ਸ਼ੂਗਰ ਤੇ ਸ਼ਰਾਬ ਫੈਕਟਰੀ ਦਾ ਸੀਰਾ ਤੇ ਜ਼ਹਿਰੀਲਾ ਤਰਲ ਪਦਾਰਥ ਬਿਆਸ ਦਰਿਆ ‘ਚ ਮਿਲਿਆ-ਟਨਾਂ ਮੱਛੀਆਂ ਤੇ ਹੋਰ ਜੀਵ ਮਰੇ
By : ਬਾਬੂਸ਼ਾਹੀ ਬਿਊਰੋ
Thursday, May 17, 2018 09:54 PM
ਸੀਰੇ ਵਾਲੇ ਪਾਣੀ ਦੀ ਮਿਲਾਵਟ ਨੇ ਬਿਆਸ ਦਰਿਆ 'ਚ ਸੈਂਕੜੇ ਕਿੱਲੋ ਮੀਟਰ ਤੱਕ ਕੀਤੀ ਮਾਰ -ਪਾਣੀ ਦਾ ਰੰਗ ਵੀ ਹੋਇਆ ਕਾਲਾ
ਪਿੰਡ ਵਾਸੀਆਂ ਨੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਮਿਲੀ ਭੁਗਤ ਕਰਨ ਲਾਏ ਦੋਸ਼
ਗਗਨਦੀਪ ਸਿੰਘ ਰਿਆੜ
ਗੁਰਦਾਸਪੁਰ / ਕੀੜੀ ਅਫ਼ਗ਼ਾਨਾਂ ,17 ਮਈ, 2018 : ਚੱਡਾ ਸ਼ੂਗਰ /ਸ਼ਰਾਬ ਮਿੱਲ ਕੀੜੀ ਅਫ਼ਗ਼ਾਨਾਂ ਦੀ ਫ਼ੈਕਟਰੀ ਲੱਗੇ ਬਾਇਲਰ ਦੇ ਗਰਮੀ ਨਾਲ ਹੀਟ ਹੋਣ ਕਾਰਨ ਫੱਟ ਜਾਣ ਨਾਲ ਬਾਇਲਰ ਚੋਂ ਨਿਕਲੇ ਗਰਮ ਅਤੇ ਸੀਰੇ ਵਾਲੇ ਪਾਣੀ ਦੇ ਬਿਆਸ ਦਰਿਆ ਚ ਮਿਲ ਜਾਣ ਨਾਲ ਲੱਖਾਂ ਟਨ ਮੱਛੀ ਅਤੇ ਹੋਰ ਜੀਵ ਜੰਤੂ ਮਰ ਜਾਣ ਅਤੇ ਦਰਿਆ ਦਾ ਦੂਸ਼ਿਤ ਪਾਣੀ ਹੋ ਜਾਣ ਦੀ ਖ਼ਬਰ ਹੈ ।
-
ਪ੍ਰਾਪਤ ਜਾਣਕਾਰੀ ਅਨੁਸਾਰ ਜਿਲਾਂ ਗੁਰਦਾਸਪੁਰ ਨੇੜੇ ਕਸਬਾਂ ਹਰਚੋਵਾਲ ਤੋ ਥੋੜ੍ਹੀ ਦੂਰ ਪਿੰਡ ਕੀੜੀ ਅਫ਼ਗ਼ਾਨਾਂ ਵਿਖੇ ਚੱਡਾ ਸ਼ੂਗਰ ਮਿੱਲ ਅਤੇ ਸ਼ਰਾਬ ਦੀ ਫ਼ੈਕਟਰੀ ਲੱਗੀ ਹੋਈ ਹੈ ਜੋ ਫ਼ੈਕਟਰੀ ਚੋ ਲੱਗੇ ਬਾਇਲਰ ਹੋਏ ਹਨ ਜਿਨ੍ਹਾਂ ਚੋ ਕਈ ਹਜ਼ਾਰ ਲੀਟਰ ਗਰਮ ਪਾਣੀ ਜੋ ਗਰਮੀ ਦੇ ਕਾਰਨ ਫੱਟ ਗਿਆ ਜਿਸ ਦਾ ਬਾਇਲਰ ਚ ਨਿਕਲਣ ਵਾਲਾ ਗਰਮ ਅਤੇ ਸੀਰੇ ਵਾਲਾ ਪਾਣੀ ਫ਼ੈਕਟਰੀ ਦੇ ਨਾਲ ਜਾਂਦੀ ਨਹਿਰ ਚ ਪੈ ਗਿਆ ਜੋ ਨਹਿਰ ਪਾਣੀ ਫ਼ੈਕਟਰੀ ਦੇ ਨਾਲ ਬਿਆਸ ਦਰਿਆ ਚ ਮਿਲਾਵਟ ਹੋ ਨਾਲ ਜੋ ਜ਼ਹਿਰੀਲੀ ਗੈਸ ਦੀ ਬਿਆਸ ਦਰਿਆ ਪਾਣੀ ਨਾਲ ਮਿਲ ਗਈ ਜੋ ਪਾਣੀ ਬਹੁਤ ਜ਼ਿਆਦਾ ਦੂਸ਼ਿਤ ਹੋ ਜਾਣ ਨਾਲ ਬਿਆਸ ਦਰਿਆ ਹਜ਼ਾਰਾਂ ਟਨ ਮੱਛੀ ਜੋ ਪਾਣੀ ਚ ਬਹਾਰ ਆ ਗਈ ਸੀ ਅਤੇ ਪਾਣੀ ਵਿਚਲੇ ਹੋਰ ਅਨੇਕਾਂ ਜੀਵ ਜੰਤੂ ਮਰਨ ਲੱਗ ਪਏ .
ਫ਼ੈਕਟਰੀ ਚੋਂ ਨਿਕਲੇ ਸੀਰੇ ਵਾਲੇ ਤਰਲ ਦੀ ਮਾਰ ਪੂਰੇ ਬਿਆਸ ਦਰਿਆ ਤੇ ਪੈ ਗਈ ਤੇ ਕਈ ਕਿੱਲੋ ਮੀਟਰ ਤੱਕ ਪਾਣੀ ਦੂਸ਼ਿਤ ਹੋ ਗਿਆ ਅਤੇ ਜਿਹੜੇ ਲੋਕ ਗੁੱਜਰ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਹਨ ਉਨ੍ਹਾਂ ਦੇ ਪਸ਼ੂ ਵੀ ਇਹ ਪਾਣੀ ਪੀਣ ਨਾਲ ਬਿਮਾਰ ਹੋ ਗਏ । ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਸ਼ੂਗਰ ਮਿੱਲ ਪ੍ਰਬੰਧਕ ਹਮੇਸ਼ਾ ਮਿੱਲ ਦਾ ਗੰਦਾ ਪਾਣੀ ਮਿੱਲ ਦੇ ਨਜ਼ਦੀਕ ਨਾਲੇ ਚ ਰਾਤ ਨੂੰ ਸੁੱਟਦੇ ਹਨ ਇਹਨਾਂ ਸਬੰਧੀ ਪਿੰਡ ਦੇ ਵਸਨੀਕ ਬਲਜੀਤ ਸਿੰਘ, ਸੁਖਵਿੰਦਰ ਸਿੰਘ ਤੇ ਗੁਰਮੀਤ ਸਿੰਘ ਵਸਨੀਕ ਭੁਤਨਪੁਰ ਨੇ ਦੋਸ਼ ਲਾਉਂਦਿਆਂ ਆਖਿਆ ਕਿ ਬਾਇਲਰ ਕੱਲ੍ਹ 16 ਮਈ ਦਿਨ ਬੁੱਧਵਾਰ ਸਵੇਰੇ ਵੇਲੇ ਫਟਿਆ ਸੀ ਪਰ ਮਿੱਲ ਪ੍ਰਬੰਧਕਾਂ ਵੱਲੋਂ ਨੁਕਸਾਨ ਨੂੰ ਰੋਕਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ .
ਜਦ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਮਿੱਲ ਅਧਿਕਾਰੀਆਂ ਵੱਲੋ ਜੇ .ਬੀ.ਸੀ. ਮਸ਼ੀਨਾਂ ਨਾਲ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ 48 ਘੰਟੇ ਬੀਤਣ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ.
ਇਸ ਦੀ ਸੂਚਨਾ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਜੋ ਮੌਕੇ ਪਹੁੰਚੇ ਪਰ ਇਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ
ਸਮੂਹ ਨਗਰਵਾਸੀਆਂ ਨੇ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਮੰਗ ਤੋਂ ਕੀਤੀ ਗਈ ਹੈ ਕਿ ਇਹਨਾਂ ਮਿੱਲ ਅਧਿਕਾਰੀਆਂ ਵਿਰੁੱਧ ਠੋਸ ਕਾਰਵਾਈ ਕੀਤੀ ਜਾਵੇ .
ਬਿਆਸ ਦਰਿਆ ਮਰਨ ਵਾਲੇ ਜੀਵ-ਜੰਤੂਆਂ ਦੀ ਮੌਤ ਸਬੰਧੀ ਪਰਚਾ ਦਰਜ ਕੀਤਾ ਜਾਵੇ
ਇਸ ਸਬੰਧੀ ਅਧਿਕਾਰੀ ਕੁਲਦੀਪ ਸਿੰਘ ਆਪਣੀ ਟੀਮ ਨਾਲ ਪੁੱਜੇ ਹਨ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮਿੱਲ ਵਿੱਚ ਪਹੁੰਚੇ ਹੋਏ ਹਨ ਜੋ ਵੱਖ ਵੱਖ ਪੱਖਾਂ ਤੋਂ ਜਾਚ ਕਰ ਰਹੇ ਹਨ ਜ਼ਹਿਰੀਲੇ ਪਾਣੀ ਨਾਲ ਮਰਨ ਵਾਲਿਆਂ ਮੱਛੀਆਂ ਤੇ ਜੀਵ ਜੰਤੂਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈl
ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਘਟਨਾ ਕ੍ਰਮ ਦੇ ਸਿੱਟੇ ਵਜੋਂ ਬਹੁਤ ਵੱਡੀ ਮਾਤਰਾ ਵਿਚ ਮੱਛੀ ਦੀ ਮੌਤ ਹੋ ਗਈ ਹੈ . ਬੋਰਡ ਨੇ ਹੋਰ ਨੁਕਸਾਨ ਤੋਂ ਬਚਾਉਣ ਲਈ ਲੋੜੀਂਦੇ ਕਦਮ ਚੁੱਕੇ ਹਨ , ਪਾਣੀ ਦਾ ਵਹਾਅ ਵਧਾਇਆ ਗਿਆ ਹੈ ਅਤੇ ਕਲ੍ਹ ਤੱਕ ਸਥਿਤੀ ਠੀਕ ਹੋਣ ਦੇ ਆਸਾਰ ਹਨ .