ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮੋਹੀ ਆਪ ਮਾਲਵਾ ਜ਼ੋਨ-2 ਦੇ ਯੂਥ ਵਿੰਗ ਦੇ ਪ੍ਰਧਾਨ ਬਨੇ
ਮੋਹੀ ਆਪ ਮਾਲਵਾ ਜ਼ੋਨ-2 ਦੇ ਯੂਥ ਵਿੰਗ ਦੇ ਪ੍ਰਧਾਨ ਬਨੇ
Page Visitors: 2329

ਮੋਹੀ ਆਪ ਮਾਲਵਾ ਜ਼ੋਨ-2 ਦੇ ਯੂਥ ਵਿੰਗ ਦੇ ਪ੍ਰਧਾਨ ਬਨੇ
ਆਪ ਨੇਤਾਵਾਂ ਨੇ ਕੀਤਾ ਨਿਯੁਕਤੀ ਦਾਸੁਆਗਤ
By : ਬਾਬੂਸ਼ਾਹੀ ਬਿਊਰੋ
First Published : Sunday, May 20, 2018 04:21 PM
ਲੁਧਿਆਣਾ , 20 ਮਈ 2018: ਆਮ  ਆਦਮੀ  ਪਾਰਟੀ  ਦੇ ਸੂਬਾ ਸਹਿਪ੍ਰਧਾਨ  ਡਾ. ਬਲਬੀਰ  ਸਿੰਘ  ਵਲੋਂ ਪਾਰਟੀ  ਦੇ ਯੂਥ ਵਿੰਗ ਦੀ ਸਥਾਪਨਾ ਕਰਦੇ ਲੁਧਿਆਣਾ  ਤੋਂ  ਯੂਥ ਵਿੰਗ ਪੰਜਾਬਦੇ ਸਾਬਕਾ ਮੀਤ ਪ੍ਰਧਾਨ ਅਤੇ  ਪਾਰਟੀ  ਦੇਜੁਝਾਰੂ ਆਗੂ  ਅਮਨਦੀਪ  ਸਿੰਘ  ਮੋਹੀ ਨੂੰਪਾਰਟੀ  ਪ੍ਰਤੀ  ਸ਼ਾਨਦਾਰ ਸੇਵਾਵਾਂ  ਨੂੰ  ਮੁੱਖਰੱਖਦੇ ਮਾਲਵਾ ਜ਼ੋਨ -2  ਦਾ ਪ੍ਰਧਾਨ ਨਿਯੁਕਤ  ਕੀਤਾ  ਗਿਆ  ਹੈ।
ਮੋਹੀ ਵਲੋਂ ਉਨ੍ਹਾਂ  ਨੂੰ ਜ਼ੋਨ ਪ੍ਰਧਾਨ  ਦੀ ਨਵੀਂ ਜਿੰਮੇਵਾਰੀ ਮਿਲਣ  ਤੇ ਪਾਰਟੀ  ਦੇ ਪੰਜਾਬਮਾਮਲਿਆਂ  ਦੇ ਇੰਚਾਰਜ ਅਤੇ  ਦਿੱਲੀ  ਦੇਉਪ ਮੁੱਖ ਮੰਤਰੀ  ਮਨੀਸ਼ ਸਿਸੋਧੀਆ, ਸਹਿ ਪ੍ਰਧਾਨ  ਡਾ. ਬਲਬੀਰ ਸਿੰਘ , ਜਥੇਬੰਦੀ  ਉਸਾਰੀ  ਦੇ ਮੁੱਖੀ ਗੈਰੀ ਬੜਿੰਗਦਾ ਧੰਨਵਾਦ  ਕੀਤਾ ਅਤੇ  ਯਕੀਨਦਵਾਇਆ ਕਿ ਉਹ ਪਾਰਟੀ  ਦੇ ਯੂਥ ਵਿੰਗ ਨਾਲ  ਵੱਧ ਤੋਂ  ਵੱਧ ਨੌਜਵਾਨਾਂ  ਨੂੰ ਜੋੜ  ਕੇ ਪਾਰਟੀ  ਨੂੰ  ਹੋਰ ਮਜਬੂਤ  ਕਰਨਲਈ ਕੋਈ ਕਸਰ ਬਾਕੀ ਨਹੀਂ  ਛੱਡਣਗੇਅਤੇ  ਪਾਰਟੀ  ਦੀ ਲੀਡਰਸ਼ਿਪ  ਦੀਆਂ ਉਮੀਦਾਂ ਤੇ ਖਰਾ  ਉਤਰਨ ਦਾ ਯਤਨ ਕਰਨਗੇ ।
ਸ. ਮੋਹੀ ਦੀ ਨਵੀਂ  ਨਿਯੁਕਤੀ  ਦਾਸੁਆਗਤ ਕਰਦੇ ਪਾਰਟੀ  ਦੇ ਸੀਨੀਅਰ ਨੇਤਾਵਾਂ  ਵਿਰੋਧੀ  ਧਿਰ  ਦੀ ਉਪ ਨੇਤਾ ਅਤੇ  ਜਗਰਾਉਂ  ਤੋਂ  ਵਧਾਇਕ ਸਰਵਜੀਤਕੌਰ  ਮਾਣੂਕੇ, ਆਪ ਪੰਜਾਬ  ਦੇ ਬੁਲਾਰੇਦਰਸ਼ਨ ਸਿੰਘ  ਸ਼ੰਕਰ, ਸੂਬਾ  ਜਨਰਲਸਕੱਤਰ  ਅਹਿਬਾਬ ਸਿੰਘ  ਗਰੇਵਾਲ ,ਮਾਲਵਾ ਜ਼ੋਨ-2 ਦੇ ਜਥੇਬੰਦੀ  ਉਸਾਰੀ ਦੇਇੰਚਾਰਜ ਮੋਹਣ ਵਿਰਕ, ਜਿਲਾ ਲੁਧਿਆਣਾ  ਸ਼ਹਿਰੀ ਦੇ ਪ੍ਰਧਾਨ  ਦਲਜੀਤਸਿੰਘ  ਗਰੇਵਾਲ, ਜਿਲਾ  ਲੁਧਿਆਣਾ ਦਿਹਾਤੀ  ਦੇ ਪ੍ਰਧਾਨ  ਰਣਜੀਤ  ਸਿੰਘ ਧਮੋਟ ਜੀਵਨ ਸਿੰਘ  ਸੰਗੋਵਾਲ,ਅਮਰਿੰਦਰ ਸਿੰਘ  ਜਸੋਵਾਲ, ਪੁਨੀਤ ਸਾਹਨੀ ਅਤੇ  ਯੂਥ ਆਗੂ  ਮੰਨੂ ਸ਼ਰਮਾ ਨੇ ਕਿਹਾ ਇਸ ਨਿਯੁਕਤੀ  ਨਾਲ ਮਾਲਵਾਖੇਤਰ  ਵਿਚ  ਪਾਰਟੀ  ਨੂੰ  ਵਧੇਰੇ  ਮਜਬੂਤੀਦੇਣ  ਵਿਚ ਮੱਦਦ ਮਿਲੇਗੀ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.