ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤੀ ਤੇ ਪਾਕਿਸਤਾਨੀ ਫੌਜਾਂ ਨੇ ਪੁੰਛ ‘ਚ ਸਥਿਤ ਕੰਟਰੋਲ ਲਾਈਨ ‘ਤੇ ਕੀਤੀ ਭਾਰੀ ਗੋਲੀਬਾਰੀ
Page Visitors: 2334
ਭਾਰਤੀ ਤੇ ਪਾਕਿਸਤਾਨੀ ਫੌਜਾਂ ਨੇ ਪੁੰਛ ‘ਚ ਸਥਿਤ ਕੰਟਰੋਲ ਲਾਈਨ ‘ਤੇ ਕੀਤੀ ਭਾਰੀ ਗੋਲੀਬਾਰੀ
April 21
16:46 2018
ਸ਼੍ਰੀਨਗਰ, 21 ਅਪ੍ਰੈਲ (ਪੰਜਾਬ ਮੇਲ)- ਭਾਰਤੀ ਤੇ ਪਾਕਿਸਤਾਨੀ ਫੌਜਾਂ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ‘ਚ ਸਥਿਤ ਕੰਟਰੋਲ ਲਾਈਨ ‘ਤੇ ਭਾਰੀ ਗੋਲੀਬਾਰੀ ਕੀਤੀ। ਇਸ ਦੀ ਜਾਣਕਾਰੀ ਰੱਖਿਆ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਪੁੰਛ ਦੇ ਕਰਨੀ ਸੈਕਟਰ ‘ਚ ਬਿਨਾਂ ਉਕਸਾਵੇ ਦੀ ਭਾਰੀ ਗੋਲੀਬਾਰੀ ਕੀਤੀ। ਇਸ ਦੇ ਜਵਾਬ ‘ਚ ਭਾਰਤੀ ਫੌਜਾਂ ਵਲੋਂ ਵੀ ਗੋਲੀਬਾਰੀ ਕੀਤੀ ਗਈ।
ਰੱਖਿਆ ਮੰਤਰਾਲੇ ਦੇ ਇਕ ਸੂਤਰ ਨੇ ਕਿਹਾ ਕਿ ਸਾਡੀ ਫੌਜ ਨੇ ਪ੍ਰਭਾਵਸ਼ਾਲੀ ਢੰਗ ਨਾਲ ਤੇ ਜ਼ੋਰਦਾਰ ਤਰੀਕੇ ਜਵਾਬ ਦਿੱਤਾ। ਹਾਲਾਂਕਿ ਸੂਤਰ ਨੇ ਇਸ ਹਾਦਸੇ ‘ਚ ਕਿਸੇ ਦੇ ਜ਼ਖਮੀ ਹੋਣ ਜਾਂ ਨੁਕਸਾਨ ਦੀ ਕੋਈ ਖਬਰ ਨਹੀਂ ਦਿੱਤੀ ਹੈ।