ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤ-ਅਮਰੀਕਾ ‘ਚ ਕਾਰੋਬਾਰੀ ਜੰਗ ਵਧਣ ਦੇ ਆਸਾਰ
ਭਾਰਤ-ਅਮਰੀਕਾ ‘ਚ ਕਾਰੋਬਾਰੀ ਜੰਗ ਵਧਣ ਦੇ ਆਸਾਰ
Page Visitors: 2342

ਭਾਰਤ-ਅਮਰੀਕਾ ‘ਚ ਕਾਰੋਬਾਰੀ ਜੰਗ ਵਧਣ ਦੇ ਆਸਾਰਭਾਰਤ-ਅਮਰੀਕਾ ‘ਚ ਕਾਰੋਬਾਰੀ ਜੰਗ ਵਧਣ ਦੇ ਆਸਾਰ

May 21
10:00 2018
ਨਵੀਂ ਦਿੱਲੀ, 21 ਮਈ (ਪੰਜਾਬ ਮੇਲ)- ਭਾਰਤ ਨੇ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਘੱਟ ਤੋਂ ਘੱਟ 20 ਉਤਪਾਦਾਂ ‘ਤੇ ਟੈਕਸ ਵਧਾਉਣ ਦੀ ਚਿਤਾਵਨੀ ਦਿੱਤੀ ਹੈ। ਉਸ ਨੇ ਕਿਹਾ ਕਿ ਬਾਦਾਮ, ਸੇਬ ਅਤੇ ਮੋਟਰ ਸਾਈਕਲ ਜਿਹੀ ਚੀਜ਼ਾਂ ‘ਤੇ ਅਗਲੇ ਮਹੀਨੇ ਤੋਂ 5 ਫ਼ੀਸਦੀ ਤੋਂ 100 ਫ਼ੀਸਦੀ ਤੱਕ ਵੱਧ ਸਕਦਾ ਹੈ। ਸਟੀਲ ਅਤੇ ਐਲਮੀਨੀਅਮ ਉਤਪਾਦਾਂ ‘ਤੇ ਅਮਰੀਕਾ ਦੇ ਇੰਪੋਰਟ ਡਿਊਟੀ ਲਗਾਉਣ ਦੇ ਜਵਾਬ ਵਿਚ ਭਾਰਤ ਨੇ ਡਬਲਿਊਟੀਓ ਦੇ ਮੰਚ ‘ਤੇ ਇਹ ਚਿਤਾਵਨੀ ਦਿੱਤੀ ਹੈ। ਹੋਰ ਚੀਜ਼ਾਂ ਵਿਚ ਸੋਇਆਬੀਨ ਤੇਲ, ਰਿਫਾਈਂਡ ਪਾਮੋਲੀਨ, ਚਾਕਲੇਟ ਪ੍ਰੋਡਕਟ ਅਤੇ ਗੋਲਫ ਕਾਰ ਵੀ ਸ਼ਾਮਲ ਹੈ। ਭਾਰਤ ਨੇ ਕਿਹਾ ਕਿ ਇਨ੍ਹਾਂ ਅਮਰੀਕੀ ਉਤਪਾਦਾਂ ‘ਤੇ ਟੈਕਸ ਵਿਚ ਰਿਆਇਤ 21 ਜੂਨ ਨੂੰ ਖਤਮ ਹੋ ਜਾਵੇਗੀ। ਉਸ ਤੋਂ ਬਾਅਦ ਟੈਕਸ ਅਪਣੇ ਆਪ ਲੱਗਣ ਲੱਗੇਗਾ।
ਇਹ ਤਦ ਤੱਕ ਜਾਰੀ ਰਹੇਗਾ ਜਦ ਤੱਕ ਅਮਰੀਕਾ ਅਪਣੇ ਇੱਥੇ ਟੈਕਸ ਨਹੀਂ ਘਟਾਉਂਦਾ।
ਦੂਜੇ ਪਾਸੇ ਅਮਰੀਕਾ ਅਤੇ ਚੀਨ ਨੇ ਵਪਾਰਕ ਯੁੱਧ ਖਤਮ ਕਰਨ ਦੇ ਲਈ ਸਮਝੌਤਾ ਕੀਤਾ ਹੈ। ਚੀਨ ਅਮਰੀਕੀ ਚੀਜ਼ਾਂ ਦੀ ਦਰਾਮਦ ਵਧਾਵੇਗਾ ਅਤੇ 375 ਅਰਬ ਡਾਲਰ ਦੇ ਵਪਾਰ ਘਾਟੇ ਨੂੰ ਘੱਟ ਕਰਨ ‘ਤੇ ਧਿਆਨ ਦੇਵੇਗਾ। ਅਮਰੀਕਾ ਦੇ ਨਾਲ ਦੂਜੇ ਦੌਰ ਦੀ ਵਾਰਤਾ ਤੋਂ ਬਾਅਦ ਦੋਵੇਂ ਧਿਰਾਂ ਨੇ ਸੰਯੁਕਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.