ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬੀ ਦੀ ਸ਼ਾਹਮੁਖੀ ਲਿੱਪੀ ਸਿੱਖਣ ਦਾ ਸੁਨਹਿਰੀ ਮੌਕਾ, ਮੁਫ਼ਤ ਆਨਲਾਈਨ ਕਲਾਸਾਂ ਸ਼ੁਰੂ
ਪੰਜਾਬੀ ਦੀ ਸ਼ਾਹਮੁਖੀ ਲਿੱਪੀ ਸਿੱਖਣ ਦਾ ਸੁਨਹਿਰੀ ਮੌਕਾ, ਮੁਫ਼ਤ ਆਨਲਾਈਨ ਕਲਾਸਾਂ ਸ਼ੁਰੂ
Page Visitors: 48

ਪੰਜਾਬੀ ਦੀ ਸ਼ਾਹਮੁਖੀ ਲਿੱਪੀ ਸਿੱਖਣ ਦਾ ਸੁਨਹਿਰੀ ਮੌਕਾ, ਮੁਫ਼ਤ ਆਨਲਾਈਨ ਕਲਾਸਾਂ ਸ਼ੁਰੂ
ਗੁਰਮੁਖੀ ਤਾਂ ਸਿੱਖ ਲਈ, ਹੁਣ ਸ਼ਾਹਮੁਖੀ ਵੀ ਸਿੱਖ ਲਓ
By : ਬਾਬੂਸ਼ਾਹੀ ਬਿਊਰੋ
Sunday, Jun 10, 2018 07:04 PM

