ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਾਂਗਰਸੀ ਕੌਂਸਲਰ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ
Page Visitors: 2330
ਕਾਂਗਰਸੀ ਕੌਂਸਲਰ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ
June 05
17:49 2018
ਗੈਂਗਸਟਰਾਂ ਨੇ ਲਿਖਿਆ ਹੈ ਕਿ ਗੁਰਦੀਪ ਪਹਿਲਵਾਨ ਦਾ ਕਤਲ ਸੁਪਾਰੀ ਲੈ ਕੇ ਨਹੀਂ ਕਰਵਾਇਆ ਗਿਆ ਸਗੋਂ ਬਦਲਾ ਲੈਣ ਲਈ ਕੀਤਾ ਗਿਆ ਹੈ।
ਸਾਰੇ ਗੁਰਦੀਪ ਪਹਿਲਵਾਨ ਨੂੰ ਲੀਡਰ ਦੱਸ ਰਹੇ ਹਨ ਪਰ ਉਹ ਇਕ ਗੈਂਗਸਟਰ ਸੀ। 2014 ਵਿਚ ਸਾਡੇ ਭਰਾ ਸੰਗਮ ਮਲਹੋਤਰਾ ਦੀ ਮੌਤ ਹੋਈ ਸੀ, ਉਦੋਂ ਗੁਰਦੀਪ ਪਹਿਲਵਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਅਤੇ ਕਿਹਾ ਸੀ ਕਿ ਸੰਗਮ ਨੂੰ ਮੈਂ ਮਰਵਾਇਆ ਤੇ ਸਿਆਸੀ ਪਹੁੰਚ ਹੋਣ ਕਾਰਨ ਕਿਸੇ ‘ਤੇ ਪਰਚਾ ਨਹੀਂ ਹੋਣ ਦਿੱਤਾ। ਸਿਆਸੀ ਪਹੁੰਚ ਹੋਣ ਕਾਰਨ ਇਹ ਇਕ ਲੀਡਰ ਨਹੀਂ ਗੈਂਗਸਟਰ ਸੀ।
ਇੰਨਾ ਹੀ ਨਹੀਂ ਇਸ ਪੋਸਟ ਵਿਚ ਲਿਖਿਆ ਗਿਆ ਹੈ ਕਿ ‘ਜਿਹੜਾ ਹਰੀਆ, ਗਿੰਦਾ ਅਸੀਂ ਮਾਰਿਆ ਸੀ ਉਹ ਵੀ ਸਾਰੇ ਗੈਂਗਸਟਰ ਸੀ ਅਤੇ ਗੁਰਦੀਪ ਉਨ੍ਹਾਂ ਦੀ ਹਿਮਾਇਤ ਕਰਦਾ ਸੀ। ਅਸੀਂ ਉਸ ਦਿਨ ਤੋਂ ਹੀ ਕਸਮ ਖਾਧੀ ਸੀ ਕਿ ਜਿਸ ਨੇ ਸੰਗਮ ਨੂੰ ਮਾਰਿਆ ਅਤੇ ਮਰਨ ਦੀ ਜ਼ਿੰੰਮੇਵਾਰੀ ਲਈ ਉਨ੍ਹਾਂ ਨੂੰ ਅਸੀਂ ਮਾਰਾਂਗੇ ਤੇ ਅੱਜ ਸਾਡਾ ਬਦਲਾ ਪੂਰਾ ਹੋ ਗਿਆ। ਇਸ ਪੋਸਟ ਨੂੰ ਜੱਗੂ ਭਗਵਾਨਪੁਰੀਆ, ਗੈਂਗਸਟਰ ਸਾਰਜ ਸੰਧੂ ਤੋਂ ਇਲਾਵਾ ਕਈ ਹੋਰਾਂ ਨੂੰ ਵੀ ਟੈਗ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ 2 ਜੂਨ ਨੂੰ ਦੇਰ ਸ਼ਾਮ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਵਲੋਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇੰਟੈਲੀਜੈਂਸ ਰਿਪੋਰਟ ਅਨੁਸਾਰ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ ‘ਤੇ ਸ਼ਹਿਰ ਵਿਚ ਖੁੱਲ੍ਹੇਆਮ ਘੁੰਮ ਰਹੇ ਰਜਤ ਉਰਫ ਕਰਨ ਮਸਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।