ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਇੰਡੋਨੇਸ਼ੀਆ ਦੇ ਗਿਰਜਾ ਘਰਾਂ ‘ਚ ਧਮਾਕੇ ਕਰਨ ਦੀ ਜ਼ਿੰਮੇਵਾਰੀ ਆਈਐਸ ਨੇ ਲਈ
ਇੰਡੋਨੇਸ਼ੀਆ ਦੇ ਗਿਰਜਾ ਘਰਾਂ ‘ਚ ਧਮਾਕੇ ਕਰਨ ਦੀ ਜ਼ਿੰਮੇਵਾਰੀ ਆਈਐਸ ਨੇ ਲਈ
Page Visitors: 2366

ਇੰਡੋਨੇਸ਼ੀਆ ਦੇ ਗਿਰਜਾ ਘਰਾਂ ‘ਚ ਧਮਾਕੇ ਕਰਨ ਦੀ ਜ਼ਿੰਮੇਵਾਰੀ ਆਈਐਸ ਨੇ ਲਈਇੰਡੋਨੇਸ਼ੀਆ ਦੇ ਗਿਰਜਾ ਘਰਾਂ ‘ਚ ਧਮਾਕੇ ਕਰਨ ਦੀ ਜ਼ਿੰਮੇਵਾਰੀ ਆਈਐਸ ਨੇ ਲਈ

May 14
22:14 2018
ਜਕਾਰਤਾ, 14 ਮਈ (ਪੰਜਾਬ ਮੇਲ)- ਇੰਡੋਨੇਸ਼ੀਆ ਦੇ ਜਾਵਾ ਸ਼ਹਿਰ ਵਿਚ ਤਿੰਨ ਗਿਰਜਾ ਘਰਾਂ ਦੇ ਸਾਹਮਣੇ ਆਤਮਘਾਤੀ ਹਮਲਿਆਂ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। ਇਸ ਆਤਮਘਾਤੀ ਹਮਲੇ ਵਿਚ 11 ਲੋਕ ਮਾਰੇ ਗਏ ਸੀ ਜਦ ਕਿ 13 ਜ਼ਖਮੀ ਹੋ ਗਏ ਸੀ। ਇਹ ਹਮਲਾ ਸਥਾਨਕ ਸਮੇਂ ਦੇ ਅਨੁਸਾਰ ਸਵੇਰੇ ਸਾਢੇ ਸੱਤ ਵਜੇ ਸੁਰਬਾਇਆ ਸ਼ਹਿਰ ਦੇ ਤਿੰਨ ਗਿਰਜਾ ਘਰਾਂ ‘ਤੇ ਹੋਇਆ। ਇਸਲਾਮਿਕ ਸਟੇਟ ਨੇ ਅਪਣੀ ਅਮਾਕ ਏਜੰਸੀ ਜ਼ਰੀਏ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ਦੌਰਾਨ ਦੌਰਾਨ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਤੇ 41 ਜ਼ਖਮੀ ਹੋਏ ਹਨ। ਇਸ ਹਮਲੇ ਪਿੱਛੇ 6 ਮੈਂਬਰਾਂ ਵਾਲੇ ਇੱਕ ਪਰਿਵਾਰ ਦਾ ਹੱਥ ਹੈ। ਪਰਿਵਾਰ ਵਿਚ ਦੋ ਧੀਆਂ 9 ਤੇ 12 ਸਾਲ, ਦੋ ਬੇਟੇ 16 ਤੇ 18 ਸਾਲ, ਸਥਾਨਕ ਸ਼ਾਰੂਤ ਦੌਲਾ ਨਾਲ ਜੁੜੇ ਸੀ ਜੋ ਇਸਲਾਮਿਕ ਸਟੇਟ ਦਾ ਸਮਰਥਨ ਕਰਦਾ ਹੈ।

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅੱਤਵਾਦ ਦੇ ਖ਼ਿਲਾਫ਼ ਇਕਜੁਟ ਹੋਣਾ ਹੋਵੇਗਾ। ਇਸ ਤਰ੍ਹਾਂ ਦੇ ਕਾਇਰਾਨਾ ਕਾਂਡ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਊਨ੍ਹਾਂ ਦੱਸਿਆ ਕਿ 11 ਲੋਕਾਂ ਦੇ ਮਰਨ ਦੇ ਨਾਲ ਨਾਲ ਦਰਜਨਾਂ ਲੋਕ ਜ਼ਖਮੀ ਵੀ ਹੋਏ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.