ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰਵਨੀਤ ਬਿੱਟੂ ਨੂੰ ਖਾਲਿਸਤਾਨੀਆਂ ਦੀ ‘ਧਮਕੀ’, ਸੁਰੱਖਿਆ ਏਜੰਸੀਆਂ ਚੌਕਸ
Page Visitors: 2363
ਰਵਨੀਤ ਬਿੱਟੂ ਨੂੰ ਖਾਲਿਸਤਾਨੀਆਂ ਦੀ ‘ਧਮਕੀ’, ਸੁਰੱਖਿਆ ਏਜੰਸੀਆਂ ਚੌਕਸ
June 14
03:36 2018
ਸਿੱਖਸ ਫਾਰ ਜਸਟਿਸ ਨਾਂ ਦੇ ਟਵਿੱਟਰ ਹੈਂਡਲ ‘ਤੇ ਲਿਖਿਆ ਗਿਆ ਹੈ ਕਿ ਰਵਨੀਤ ਬਿੱਟੂ ਅਮਰੀਕਾ ਤੇ ਕੈਨੇਡਾ ਆਧਾਰਤ “ਰੈਫਰੰਡਮ 2020-ਖਾਲਿਸਤਾਨ” ਮੁਹਿੰਮ ਨਾਲ ਜੁੜੇ ਲੋਕਾਂ ਨੂੰ ਅੱਤਵਾਦੀ ਐਲਾਨਣ ਵੱਲ ਤੁਰੇ ਹੋਏ ਹਨ। ਇਹ ਵੀ ਲਿਖਿਆ ਗਿਆ ਹੈ ਕਿ ਬਿੱਟੂ ਦੀਆਂ ਕੋਸ਼ਿਸ਼ਾਂ ਦਾ ਪੂਰੇ ਜ਼ੋਰ ਨਾਲ ਕਾਨੂੰਨੀ ਵਿਰੋਧ ਵੀ ਕੀਤਾ ਜਾਵੇਗਾ। ਟਵੀਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਟੈਗ ਕੀਤਾ ਗਿਆ ਹੈ। ਉੱਧਰ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਉਹ ਸਿੱਖਸ ਫਾਰ ਜਸਟਿਸ ਦੇ ਅਹੁਦੇਦਾਰਾਂ ਵਿਰੁੱਧ ਕੇਸ ਦਰਜ ਕਰਵਾਉਣ ਲਈ ਉਹ ਪੁਲਿਸ ਮੁਖੀ ਨੂੰ ਆਪਣੀ ਸ਼ਿਕਾਇਤ ਦੇਣਗੇ। ਇਨ੍ਹਾਂ ਮੁਲਜ਼ਮਾਂ ਨੂੰ ਭਾਰਤ ਲਿਆਉਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ।