ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਐੱਨ.ਡੀ.ਏ. ਸਰਕਾਰ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੁੱਕੇਗੀ ਹੋਰ ਕਦਮ!
ਐੱਨ.ਡੀ.ਏ. ਸਰਕਾਰ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੁੱਕੇਗੀ ਹੋਰ ਕਦਮ!
Page Visitors: 2421

ਐੱਨ.ਡੀ.ਏ. ਸਰਕਾਰ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੁੱਕੇਗੀ ਹੋਰ ਕਦਮ!ਐੱਨ.ਡੀ.ਏ. ਸਰਕਾਰ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੁੱਕੇਗੀ ਹੋਰ ਕਦਮ!

May 23
10:27 2018

ਵਾਸ਼ਿੰਗਟਨ, 23 ਮਾਰਚ (ਪੰਜਾਬ ਮੇਲ)- ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਹੈ ਕਿ ਐੱਨ.ਡੀ.ਏ. ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਹਰੇਕ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕਈ ਕਦਮ ਚੁੱਕੇ ਹਨ ਅਤੇ ਇਸ ਮਾਮਲੇ ‘ਚ ਉਹ ਆਪਣੇ ਵੱਲੋਂ ਬਿਹਤਰੀਨ ਕੋਸ਼ਿਸ਼ਾਂ ਕਰਨਗੇ। ਉਨ੍ਹਾਂ ਕਿਹਾ ਕਿ ਐੱਨ.ਡੀ.ਏ. ਸਰਕਾਰ ਨੇ 1984 ਦੇ ਦੰਗਿਆਂ ਦੌਰਾਨ ਸਿੱਖਾਂ ਖਿਲਾਫ਼ ਅਪਰਾਧ ਕਰਨ ਦਾ ਪਾਪ ਕਮਾਉਣ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਿਸੇ ਵੀ ਹੱਦ ਤਕ ਜਾਣ ਦਾ ਫ਼ੈਸਲਾ ਕੀਤਾ ਹੈ। ਸ਼੍ਰੀ ਮਾਧਵ ਨੇ ਕਿਹਾ ਕਿ ਜਸਟਿਸ ਢੀਂਗਰਾ ਕਮਿਸ਼ਨ 1984 ਦੇ ਦੰਗਿਆਂ ‘ਚ ਸਿੱਖਾਂ ਖ਼ਿਲਾਫ਼ ਹੋਏ ਅਪਰਾਧਾਂ ਦੇ 186 ਗੰਭੀਰ ਮਾਮਲਿਆਂ ‘ਤੇ ਸਰਗਰਮੀ ਨਾਲ ਪੜਤਾਲ ਕਰ ਰਿਹਾ ਹੈ। ਕਈ ਐੱਫ.ਆਈ.ਆਰ. ਮੁੜ ਤੋਂ ਦਾਖ਼ਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ, ”ਉਨ੍ਹਾਂ ਆਗੂਆਂ ਖਿਲਾਫ਼ ਵੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ, ਜੋ ਦੰਗਿਆਂ ਵੇਲੇ ਮੋਹਰੀ ਰਹੇ।”
ਗ਼ੌਰਤਲਬ ਹੈ ਕਿ ਇਸ ਸੂਚੀ ਵਿਚ ਸ਼ਾਮਲ ਨਾਂ ਵਾਲੇ ਸਿੱਖਾਂ ਨੂੰ 1980-90ਵਿਆਂ ਦੌਰਾਨ ਖ਼ਾਲਿਸਤਾਨੀ ਮੁਹਿੰਮ ਨਾਲ ਕਥਿਤ ਸਬੰਧਾਂ ਕਾਰਨ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਜਾਂਦਾ।
ਉਨ੍ਹਾਂ ਕਿਹਾ, ”ਅਸੀਂ ਗ਼ੈਰਮਨੁੱਖੀ ਕਾਲੀ ਸੂਚੀ ਲਗਪਗ ਖ਼ਤਮ ਕਰ ਦਿੱਤੀ ਹੈ, ਜਿਸ ਰਾਹੀਂ ਭਾਈਚਾਰੇ ਨੂੰ ਉਨ੍ਹਾਂ ਦੇ ਭਾਰਤ ਫੇਰੀ ਦੇ ਹੱਕ, ਹਰਿਮੰਦਰ ਸਾਹਿਬ ਦੇ ਦਰਸ਼ਨਾਂ ਅਤੇ ਆਪਣੇ ਕਰੀਬੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਹੱਕ ਤੋਂ ਵਾਂਝਾ ਕੀਤਾ ਜਾਂਦਾ ਸੀ।” ਉਨ੍ਹਾਂ ਕਿਹਾ, ”(ਕਾਲੀ) ਸੂਚੀ ਵਿਚ ਸਿਰਫ਼ ਕੁਝ ਨਾਂ ਬਚੇ ਹਨ। ਇਹ ਨਾਂ ਵੀ ਛੇਤੀ ਹੀ ਹਟਾ ਦਿੱਤੇ ਜਾਣਗੇ।”
ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਮੁਲਜ਼ਮਾਂ ਨੂੰ ਮਿਲੀਆਂ ਹੋਈਆਂ ਪੇਸ਼ਗੀ ਜ਼ਮਾਨਤਾਂ ਖ਼ਤਮ ਕਰਨ ਲਈ ਵੀ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ।
..............................

