ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਾਬ ਸਰਕਾਰ ਵੱਲੋਂ ਕੀਤੀ ਵਾਅਦਾ ਖ਼ਿਲਾਫ਼ੀ ਦਾ ਸਬਕ ਸਿਖਾਉਣਗੇ ਸ਼ਾਹਕੋਟ ਹਲਕੇ ਦੇ ਵੋਟਰ :ਬਿਕਰਮ ਸਿੰਘ ਮਜੀਠੀਆ
ਜਾਬ ਸਰਕਾਰ ਵੱਲੋਂ ਕੀਤੀ ਵਾਅਦਾ ਖ਼ਿਲਾਫ਼ੀ ਦਾ ਸਬਕ ਸਿਖਾਉਣਗੇ ਸ਼ਾਹਕੋਟ ਹਲਕੇ ਦੇ ਵੋਟਰ :ਬਿਕਰਮ ਸਿੰਘ ਮਜੀਠੀਆ
Page Visitors: 26

ਪੰਜਾਬ ਸਰਕਾਰ ਵੱਲੋਂ ਕੀਤੀ ਵਾਅਦਾ ਖ਼ਿਲਾਫ਼ੀ ਦਾ ਸਬਕ ਸਿਖਾਉਣਗੇ ਸ਼ਾਹਕੋਟ ਹਲਕੇ ਦੇ ਵੋਟਰ :ਬਿਕਰਮ ਸਿੰਘ ਮਜੀਠੀਆ
ਫੰਡਾਂਦੀ ਘਾਟ ਦਾ ਢੰਡੋਰਾ ਪਿੱਟਣ ਵਾਲੀ ਕਾਂਗਰਸ ਸਰਕਾਰ ਮੰਤਰੀਆਂ ਲਈ ਲੈ ਰਹੀ ਹੈ ਕਰੋੜਾਂ ਰੁਪਏ ਦੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ :
ਨੋਨੀ ਮਾਨ
By : ਬਾਬੂਸ਼ਾਹੀ ਬਿਊਰੋ
Wednesday, May 16, 2018 08:58 PM

 • ਬਿਕਰਮ ਸਿੰਘ ਮਜੀਠੀਆ ਅਤੇ ਵਰਦੇਵ ਸਿੰਘ ਨੋਨੀ ਮਾਨ ਮੀਡੀਆ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ
  ਬਾਬੂਸ਼ਾਹੀ ਬਿਊਰੋ
  ਸ਼ਾਹਕੋਟ
  16ਮਈ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉੱਪ ਚੋਣ ਅਕਾਲੀ ਭਾਜਪਾ ਗੱਠਜੋੜ ਉਮੀਦਵਾਰ ਸਰਦਾਰ ਨਾਇਬ ਸਿੰਘ ਕੋਹਾੜ ਦੀ ਚੋਣ ਮੁਹਿੰਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ । ਹਲਕੇ ਦੇ ਪਿੰਡਾਂ ਵਿੱਚ ਸਰਦਾਰ ਬਿਕਰਮ ਸਿੰਘ ਮਜੀਠੀਆ ,  ਖੇਤਰ ਦੇ ਸੀਨੀਅਰ ਅਕਾਲੀ ਆਗੂ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਆਮ ਲੋਕਾਂ ਨੂੰ ਅਕਾਲੀ ਦਲ ਉਮੀਦਵਾਰ ਦੇ ਹੱਕ ਵਿੱਚ ਲਾਮਬੰਦ ਕੀਤਾ ਜਾ ਰਿਹਾ ਹੈ । ਪਿੰਡਾਂ ਵਿੱਚ ਆਯੋਜਿਤ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਪੰਜਾਬ ਅੰਦਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੋਂਦ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਝੂਠੇ ਚੋਣ ਮਨੋਰਥ ਪੱਤਰ ਦੇ ਆਧਾਰ ਤੇ ਹੋਂਦ ਵਿੱਚ ਆਈ ਸੀ । ਇੱਕ ਸਾਲ ਦੇ ਅਰਸੇ ਦੌਰਾਨ ਪੰਜਾਬ ਦੀ ਜਨਤਾ ਨੇ ਦੇਖ ਲਿਆ ਹੈ ਕਿ ਇਸ ਸਰਕਾਰ ਨੇ ਹੋਰ ਸਹੂਲਤਾਂ ਕੀ ਦੇਣੀਆਂ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਦਿੱਤੀਆਂ ਲੋਕ ਭਲਾਈ ਦੀਆਂ ਸਹੂਲਤਾਂ ਵੀ ਖੋਹ ਲਈਆਂ ਹਨ । ਅੱਜ ਪੰਜਾਬ ਦਾ ਹਰੇਕ ਵਰਗ ਇਸ ਸਰਕਾਰ ਤੋਂ ਦੁਖੀ ਹੋ ਕੇ ਸੜਕਾਂ ਉੱਪਰ ਧਰਨੇ ਮੁਜ਼ਾਹਰੇ ਦੇਣ ਲੱਗਿਆ ਹੋਇਆ ਹੈ । ਪੰਜਾਬ ਦੇ ਕਿਸਾਨਾਂ ਨਾਲ ਕੀਤੇ ਹੋਏ ਕਰਜ਼ੇ ਮੁਆਫੀ ਦੇ ਵਾਅਦੇ ਤੋਂ ਵੀ ਸਰਕਾਰ ਭੱਜ ਗਈ ਹੈ , ਜਿਸ ਕਾਰਨ ਪੰਜਾਬ ਵਿੱਚ ਹਤਾਸ਼ ਹੋਏ ਕਿਸਾਨਾਂ , ਮਜ਼ਦੂਰਾਂ ਦੇ ਨਾਲ - ਨਾਲ ਅਧਿਆਪਕ ਵਰਗ ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ । ਬੁਢਾਪਾ ਪੈਨਸ਼ਨਾਂ ,ਸ਼ਗਨ ਸਕੀਮਾਂ ਕਈ ਗੁਣਾ ਵਧਾ ਕੇ ਦੇਣ ਦੇ ਵਾਅਦੇ ਕਰ ਕੇ ਹੋਂਦ ਵਿੱਚ ਆਈ ਇਸ ਸਰਕਾਰ ਨੇ ਪਹਿਲੇ ਤੋਂ ਚੱਲ ਰਹੀ ਰਹੀਆਂ ਪੈਨਸ਼ਨਾਂ ਵੀ ਕੱਟ ਦਿੱਤੀਆਂ ਹਨ । ਬਹੁਤ ਸਾਰੇ ਲੋਕਾਂ ਦੇ ਰਾਸ਼ਨ ਕਾਰਡ ਵੀ ਰੱਦ ਹੋ ਗਏ ਹਨ ਪੰਜਾਬ ਦੇ ਕਿਸਾਨਾਂ ਨੂੰ ਸਿੰਚਾਈ ਲਈ ਪੂਰੀ ਬਿਜਲੀ ਸਪਲਾਈ ਨਹੀਂ ਮਿਲ ਰਹੀ । ਅਨੁਸੂਚਿਤ  ਵਰਗ ਦੇ ਲੋਕਾਂ ਨੂੰ ਦਿੱਤੀ ਹੋਈ ਮੁਫ਼ਤ ਬਿਜਲੀ ਦੀ ਸਹੂਲਤ ਵੀ ਇਸ ਸਰਕਾਰ ਨੇ ਖੋਹ ਲਈ ਹੈ । ਬਠਿੰਡਾ ਵਿੱਚ ਚੱਲਦੇ ਬਿਜਲੀ ਤਾਪ ਘਰ ਨੂੰ ਬੰਦ ਕਰਕੇ ਸੈਂਕੜੇ ਪਰਿਵਾਰਾਂ ਤੋਂ ਰੋਜ਼ਗਾਰ ਖੋਹ ਲਿਆ ਗਿਆ ਹੈ  । ਉਹਨਾਂ ਕਿਹਾ ਕਿ ਇਹ ਚੋਣ ਸੱਚਾਈ ਅਤੇ ਗੁੰਡਾਗਰਦੀ ਦਰਮਿਆਨ ਹੈ ਅਕਾਲੀ ਦਲ ਦੇ ਉਮੀਦਵਾਰ ਦਾ ਪਰਿਵਾਰ ਜਿੱਥੇ ਲੰਬੇ ਸਮੇਂ ਤੋਂ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ , ਉਥੇ ਕਾਂਗਰਸੀ ਉਮੀਦਵਾਰ ਉੱਪਰ ਇਹਨਾਂ ਚੋਣਾਂ ਦੌਰਾਨ ਹੀ ਅਪਰਾਧਿਕ ਮੁਕੱਦਮਾ ਦਰਜ ਹੋਇਆ ਹੈ ।
