ ਸਿਖਲਾਈ ਤੋਂ ਵਾਂਝਾ ਕਰ ਰਹੀ ਹੈ ਸਰਕਾਰ:ਅਮਨ ਅਰੋੜਾ(ਆਪ)
2009 ਤੋਂ ਸਰਕਾਰੀ ਸਕੂਲਾਂ 'ਚ ਮਾਰਸ਼ਲ ਆਰਟ ਦੀ ਟਰੇਨਿੰਗ ਦੇ ਰਹੇ ਕੋਚਾਂ ਨੂੰ ਹਟਾਉਣ ਦਾ ਮਾਮਲਾ
By : ਬਾਬੂਸ਼ਾਹੀ ਬਿਊਰੋ
Wednesday, Apr 18, 2018 06:17 PM
 ਚੰਡੀਗੜ, 18 ਅਪ੍ਰੈਲ 2018:   ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜਦਿਆਂ ਵਿਦਿਆਰਥਣਾਂ ਨੂੰ ਆਤਮ-ਰੱਖਿਆ ਲਈ ਸਿਖਲਾਈ ਦੇ ਰਹੇ ਮਾਰਸ਼ਲ ਆਰਟ ਦੇ ਨਿਪੁੰਨ 'ਬਲੈਕ ਬੈਲਟ' ਕੋਚਾਂ ਦੀਆਂ ਸੇਵਾਵਾਂ ਖਤਮ ਨਾ ਕਰਨ ਲਈ ਅਪੀਲ ਕੀਤੀ ਹੈ।
  'ਆਪ' ਵਲੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਸਮੁੱਚੇ ਕਰਾਟਾ ਕੋਚਾਂ ਦਾ ਵਫਦ ਉਨਾਂ ਨੂੰ ਮਿਲਿਆ ਸੀ ਅਤੇ ਉਨਾਂ ਸਰਕਾਰ ਵੱਲੋਂ ਉਨਾਂ ਦੀਆਂ ਸੇਵਾਵਾਂ ਖਤਮ ਕਰਕੇ ਉਨਾਂ ਦਾ ਅਸਥਾਈ ਰੁਜਗਾਰ ਵੀ ਖੋਹੇ ਜਾਣ ਦੀ ਦੁਹਾਈ ਦਿੱਤੀ ਹੈ।
  ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਹਜਾਰਾਂ ਦੀ ਗਿਣਤੀ 'ਚ ਨੌਜਵਾਨ ਕਰਾਟੇ ਕੋਚਾਂ ਦੀ ਰੋਜੀ-ਰੋਟੀ ਖੁੱਸੇਗੀ। ਵਿਦਿਆਰਥਣਾਂ ਵੀ ਨਿਪੁੰਨ ਕਰਾਟਾ ਕੋਚਾਂ ਦੀਆਂ ਸੇਵਾਵਾਂ ਲੈਣ ਤੋਂ ਵਾਂਝੀਆਂ ਰਹਿਣਗੀਆਂ।
  ਅਮਨ ਅਰੋੜਾ ਨੇ ਪੰਜਾਬ ਸਰਕਾਰ ਦੀਆਂ ਬੋਰੁਜਗਾਰੀ ਘਟਾਉਣ ਅਤੇ ਸਕੂਲ ਸਿੱਖਿਆ ਨੀਤੀਆਂ ਉਪਰ ਗੰਭੀਰ ਸਵਾਲ ਖੜੇ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਡਾਇਰੈਕਟਰ ਜਰਨਲ ਸਕੂਲ ਐਜੂਕੇਸ਼ਨ ਕਮ-ਐਸ.ਪੀ.ਡੀ (ਰਾਸ਼ਟਰੀ ਮਾਧਿਅਮ ਸਿੱਖਿਆ ਵਿਭਾਗ ਅਭਿਆਨ ਅਥਾਰਟੀ ਪੰਜਾਬ) ਪੱਤਰ ਨੰ -ਆਰ.ਐਸ.ਏ./ਪੈਲਨ/2018/ਐਸਪੀਐਲ-01 ਮਿਤੀ  03-04-2018 ਜਾਰੀ ਕਰਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪੀ.ਟੀ.ਆਈ ਅਤੇ ਡੀ.ਪੀ.ਈ. 1155 ਅਧਿਆਪਕਾਂ ਨੂੰ ਛੇਵੀਂ ਤੋਂ ਬਾਰਵੀਂ ਤੱਕ ਵਿਚ ਪੜਦੀਆਂ ਵਿਦਿਆਰਥਣਾਂ ਨੂੰ ਸੈਲਫ ਡਿਫੈਂਸ ਦੀ ਟਰੇਨਿੰਗ ਦੇਣ ਲਈ 10 ਦਿਨਾਂ ਪ੍ਰਤੀ ਬੈਚ ਆਰ.ਆਈ.ਸੀ.ਐਮ ਸੈਕਟਰ 32 ਚੰਡੀਗੜ ਵਿਖੇ ਆਤਮ ਰੱਖਿਆ ਦੀ ਟਰੇਨਿੰਗ ਲਈ ਬੁਲਾਇਆ ਗਿਆ ਹੈ।
