ਹੁਕਮਰਾਨਾਂ ਦੀਆਂ ਗਲਤ ਨੀਤੀਆਂ ਕਾਰਨ ਨਹੀਂ ਆ ਸਕੀ ਦੇਸ਼ ਵਿੱਚ ਅਸਲ ਆਜ਼ਾਦੀ : ਮਲਕੀਤ ਥਿੰਦ
ਹੁਕਮਰਾਨਾਂ ਦੀਆਂ ਗਲਤ ਨੀਤੀਆਂ ਕਾਰਨ ਨਹੀਂ ਆ ਸਕੀ ਦੇਸ਼ ਵਿੱਚ ਅਸਲ ਆਜ਼ਾਦੀ : ਮਲਕੀਤ ਥਿੰਦ
ਹੁਕਮਰਾਨਾਂ ਦੀਆਂ ਗਲਤ ਨੀਤੀਆਂ ਕਾਰਨ ਨਹੀਂ ਆ ਸਕੀ ਦੇਸ਼ ਵਿੱਚ ਅਸਲ ਆਜ਼ਾਦੀ : ਮਲਕੀਤ ਥਿੰਦ
ਆਮ ਆਦਮੀ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਮਲਕੀਤ ਥਿੰਦ ਵੱਲੋਂ ਕੀਤਾ ਗਿਆ ਪ੍ਰਚਾਰ
By : ਬਾਬੂਸ਼ਾਹੀ ਬਿਊਰੋ
Saturday, May 19, 2018 06:05 AM
ਆਮ ਆਦਮੀ ਪਾਰਟੀ ਦੇ ਸ਼ਾਹਕੋਟ ਹਲਕੇ ਤੋਂ ਉਮੀਦਵਾਰ ਸਰਦਾਰ ਰਤਨ ਸਿੰਘ ਨਾਲ ਮਲਕੀਤ ਥਿੰਦ ਅਤੇ ਸਾਥੀ
ਬਾਬੂਸ਼ਾਹੀ ਬਿਊਰੋ
ਸ਼ਾਹਕੋਟ
19 ਮਈ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉੱਪ ਚੋਣ ਵਿੱਚ ਵੋਟਰ ਰਵਾਇਤੀ ਪਾਰਟੀਆਂ ਅਕਾਲੀ ਦਲ- ਭਾਜਪਾ , ਕਾਂਗਰਸ ਦੇ ਉਮੀਦਵਾਰਾਂ ਨੂੰ ਰੱਦ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਭੁਗਤਣਗੀਆਂ । ਇਹ ਦਾਅਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਥਿੰਦ ਨੇ ਸ਼ਾਹਕੋਟ ਹਲਕੇ ਵਿੱਚ ਆਮ ਆਦਮੀ ਪਾਰਟੀ ਉਮੀਦਵਾਰ ਰਤਨ ਸਿੰਘ ਕਾਕੜ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਪਿੰਡ ਬਾਹੋਪੁਰ , ਬਾਹੋਪੁਰ ਖੁਰਦ ਅਤੇ ਪਿੰਡ ਪਦਮਾ ਵਿੱਚ ਡੋਰ ਟੂ ਡੋਰ ਜਾ ਕੇ ਵੋਟਰਾਂ ਨਾਲ ਸੰਪਰਕ ਸਾਧਿਆ । ਉਨ੍ਹਾਂ ਕਿਹਾ ਕੇ ਇੱਕ ਪਾਸੇ ਭ੍ਰਿਸ਼ਟਾਚਾਰ ਰਾਹੀਂ ਧੰਨ੍ ਇਕੱਠਾ ਕਰਨ ਵਾਲੇ ਉਮੀਦਵਾਰ ਹਨ , ਜਦਕਿ ਦੂਸਰੇ ਪਾਸੇ ਅਸਲ ਵਿੱਚ ਜਨਤਾ ਦੀ ਸੇਵਾ ਕਰਨ ਵਾਲੇ ਅਤੇ ਸ਼ਰੀਫ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਾਰਟੀਆਂ ਪੈਸੇ , ਗੁੰਡਾਗਰਦੀ ਦੇ ਜ਼ੋਰ ਤੇ ਰਾਜ ਸਤਾ ਹਾਸਲ ਕਰਦੀਆਂ ਰਹੀਆਂ ਹਨ, ਜਿਸ ਕਾਰਨ ਹੀ ਅੱਜ ਅਸਲ ਵਿੱਚ ਜਨਤਾ ਖ਼ੁਸ਼ਹਾਲ ਨਹੀਂ ਹੋ ਸਕੀ ਬਲਕਿ ਇਹ ਲੋਕ ਅਮੀਰ ਹੁੰਦੇ ਚਲੇ ਗਏ ਹਨ ਅਤੇ ਗਰੀਬ ਹੋਰ ਗਰੀਬ ਹੁੰਦਾ ਗਿਆ ਹੈ । ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਅੱਜ ਦੇਸ਼ ਦਾ ਅੰਨਦਾਤਾ ਆਤਮ ਹੱਤਿਆਵਾਂ ਦੇ ਰਾਹ ਪਿਆ ਹੋਇਆ ਹੈ । ਵੱਖ ਵੱਖ ਵਰਗਾਂ ਦੇ ਦੁਖੀ ਹੋ ਚੁੱਕੇ ਲੋਕ ਸੜਕਾਂ ਉੱਪਰ ਧਰਨੇ ਮੁਜ਼ਾਹਰੇ ਦੇਣ ਲਈ ਮਜਬੂਰ ਹੋ ਰਹੇ ਹਨ ।
ਇਸ ਮੌਕੇ ਮਲਕੀਤ ਥਿੰਦ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਦੇ ਨਾਲ ਜ਼ਿਲ੍ਹਾ ਮੀਤ ਪ੍ਰਧਾਨ ਸੋਨਾ ਸਿੰਘ , ਯੂਥ ਆਗੂ ਸੁਰਿੰਦਰ ਸਿੰਘ ਕਾਹਨ ਸਿੰਘ ਵਾਲਾ , ਯੂਥ ਆਗੂ ਨਰਿੰਦਰ ਸਿੰਘ ਸ਼੍ਰੀਹ ਵਾਲਾ ਬਰਾੜ , ਦਰਸ਼ਨ ਸਿੰਘ ਛਾਂਗਾ ਰਾਏ , ਸੋਨਾ ਸਿੰਘ ਛਾਂਗਾ ਰਾਏ , ਚੰਦਰ ਭਾਨ ਸਮੇਤ ਹੋਰ ਵੀ ਅਹੁਦੇਦਾਰ ਮੌਜੂਦ ਸਨ । ਪਿੰਡ ਬਾਹੋਪੁਰ , ਬਾਹੋਪੁਰ ਖੁਰਦ ਅਤੇ ਪਿੰਡ ਪਦਮਾ ਵਿੱਚ ਡੋਰ ਟੂ ਡੋਰ ਵੋਟਾਂ ਮੰਗੀਆਂ