ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਟਰੰਪ ਅਤੇ ਕਿਮ ਜੋਂਗ ਦੀ ਮੁਲਾਕਾਤ ਲਈ ਸਿੰਗਾਪੁਰ ਖਰਚ ਕਰੇਗਾ 20 ਮਿਲੀਅਨ ਡਾਲਰ
ਟਰੰਪ ਅਤੇ ਕਿਮ ਜੋਂਗ ਦੀ ਮੁਲਾਕਾਤ ਲਈ ਸਿੰਗਾਪੁਰ ਖਰਚ ਕਰੇਗਾ 20 ਮਿਲੀਅਨ ਡਾਲਰ
Page Visitors: 49

ਟਰੰਪ ਅਤੇ ਕਿਮ ਜੋਂਗ ਦੀ ਮੁਲਾਕਾਤ ਲਈ ਸਿੰਗਾਪੁਰ ਖਰਚ ਕਰੇਗਾ 20 ਮਿਲੀਅਨ ਡਾਲਰਟਰੰਪ ਅਤੇ ਕਿਮ ਜੋਂਗ ਦੀ ਮੁਲਾਕਾਤ ਲਈ ਸਿੰਗਾਪੁਰ ਖਰਚ ਕਰੇਗਾ 20 ਮਿਲੀਅਨ ਡਾਲਰ

June 10
17:40 2018
ਸਿੰਗਾਪੁਰ, 10 ਜੂਨ (ਪੰਜਾਬ ਮੇਲ)- ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਸਮੇਂ ਸਿੰਗਾਪੁਰ ‘ਤੇ ਹਨ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਦੀ 12 ਜੂਨ ਨੂੰ ਮੁਲਾਕਾਤ ਹੋਣ ਜਾ ਰਹੀ ਹੈ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼ੀ ਸ਼ਿਏਨ ਲੂੰਗ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਇਸ ਮੁਲਾਕਾਤ ਲਈ ਤਕਰੀਬਨ 20 ਮਿਲੀਅਨ ਡਾਲਰ (100 ਕਰੋੜ ਰੁਪਏ) ਖਰਚ ਕਰਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਲੂੰਗ ਮੁਤਾਬਕ ਇਸ ਰਕਮ ‘ਚੋਂ ਅਧੀ ਰਕਮ ਸੁਰੱਖਿਆ ਦੇ ਲਈ ਖਰਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਕ ਅੰਤਰਰਾਸ਼ਟਰੀ ਪਹਿਲ ਦੇ ਲਿਹਾਜ਼ ਨਾਲ ਇਹ ਖਰਚ ਜਾਇਜ਼ ਹੈ ਅਤੇ ਇਸ ‘ਚ ਸਿੰਗਾਪੁਰ ਦੇ ਹਿੱਤ ਵੀ ਹਨ।
ਮੰਗਲਵਾਰ ਨੂੰ ਸਿੰਗਾਪੁਰ ਦੇ ਸੇਂਟੋਸਾ ‘ਚ ਰਾਸ਼ਟਰਪਤੀ ਟਰੰਪ ਅਕੇ ਕਿਮ ਜੋਂਗ ਦੀ ਮੁਲਾਕਾਤ ਹੋਵੇਗੀ। ਜਾਣਕਾਰੀ ਮੁਤਾਬਕ ਦੋਵੇਂ ਨੇਤਾ ਇਸ ਮੁਲਾਕਾਤ ਲਈ ਸਿੰਗਾਪੁਰ ਪਹੁੰਚ ਚੁੱਕੇ ਹਨ। ਕਿਮ ਜੋਂਗ ਨੇ ਸਿੰਗਾਪੁਰ ਦੇ ਪਧਾਨ ਮੰਤਰੀ ਲੀ ਸ਼ਿਏਨ ਲੂੰਗ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਜੇਕਰ ਸ਼ਿਖਰ ਸੰਮੇਲਨ ‘ਚ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਸਿੰਗਾਪੁਰ ਨੂੰ ਇਸ ਦੇ ਲਈ ਇਤਿਹਾਸ ‘ਚ ਯਾਦ ਕੀਤਾ ਜਾਵੇਗਾ। ਉਥੇ ਅਮਰੀਕਾ ਇਹ ਉਮੀਦ ਕਰ ਰਿਹਾ ਹੈ ਕਿ ਇਸ ਮੁਲਾਕਾਤ ‘ਚ ਉਹ ਕਿਮ ਜੋਂਗ ਤੋਂ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਲਈ ਵਾਅਦਾ ਕਰ ਪਾਉਣਗੇ।