 ਜਦੋਂ ਕਿ ਇਹ ਟਰੇਨਿੰਗ 2009 ਤੋਂ ਮਾਰਸ਼ਲ ਆਰਟ ਦੇ ਟਰੇਂਡ ਬਲੈਕ ਬੈਲਟ ਕੋਚਾਂ ਵਲੋਂ ਲਗਾਤਾਰ ਹੁਣ ਤੱਕ ਦਿੱਤੀ ਜਾਂਦੀ ਸੀ। ਜੇਕਰ ਉਪਰੋਕਤ ਤਰੀਕੇ ਨਾਲ ਸਰਕਾਰ ਇਹ ਕਦਮ ਚੁੱਕਦੀ ਹੈ ਤਾਂ ਹਜਾਰਾਂ ਦੀ ਸੰਖਿਆ ਵਿਚ ਪੰਜਾਬ ਦੇ ਨੌਜਵਾਨ ਬੇਰੁਜਗਾਰ ਹੋ ਜਾਣਗੇ। ਜਦੋਂ ਕਿ ਸਰਕਾਰ ਘਰ-ਘਰ ਨੌਕਰੀ ਦਾ ਵਾਅਦਾ ਕਰ ਰਹੀ ਹੈ। ਇਸ ਦੇ ਨਾਲ ਹੀ ਟੀਚਰਾਂ ਤੇ ਵੀ ਵਾਧੂ ਦਾ ਬੋਝ ਪਵੇਗਾ। ਜਿਸ ਨਾਲ ਉਹ ਆਪਣੇ ਪਹਿਲਾਂ ਪੜਾ ਰਹੇ ਵਿਸ਼ਿਆ ਉਪਰ ਪੂਰੀ ਤਰਾਂ ਧਿਆਨ ਨਹੀਂ ਦੇ ਪਾਉਣਗੇ ਤੇ ਸਿੱਖਿਆ ਦਾ ਮਿਆਰ ਵੀ ਡਿੱਗ ਸਕਦਾ ਹੈ।
 ਉਪਰੋਕਤ ਪੱਤਰ ਵਿਚ ਦਰਸਾਇਆ ਗਿਆ ਹੈ ਕਿ ਇਹ ਟਰੇਨਿੰਗ ਨੂੰ ਦੇਣ ਲਈ 50 ਸਾਲ ਤੋਂ ਨੀਚੇ ਦੀ ਲੇਡੀ ਟੀਚਰਾਂ 10 ਦਿਨ ਦੀ ਟਰੇਨਿੰਗ ਹਾਸਲ ਕਰਨਗੀਆਂ। ਜੋ ਕਿ ਸ਼ਰੀਰਕ ਤੌਰ ਤੇ ਵੀ ਇਸ ਟਰੇਨਿੰਗ ਨੂੰ ਲੈਣ ਲਈ ਅਸਮਰਥ ਨਜਰ ਆਉਂਦੀਆਂ ਹਨ ਅਤੇ ਜੋ ਟਰੇਂਡ ਕੋਚ 5 ਤੋਂ 10 ਸਾਲਾਂ ਵਿਚ ਆਪਣੀ ਟਰੇਨਿੰਗ ਪੂਰੀ ਕਰਦੇ ਹਨ ਉਹ ਇਹ ਟੀਚਰ 10 ਦਿਨਾਂ ਵਿਚ ਕਿਵੇਂ ਕਰ ਸਕਦੇ ਹਨ ਅਤੇ ਇੱਥੇ ਇਹ ਵੀ ਹੈ ਕਿ ਪੱਤਰ ਵਿਚ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਟਰੇਨਿੰਗ ਦਿੱਤੀ ਜਾਣੀ ਹੈ 12 ਘੰਟੇ ਲਗਾਤਾਰ 50 ਸਾਲ ਤੋਂ ਨੀਚੇ ਦੀਆਂ ਲੇਡੀ ਟੀਚਰਾਂ ਇਸ ਟਰੇਨਿੰਗ ਨੂੰ ਕਿਵੇਂ ਲੈ ਸਕਦੀਆਂ ਹਨ। ਇਹ ਬੱਚਿਆਂ ਨੂੰ ਆਤਮ ਰੱਖਿਆ ਸਿਖਾਉਣ ਸੰਬੰਧੀ ਜੋ ਗਰਾਂਟ ਆਉਂਦੀ ਹੈ ਉਹ ਰਮਸਾ ਵਿਭਾਗ ਵਲੋਂ ਆਉਂਦੀ ਹੈ।
ਇਸ ਨੂੰ ਖੁਰਦ ਬੁਰਦ ਕਰਨ ਦੀ ਸਾਜਿਸ਼ ਤੋਂ ਇਲਾਵਾ ਕੁਝ ਵੀ ਨਹੀਂ ਜਾਪਦਾ। ਕਿਰਪਾ ਕਰਕੇ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਤਾਂ ਜੋ ਕਰਾਟੇ ਕੋਚਾਂ ਦਾ ਰੋਜਗਾਰ ਬਚਾਇਆ ਜਾ ਸਕੇ ਅਤੇ ਸਹੀ ਮਾਇਨੇ ਵਿਚ ਵਿਦਿਆਰਥਣਾਂ ਨੂੰ ਆਤਮ ਰੱਖਿਆ ਸਿਖਲਾਈ ਦਿੱਤੀ ਜਾ ਸਕੇ ਤਾਂ ਜੋ ਅਜੋਕੇ ਸਮੇਂ ਵਿਚ ਬੱਚੀਆਂ ਨਾਲ ਰੇਪ ਹੋਣ ਦੀਆਂ ਅਨੇਕਾਂ ਹੀ ਸ਼ਰਮਨਾਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਸ ਉਤੇ ਕੁਝ ਨਾ ਕੁਝ ਠੱਲ ਪਾਈ ਜਾ ਸਕੇ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.