ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬ੍ਰਿਟੇਨ ‘ਚ ਸਿਆਸੀ ਸ਼ਰਣ ਲੈਣਾ ਚਾਹੁੰਦਾ ਹੈ ਨੀਰਵ ਮੋਦੀ!
ਬ੍ਰਿਟੇਨ ‘ਚ ਸਿਆਸੀ ਸ਼ਰਣ ਲੈਣਾ ਚਾਹੁੰਦਾ ਹੈ ਨੀਰਵ ਮੋਦੀ!
Page Visitors: 2389

ਬ੍ਰਿਟੇਨ ‘ਚ ਸਿਆਸੀ ਸ਼ਰਣ ਲੈਣਾ ਚਾਹੁੰਦਾ ਹੈ ਨੀਰਵ ਮੋਦੀ!ਬ੍ਰਿਟੇਨ ‘ਚ ਸਿਆਸੀ ਸ਼ਰਣ ਲੈਣਾ ਚਾਹੁੰਦਾ ਹੈ ਨੀਰਵ ਮੋਦੀ!

June 11
17:29 2018
ਨਵੀਂ ਦਿੱਲੀ, 11 ਜੂਨ (ਪੰਜਾਬ ਮੇਲ)- ਪੰਜਾਬ ਨੈਸ਼ਨਲ ਬੈਂਕ ਘਪਲੇ ਦਾ ਮੁੱਖ ਦੋਸ਼ੀ ਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਬ੍ਰਿਟੇਨ ‘ਚ ਸਿਆਸੀ ਸ਼ਰਣ ਲੈਣਾ ਚਾਹੁੰਦਾ ਹੈ, ਅਜਿਹਾ ਦਾਅਵਾ ਬ੍ਰਿਟੇਨ ਦੀ ਇਕ ਮਸ਼ਹੂਰ ਅਖਬਾਰ ਦੀ ਰਿਪੋਰਟ ‘ਚ ਕੀਤਾ ਗਿਆ ਹੈ। ਅਖਬਾਰ ਮੁਤਾਬਕ, ਭਾਰਤ ਤੇ ਬ੍ਰਿਟੇਨ ਦੇ ਅਧਿਕਾਰੀਆਂ ਨੇ ਨੀਰਵ ਦੇ ਬ੍ਰਿਟੇਨ ‘ਚ ਹੋਣ ਦੀ ਪੁਸ਼ਟੀ ਕੀਤੀ ਹੈ। 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪੀ.ਐੱਨ.ਬੀ. ਘਪਲੇ ਦਾ ਮੁੱਖ ਦੋਸ਼ੀ ਨੀਰਵ ਇਸ ਸਾਲ ਦੇ ਫਰਵਰੀ ਮਹੀਨੇ ਤੋਂ ਫਰਾਰ ਹੈ।
ਭਾਰਤੀ ਜਾਂਚ ਏਜੰਸੀਆਂ ਉਸ ਦੀ ਭਾਲ ਕਰ ਰਹੀਆਂ ਹਨ। ਸਮਾਚਾਰ ਏਜੰਸੀਆਂ ਰਾਇਟਰਸ ਨੇ ਜਦੋਂ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨਾਲ ਸੰਪਰਕ ਕੀਤਾ ਤਾਂ ਉਸ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਉਹ ਵਿਅਕਤੀ ਖਾਸ ਜਾਣਕਾਰੀ ਨਹੀਂ ਦਿੰਦਾ ਹੈ। ਰਿਪੋਰਟ ਦੀ ਮੰਨਿਏ ਤਾਂ ਨੀਰਵ ਮੋਦੀ ਨੇ ਸਿਆਸੀ ਉਤਪੀੜਨ ਦਾ ਹਵਾਲਾ ਦਿੰਦੇ ਹੋਏ ਬ੍ਰਿਟੇਨ ਤੋਂ ਸਿਆਸੀ ਸ਼ਰਣ ਮੰਗੀ ਹੈ। ਭਾਰਤੀ ਸਰਕਾਰ ‘ਤੇ ਨੀਰਵ ਤੋਂ ਇਲਾਵਾ ਇਕ ਹੋਰ ਕਾਰੋਬਾਰੀ ਵਿਜੇ ਮਾਲਿਆ ਨੂੰ ਵੀ ਵਾਪਸ ਲਿਆਉਣ ਦਾ ਦਬਾਅ ਹੈ ਜੋ ਕਿ ਲੰਡਨ ‘ਚ ਹੈ।
ਨੀਰਵ ਮੋਦੀ ਦੇ ਭਾਰਤ ਛੱਡਣ ਤੋਂ ਬਾਅਦ ਭਾਰਤੀ ਸਰਕਾਰ ਨੇ ਉਸ ਦਾ ਪਾਸਪੋਰਟ ਰੱਦ ਕਰ ਦਿੱਤਾ ਤੇ ਕੇਂਦਰੀ ਜਾਂਚ ਏਜੰਸੀਆਂ ਨੇ ਲੁੱਕਆਉਟ ਨੋਟਿਸ ਜਾਰੀ ਕੀਤਾ ਸੀ। ਨੀਰਵ ਮੋਦੀ ਨੇ 2010 ‘ਚ ਗਲੋਬ ਡਾਇਮੰਡ ਜੂਲਰੀ ਹਾਊਸ ਦੀ ਨੀਂਹ ਰੱਖੀ ਤੇ ਇਸ ਦਾ ਨਾਂ ਆਪਣੇ ਨਾਂ ‘ਤੇ ਹੀ ਰੱਖਿਆ। ਪੁਲਸ ਨੇ ਮਈ ‘ਚ 25 ਲੋਕਾਂ ਖਿਲਾਫ ਚਾਰਜ ਫਾਇਲ ਕੀਤੇ ਸਨ। ਇਨ੍ਹਾਂ ‘ਚ ਨੀਰਵ ਮੋਦੀ, ਮੋਹੁਵ ਚੌਕਸੀ, ਸਾਬਕਾ ਪੀ.ਐੱਨ.ਬੀ. ਮੁਖੀ ਊਸ਼ਾ ਅਨੰਤਸੁਬਰਮਣਿਅਨ, ਦੋ ਬੈਂਕ ਡਾਇਰੈਕਟਰ ਤੇ ਨੀਰਵ ਮੋਦੀ ਦੀ ਕੰਪਨੀ ਦੇ ਤਿੰਨ ਲੋਕ ਵੀ ਸ਼ਾਮਲ ਸਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.