  ਸਰਦਾਰ ਵਰਦੇਵ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਫ਼ੰਡਾਂ ਦੀ ਘਾਟ ਹੋਣ ਦਾ ਬਹਾਨਾ ਲਗਾ ਕੇ ਜਿੱਥੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਉੱਥੇ ਇਸ ਸਰਕਾਰ ਨੇ ਰਾਜਾਸ਼ਾਹੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕਰੋੜ ਕਰੋੜ ਰੁਪਏ ਮੁਲ ਦੀਆਂ ਲਗਜ਼ਰੀ ਗੱਡੀਆਂ   ਆਪਣੇ ਮੰਤਰੀਆਂ ਅਧਿਕਾਰੀਆਂ ਨੂੰ ਲੈ ਕੇ ਦੇਣ ਦਾ ਫੈਸਲਾ ਲੈਣਾ ਸਮਝ ਤੋਂ ਬਾਹਰ ਦੀ ਗੱਲ ਹੈ । ।ਇਸ ਮੌਕੇ ਸਰਦਾਰ ਵਰਦੇਵ ਸਿੰਘ ਮਾਨ ਦੇ ਨਾਲ ਆਏ ਰਾਏ ਸਿੱਖ ਆਗੂ ਚਿਮਨ ਸਿੰਘ ਮੇਘਾ ਰਾਏ ਇਕਬਾਲ ਸਿੰਘ ਚੇਅਰਮੈਨ ਬਲਾਕ ਸੰਮਤੀ ਗੁਰੂਹਰਸਹਾਏ , ਪ੍ਰਵੀਨ ਸਿੰਘ ਮੈਂਬਰ ਬਲਾਕ ਸੰਮਤੀ ਗੁਰੂ ਵਰਸਾਏ , ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਲਦੇਵ ਰਾਜ ਕੰਬੋਜ , ਹਰਜਿੰਦਰ ਸਿੰਘ ਗੁਰੂ ਚੇਅਰਮੈਨ ਮਾਰਕੀਟ ਕਮੇਟੀ ਗੁਰੂਹਰਸਹਾਏ , ਯੂਥ ਆਗੂ ਜੋਗਿੰਦਰ ਸਿੰਘ ਸਵਾਈ ਕੇ ,ਸੰਪੂਰਨ ਸਿੰਘ ਝੰਡਾ ,ਮੇਜਰ ਸਿੰਘ ਸੋਢੀ ਵਾਲਾ ,ਗੁਰਦਿੱਤ ਸਿੰਘ ਕੋੋਹਰ ਸਿੰਘ ਵਾਲਾ , ਪ੍ਰਤਾਪ ਸਿੰਘ ਕੋਹਰ ਸਿੰਘ ਵਾਲਾ , ਲਖਵਿੰਦਰ ਸਿੰਘ ਨੰਬਰਦਾਰ ਮਹਿਮਾ , ਜਸਪ੍ਰੀਤ ਸਿੰਘ ਮਾਨ ਦੀ ਅਗਵਾਈ ਹੇਠ ਅਨੇਕਾਂ ਪਰਿਵਾਰਾਂ ਨੇ ਅਕਾਲੀ ਦਲ ਦੇ ਨਾਲ ਚੱਲਣ ਦਾ ਫੈਸਲਾ ਕੀਤਾ ।ਇਸ ਮੌਕੇ ਹਲਕੇ ਦੇ ਆਗੂਆਂ ਵਿੱਚ
  ਮਾਹਲਾ ਸਿੰਘ ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਜਲੰਧਰ , ਮੱਲ ਸਿੰਘ, ਕੱਕਾ ਸਿੰਘ ਸਰਪੰਚ ਅਤੇ ਹੋਰ ਆਗੂ ਵੀ ਮੌਜੂਦ ਸਨ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.