ਸਿੰਗਾਪੁਰ ਨੂੰ ਇਸ ਮੁਲਾਕਾਤ ਲਈ ਮੰਗੋਲੀਆ, ਸਵੀਡਨ, ਸਵਿਟਜ਼ਰਲੈਂਡ ਅਤੇ ਦੋਹਾਂ ਕੋਰੀਆਈ ਦੇਸ਼ਾਂ ਵਿਚਾਲੇ ਪੈਣ ਵਾਲੇ ਡਿਗਰੇਡ ਇਲਾਕੇ ਉਪਰ ਤਰਜ਼ੀਹ ਦਿੱਤੀ ਗਈ ਹੈ। 5 ਜੂਨ ਨੂੰ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲ ਕ੍ਰਿਸ਼ਣ ਨੇ ਵਾਸ਼ਿੰਗਟਨ ‘ਚ ਕਿਹਾ, ‘ਇਸ ਮੇਜ਼ਬਾਨੀ ਲਈ ਸਿੰਗਾਪੁਰ ਨੇ ਆਪਣਾ ਹੱਥ ਖੁਦ ਅੱਗੇ ਨਹੀਂ ਵਧਾਇਆ ਬਲਕਿ ਅਮਰੀਕੀਆਂ ਨੇ ਇਸ ਦੇ ਲਈ ਸਾਡੇ ਨਾਲ ਗੱਲਬਾਤ ਕੀਤੀ ਸੀ।’ ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਿੰਗਾਪੁਰ ਦੇ ਲੋਕਾਂ ਨੂੰ ਇਸ ‘ਤੇ ਮਾਣ ਹੋਵੇਗਾ। ਸਾਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਉਹ ਜਾਣਦੇ ਹਨ ਕਿ ਅਸੀਂ ਨਿਰਪੱਖ, ਭਰੋਸੇਮੰਦ ਅਤੇ ਸੁਰੱੱਖਿਅਤ ਹਾਂ।’
ਸਿੰਗਾਪੁਰ ਅਤੇ ਉੱਤਰ ਕੋਰੀਆ ਦੇ ਆਪਸੀ ਕੂਟਨੀਤਕ ਰਿਸ਼ਤੇ ਪਿਛਲੇ 1 ਦਹਾਕੇ ਤੋਂ ਹਨ। ਪਰ ਉੱਤਰ ਕੋਰੀਆ ਦੇ 6ਵੇਂ ਪ੍ਰਮਾਣੂ ਪ੍ਰੀਖਣ ਤੋਂ ਬਾਅਦ ਸਿੰਗਾਪੁਰ ਨੇ ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਪਾਬੰਦੀਆਂ ਦੇ ਮੱਦੇਨਜ਼ਰ ਉੱਤਰ ਕੋਰੀਆ ਨਾਲ ਕਾਰੋਬਾਰੀ ਰਿਸ਼ਤੇ ਤੋੜ ਲਏ ਸਨ। ਸਿੰਗਾਪੁਰ ‘ਚ ਅਮਰੀਕਾ ਅਤੇ ਉੱਤਰ ਕੋਰੀਆ ਦੋਵੇਂ ਹੀ ਦੇਸ਼ਾਂ ਦੇ ਦੂਤਘਰ ਹਨ। ਇਸ ਦਾ ਮਤਲਬ ਇਹ ਹੋਇਆ ਕਿ ਇਥੇ ਦੋਹਾਂ ਦੇਸ਼ਾਂ ਵਿਚਾਲੇ ਕਈ ਕਰਾਰ ਹੋ ਸਕਦੇ ਹਨ। ਸਿੰਗਾਪੁਰ ਉੱਤਰ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਨਾਲ ਮੁਤਾਬਕਲਨ ਨੇੜੇ ਹੈ।
ਇਸ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਸਿੰਗਾਪੁਰ ਹੀ ਕਿਉਂ ਬਿਹਤਰ ਵਿਕਲਪ ਸੀ। ਇਸ ਸਵਾਲ ‘ਤੇ ਸਿੰਗਾਪੁਰ ਦੇ ਨੇਤਾ ਚੁੱਪ ਰਹੇ ਹਨ। ਪ੍ਰਧਾਨ ਮੰਤਰੀ ਲੀ ਸ਼ਿਏਨ ਲੂੰਗ ਦਾ ਕਹਿਣਾ ਹੈ ਕਿ ਸਿੰਗਾਪੁਰ ਦੋਵੇਂ ਹੀ ਦੇਸ਼ਾਂ ਲਈ ਸਿਆਸੀ ਰੂਪ ਤੋਂ ਮੰਨਣਯੋਗ ਹੈ ਕਿਉਂਕਿ ਦੋਵੇਂ ਹੀ ਪੱਖਾਂ ਨਾਲ ਉਸ ਦੇ ਕਰੀਬੀ ਰਿਸ਼ਤੇ ਹਨ। ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸਨ ਕਿ ਉੱਤਰ ਕੋਰੀਆ ਨੇ ਇਸ ਸੰਮੇਲਨ ਦਾ ਖਰਚ ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਚੁੱਕਣ ‘ਚ ਅਸਮਰਥਾ ਜਤਾਈ ਸੀ। ਇਸ ‘ਤੇ ਸਿੰਗਾਪੁਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇਹ ਖਰਚ ਚੁੱਕਣ ਲਈ ਇਛੁੱਕ ਹੈ ਅਤੇ ਇਕ ਇਤਿਹਾਸਕ ਮੁਲਾਕਾਤ ‘ਚ ਇਹ ਉਸ ਦੀ ਛੋਟੀ ਜਿਹੀ ਭੂਮਿਕਾ ਹੋਵੇਗੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.