ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗੁਰਦਾਸਪੁਰ ‘ਚ ਸ਼ਹੀਦ ਰਜਿੰਦਰ ਸਿੰਘ ਦਾ ਬਿਨ੍ਹਾਂ ਫੌਜ ਦੀ ਸਲਾਮੀ ਦੇ ਕੀਤਾ ਅੰਤਿਮ ਸੰਸਕਾਰ
ਗੁਰਦਾਸਪੁਰ ‘ਚ ਸ਼ਹੀਦ ਰਜਿੰਦਰ ਸਿੰਘ ਦਾ ਬਿਨ੍ਹਾਂ ਫੌਜ ਦੀ ਸਲਾਮੀ ਦੇ ਕੀਤਾ ਅੰਤਿਮ ਸੰਸਕਾਰ
Page Visitors: 2332

ਗੁਰਦਾਸਪੁਰ ‘ਚ ਸ਼ਹੀਦ ਰਜਿੰਦਰ ਸਿੰਘ ਦਾ ਬਿਨ੍ਹਾਂ ਫੌਜ ਦੀ ਸਲਾਮੀ ਦੇ ਕੀਤਾ ਅੰਤਿਮ ਸੰਸਕਾਰ
May 13 12:36 2018
Print This Article
Share it With Friends
ਗੁਰਦਾਸਪੁਰ, 13 ਮਈ (ਪੰਜਾਬ ਮੇਲ)- ਗੁਰਦਾਸਪੁਰ ਦੇ ਪਿੰਡ ਕੋਟ ਖਾਨ ਮੁਹਮੰਦ ‘ਚ ਸ਼ਹੀਦ ਰਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਅਸਮ ਦੇ ਦੀਮਾਪੁਰ ‘ਚ ਅੱਤਵਾਦੀਆਂ ਨਾਲ ਲੜਦੇ ਸ਼ਹੀਦ ਹੋਏ ਰਜਿੰਦਰ ਸਿੰਘ ਦੀ ਅੰਤਿਮ ਦੇਹ ਪਿੰਡ ਪਹੁੰਚਣ ‘ਤੇ ਪਿੰਡ ‘ਚ ਮਾਤਮ ਛਾ ਗਿਆ। ਤਿਰੰਗੇ ‘ਚ ਲਿਪਟੀ ਆਈ ਸ਼ਹੀਦ ਦੀ ਲਾਸ਼ ਨੂੰ ਦੇਖ ਪੂਰਾ ਪਰਿਵਾਰ ਧਾਹਾਂ ਮਾਰ ਕੇ ਰੋਇਆ।
ਇਸ ਮੌਕੇ ਜਿੱਥੇ ਪਰਿਵਾਰ, ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਵਿਦਾਈ ਦਿੱਤੀ, ਉੱਥੇ ਹੀ ਸ਼ਹੀਦ ਦਾ ਅਤਿੰਮ ਸੰਸਕਾਰ ਬਿਨ੍ਹਾਂ ਫੌਜ ਦੀ ਸਲਾਮੀ ਦੇ ਹੀ ਕਰ ਦਿੱਤਾ ਗਿਆ। ਇਸ ਦੌਰਾਨ ਨਾ ਤਾਂ ਫੌਜ ਦੀ ਟੁਕੜੀ ਪਹੁੰਚੀ ਤੇ ਨਾ ਹੀ ਕੋਈ ਪੁਲਸ ਅਧਿਕਾਰੀ।
ਇਸ ਸਬੰਧੀ ਲਾਸ਼ ਲੈ ਕੇ ਪਹੁੰਚੇ ਸੂਬੇਦਾਰ ਰਾਮ ਸਿੰਘ ਦਾ ਕਹਿਣਾ ਹੈ ਕਿ ਉਹ ਸਿਰਫ ਪਰਿਵਾਰ ਨੂੰ ਲਾਸ਼ ਸੌਂਪਣ ਲਈ ਆਏ ਸਨ, ਇਸ ਤੋਂ ਜ਼ਿਆਦਾ ਉਨ੍ਹਾਂ ਨੂੰ ਹੋਰ ਕੋਈ ਜਾਣਕਾਰੀ ਨਹੀਂ ਹੈ।
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਕਾਦੀਆ ਤੋਂ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਸ਼ਹੀਦ ਦੇ ਸਸਕਾਰ ਦੌਰਾਨ ਰਹੀਆਂ ਘਾਟਾਂ ਬਾਰੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ ਸ਼ਹੀਦ ਰਜਿੰਦਰ ਸਿੰਘ 11 ਮਈ ਨੂੰ ਅੱਤਵਾਦੀਆਂ ਦਾ ਸਾਹਮਣੇ ਕਰਦੇ ਹੋਏ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ। ਜੋ ਆਪਣੇ ਆਪਣੇ ਪਿੱਛੇ ਪਤਨੀ ਤੇ 2 ਬੱਚੇ ਛੱਡ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.