ਟਿੱਪਣੀ:- ਅਕਲ-ਵਿਹੂਣੇ, ਸਵਾਰਥੀ ਆਗੂਆਂ ਦੇ ਚੱਕਰ ਵਿਚ ਪਏ ਸਿੱਖ, ਇਹ ਵੀ ਨਹੀਂ ਸਮਝ ਪਾਉਂਦੇ ਕਿ 1984 ਨੂੰ 34 ਸਾਲ ਬੀਤ ਗਏ ਹਨ, ਬੀ.ਜੇ.ਪੀ. ਦੀ ਸਰਕਾਰ ਬਣੀ ਨੂੰ ਵੀ ਚਾਰ ਸਾਲ ਹੋ ਗਏ ਹਨ। ਇਸ ਦੌਰਾਨ ਇਨ੍ਹਾਂ ਨੇ ਜੋ ਕੀਤਾ ਹੈ, ਸਾਨੂੰ ਉਸ ਅਨੁਸਾਰ ਸੋਚਣਾ ਚਾਹੀਦਾ ਹੈ ? ਜਾਂ ਉਨ੍ਹਾਂ ਦੇ ਲਾਰਿਆ ਤੇ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ ? 34 ਸਾਲ ਦੌਰਾਨ ਕੇਂਦਰ ਵਿਚ ਕਾਂਗਰਸ ਅਤੇ ਬੀ.ਜੇ.ਪੀ. ਦੀ ਸਰਕਾਰ ਰਹੀ ਹੈ। ਕਿੰਨੇ ਕਮਿਸ਼ਨ ਬਣੇ ਹਨ ? ਕਿੰਨੀਆਂ ਪੜਤਾਲਾਂ ਹੋਈਆਂ ਹਨ ? ਪਰ ਕੀ ਅੱਜ ਤਕ ਕਿਤੇ ਇੰਸਾਫ ਦਾ ਆਭਾਸ ਹੋਇਆ ਹੈ ? ਬੱਸ 2019 ਦੀਆਂ ਚੋਣਾਂ ਵਿਚ ਇਨ੍ਹਾਂ ਨੂੰ ਮੁੜ ਵੋਟਾਂ ਪਾ ਦੇਵੋ, ਫਿਰ ਸਿੱਖਾਂ ਨੂੰ ਕੀ, ਕਿਸੇ ਵੀ ਘੱਟ-ਗਿਣਤੀ ਨੂੰ ਇੰਸਾਫ ਮੰਗਣ ਦੀ ਲੋੜ ਨਹੀਂ ਰਹੇਗੀ।
   ਅੱਜ-ਤਕ ਦੀ ਪੜਤਾਲ ਵਿਚ ਇਕ ਹੀ ਬੰਦਾ ਇਮਾਨਦਾਰ ਨਜ਼ਰ ਆਇਆ ਹੈ ਅਤੇ ਉਹ ਹੈ ਅਰਵਿੰਦ ਕੇਜਰੀਵਾਲ। ਉਸ ਨਾਲ ਕੰਧ ਵਾਙ ਖੜੇ ਹੋਵੋ, ਦੁੱਖ-ਸੁਖ ਤਾਂ ਆਉਂਦੇ ਹੀ ਰਹਿੰਦੇ ਹਨ, ਇਨ੍ਹਾਂ ਦਾ ਸਾਮ੍ਹਣਾ ਰਲ ਕੇ ਕਰਨ ਦੀ ਲੋੜ ਹੈ, ਇਹ ਨਹੀਂ ਕਿ ਲੜਾਈ ਕੇਜਰੀਵਾਲ ਲੜੇ ਅਤੇ ਭਲਾ ਸਾਡਾ ਕਰੇ। ਇਹ ਕੁਦਰਤੀ ਨਿਯਮਾਂ ਅਨੁਸਾਰ ਠੀਕ ਨਹੀਂ ਹੈ। ਜੇ ਸਾਨੂੰ ਆਪਣਾ ਭਲਾ ਕਰਨਾ ਹੈ ਤਾਂ ਲੜਾਈ ਵੀ ਸਾਨੂੰ ਆਪ ਹੀ ਲੜਨੀ ਚਾਹੀਦੀ ਹੈ, ਇਸ ਦੇ ਨਾਲ ਹੀ ਜੇ ਕੋਈ ਸਾਡਾ ਸਾਥ ਦਿੰਦਾ ਹੈ ਤਾਂ ਸਾਨੂੰ ਉਸ ਦੀ ਕਦਰ ਕਰਨੀ ਬਣਦੀ ਹੈ। ਇਹ ਗੱਲ ਖਾਸ ਕਰ ਕੇ ਪੰਜਾਬ ਦੇ ਆਪਆਗੂਆਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ।                          ਅਮਰ ਜੀਤ ਸਿੰਘ ਚੰਦੀ





©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.