ਨਿੱਕੇ ਕਹਾਣੀਵਾਚਕ 2018' ਆਨਲਾਈਨ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ, ਜੇਤੂਆਂ ਨੂੰ ਭਾਰੀ ਇਨਾਮ
ਸ਼ਾਹਮੁਖੀ ਬੋਲੀ ਸਿੱਖਣ ਦਾ ਸੁਨਹਿਰੀ ਮੌਕਾ, ਮੁਫ਼ਤ ਆਨਲਾਈਨ ਕਲਾਸਾਂ ਸ਼ੁਰੂ
ਡਬ੍ਲਿਨ (ਆਇਰਲੈਂਡ ), 10 ਜੂਨ, 2018 :
ਲਹਿੰਦੇ ਪੰਜਾਬ ਦੇ ਜ਼ਿਲ੍ਹਾ ਖੁਸ਼ਬਾਬ ਦੇ ਪਿੰਡ ਪਧਰਾਰ 'ਚ ਜੰਮੇ ਪਾਕਿਸਤਾਨੀ ਕਵੀ, ਲੇਖਕ ਤੇ ਪੱਤਰਕਾਰ ਮਹਿਮੂਦ ਅਵਾਨ ਵੱਲੋਂ ਸੰਨ 47 'ਚ ਦੋਫਾੜ ਹੋਈ ਪੰਜਾਬੀ ਸੂਬੇ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਇਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਦਿਲਚਸਪ ਲੋਕ ਕਿੱਸੇ ਪ੍ਰਾਜੈਕਟ ਵੱਲੋਂ ਨਿੱਕੇ ਕਹਾਣੀਵਾਚਕ 2018 ਈਵੈਂਟ ਕਰਵਾਇਆ ਜਾ ਰਿਹਾ ਹੈ ਜਿਸ 'ਚ 1 ਤੋਂ 12 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਆਨਲਾਈਨ ਲੋਕ ਕਿੱਸੇ ਅਤੇ ਪੰਜਾਬੀ ਪੜ੍ਹਨ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜੇਤੂ ਬੱਚਿਆਂ ਨੂੰ 2500 ਡਾਲਰ ਨਗਦ ਇਨਾਮ ਅਤੇ ਕਿਤਾਬਾਂ ਦਿੱਤੀਆਂ ਜਾਣਗੀਆਂ। ਇਸ ਮੁਕਾਬਲੇ 'ਚ ਭਾਗ ਲੈਣ ਲਈ 7 ਅਗਸਤ ਤੱਕ www.folktalesofpunjab.com 'ਤੇ ਜਾ ਕੇ ਰਜਿਸਟਰ ਹੋਣਾ ਅਤੇ 31 ਅਗਸਤ ਤੱਕ ਆਪਣੇ ਰਜਿਸਟ੍ਰੇਸ਼ਨ ਫਾਰਮ ਜਮ੍ਹਾ ਕਰਵਾਉਣੇ ਲਾਜ਼ਮੀ ਹਨ।
ਅੱਜ ਕੱਲ੍ਹ ਆਇਰਲੈਂਡ ਵਿਚ ਵੱਸ ਰਹੇ ਮਹਿਮੂਦ ਅਵਾਨ ਅਜੋਕੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਦੋਵੇਂ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਬੋਲੀ ਨਾਲ ਤਾਰੁਫ਼ ਕਰਵਾਉਣ ਜਾ ਰਹੇ ਹਨ। ਅਵਾਨ 'ਪੰਜਾਬ ਦੇ ਦਿਲਚਸਪ ਲੋਕ ਕਿੱਸੇ' ਪ੍ਰਾਜੈਕਟ ਦੇ 'ਅਨਡਿਵਾਇਡਡ ਪੰਜਾਬ ਐਡੀਸ਼ਨ' ਦੇ ਸ਼ਾਹਮੁਖੀ ਐਡੀਟਰ ਵੀ ਹਨ।
ਨਿੱਕੇ ਕਹਾਣੀਵਾਚਕ 2018 ਮੁਕਾਬਲੇ ਦੇ ਨਾਲ-ਨਾਲ ਗੁਰਮੁਖੀ ਪੜ੍ਹਨ ਵਾਲਿਆਂ ਲਈ ਸ਼ਾਹਮੁਖੀ ਦੀਆਂ ਮੁਫ਼ਤ ਆਨਲਾਈਨ ਕਲਾਸਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਵਿਚ ਸ਼ਾਹਮੁਖੀ ਬੋਲੀ ਸਿੱਖਣ ਦੇ ਚਾਹਵਾਨ ਬੱਚੇ ਇਸ ਬੋਲੀ ਨੂੰ ਸਿੱਖ ਸਕਦੇ ਹਨ। ਲਹਿੰਦੇ ਪੰਜਾਬ ਵਿਚ ਮਹਿਜ਼ 30 ਪ੍ਰਤੀਸ਼ਤ ਲੋਕ ਹੀ ਗੁਰਮੁਖੀ ਬੋਲੀ ਬੋਲਦੇ ਹਨ ਜਦਕਿ ਚੜ੍ਹਦੇ ਪੰਜਾਬ 'ਚ 70 ਫੀਸਦ ਲੋਕਾਂ ਵੱਲੋਂ ਗੁਰਮੁਖੀ ਬੋਲੀ ਜਾਂਦੀ ਹੈ। ਸ਼ਾਹਮੁਖੀ ਸਕ੍ਰਿਪਟ 'ਚ ਲਿਖਿਆ ਜ਼ਿਆਦਾਤਰ ਪੰਜਾਬੀ ਇਤਿਹਾਸ ਅਤੇ ਸਾਹਿਤ ਗੁਰਮੁਖੀ ਪੜ੍ਹਨ ਵਾਲਿਆਂ ਲਈ ਬੰਦ ਕਿਤਾਬਾਂ ਵਿਚ ਹੀ ਪਿਆ ਹੈ। ਜਿਸ ਕਾਰਨ ਵੰਡ ਤੋਂ ਬਾਅਦ ਦੋਵੇਂ ਮੁਲਕਾਂ 'ਚ ਅਲੱਗ ਹੋਏ ਪੰਜਾਬੀ ਆਪਣੇ ਵਿਰਸੇ ਤੋਂ ਮੁਨਕਰ ਹੋ ਚੁੱਕੇ ਹਨ। ਪਰ ਇਸ ਆਨਲਾਈਨ ਉਪਰਾਲੇ ਸਦਕਾ ਦੋਵੇਂ ਦੇਸ਼ਾਂ ਵਿਚ ਵਸਦੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹੁਣ ਸ਼ਾਹਮੁਖੀ ਅਤੇ ਗੁਰਮੁਖੀ ਬੋਲੀ, ਦੋਵਾਂ ਨੂੰ ਹੀ ਸਿੱਖ ਸਕਣਗੇ। ਉਰਦੂ, ਫਾਰਸੀ ਅਤੇ ਅਰਬੀ ਭਾਸ਼ਾ ਸਿੱਖਣ ਦੇ ਚਾਹਵਾਨਾਂ ਲਈ ਸ਼ਾਹਮੁਖੀ ਸਕ੍ਰਿਪਟ ਸਿੱਖਣ ਤੋਂ ਬਾਅਦ  ਇਹਨਾਂ ਭਾਸ਼ਾਵਾਂ ਨੂੰ ਸਿੱਖਣ ਦੇ ਦਰਵਾਜ਼ੇ ਵੀ ਖੁੱਲ੍ਹ ਜਾਣਗੇ।
    ਪੰਜਾਬ ਦੇ ਦਿਲਚਸਪ ਲੋਕ ਕਿੱਸੇ ਪ੍ਰਾਜੈਕਟ ਨੂੰ ਅਪ੍ਰੈਲ 2013 'ਚ ਸ਼ੁਰੂ ਕੀਤਾ ਗਿਆ ਸੀ ਅਤੇ ਜਿਸ ਵਿਚ ਖਾਸ ਤੌਰ 'ਤੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨੂੰ ਪ੍ਰੇਰਣਾਦਾਇਕ ਅਤੇ ਮਜ਼ੇਦਾਰ ਢੰਗ ਨਾਲ ਸਿੱਖਿਆ ਦਿੱਤੀ ਜਾਂਦੀ ਹੈ। ਇਸ ਪ੍ਰਾਜੈਕਟ ਦਾ ਮੁੱਖ ਮੰਤਵ ਬੱਚਿਆਂ ਨੂੰ ਮੁੱਢਲੀ ਉਮਰ ਤੋਂ ਹੀ ਪੰਜਾਬ ਦੇ ਲੋਕ ਕਿੱਸਿਆਂ ਅਤੇ ਕਹਾਣੀਆਂ ਰਾਹੀਂ ਪੰਜਾਬੀ ਭਾਸ਼ਾ ਨਾਲ ਜੋੜੀ ਰੱਖਣਾ ਹੈ ਤਾਂ ਜੋ ਉਹਨਾਂ ਬੱਚਿਆਂ ਨੂੰ ਪੰਜਾਬ ਦੀਆਂ ਬਰੂਹਾਂ ਨੂੰ ਨਾ ਭੁੱਲਣ ਦਿੱਤਾ ਜਾ ਸਕੇ।
ਹੋਰ ਵੇਰਵੇ ਲਈ ਹੇਠਲੇ ਲਿੰਕਸ ਤੇ ਕਲਿੱਕ ਕਰੋ :
http://www.folktalesofpunjab.com/little-storytellers-2018-punjabi/
http://www.folktalesofpunjab.com/sanjha-punjab/

  •  
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.