ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰਾਣਾ ਗੁਰਮੀਤ ਸਿੰਘ ਖੇਡ ਮੰਤਰੀ ਪੰਜਾਬ ਅਤੇ ਪ੍ਰਿੰਸੀਪਲ ਸਕੱਤਰ ਖੇਡਾਂ ਦੇ ਧਿਆਨ ਹਿੱਤ
ਰਾਣਾ ਗੁਰਮੀਤ ਸਿੰਘ ਖੇਡ ਮੰਤਰੀ ਪੰਜਾਬ ਅਤੇ ਪ੍ਰਿੰਸੀਪਲ ਸਕੱਤਰ ਖੇਡਾਂ ਦੇ ਧਿਆਨ ਹਿੱਤ
Page Visitors: 2402

ਰਾਣਾ ਗੁਰਮੀਤ ਸਿੰਘ ਖੇਡ ਮੰਤਰੀ ਪੰਜਾਬ ਅਤੇ ਪ੍ਰਿੰਸੀਪਲ ਸਕੱਤਰ ਖੇਡਾਂ ਦੇ ਧਿਆਨ ਹਿੱਤਰਾਣਾ ਗੁਰਮੀਤ ਸਿੰਘ ਖੇਡ ਮੰਤਰੀ ਪੰਜਾਬ ਅਤੇ ਪ੍ਰਿੰਸੀਪਲ ਸਕੱਤਰ ਖੇਡਾਂ ਦੇ ਧਿਆਨ ਹਿੱਤ

June 14
03:23 2018
ਲੁਧਿਆਣਾ 13 ਜੂਨ (ਪੰਜਾਬ ਮੇਲ) – 2015-16 ‘ਚ ਬਣੀ ਪੰਜਾਬ ਇੰਸਟੀਚੀਊਟ ਆਫ ਸਪੋਰਟਸ ਇੱਕ ਮਹਿਜ਼ ਡਰਾਮਾ ਬਣ ਕੇ ਰਹਿ ਗਈ ਹੈ। ਪੀਆਈਐਸ ‘ਚ ਪਜਾਬ ਦੇ 500 ਦੇ ਕਰੀਬ ਖਿਡਾਰੀਆਂ ਨੂੰ ਗਰਾਸ ਰੂਟ ‘ਤੇ ਟ੍ਰੇਨਿੰਗ ਦੇ ਕੇ ਅੰਤਰ-ਰਾਸ਼ਟਰੀ ਪੱਧਰ ‘ਤੇ ਤਿਆਰ ਕਰਨਾ ਮੁੱਖ ਮਕਸਦ ਸੀ। ਪੀਆਈਐਸ ਨੂੰ ਗਰਾਸ ਰੂਟ ‘ਤੇ ਜੋ ਕੁਝ ਕਰਨਾ ਚਾਹੀਦਾ ਸੀ ਉਹ ਕੁਝ ਨਹੀਂ ਕੀਤਾ, ਸਗੋਂ ਵਧੀਆ ਰੂਪ ‘ਚ ਪਹਿਲਾਂ ਹੀ ਚੱਲ ਰਹੇ ਖੇਡ ਸੈਂਟਰਾਂ ‘ਤੇ ਕਬਜ਼ਾ ਕਰਕੇ ਉਹਨਾਂ ਦੇ ਮਿਲੇ ਨਤੀਜਿਆਂ ਦਾ ਤਾਜ਼ ਆਪਣੇ ਸਿਰ ਬੰਨ੍ਹਣਾਂ ਸ਼ੁਰੂ ਕਰ ਦਿੱਤਾ। ਜਿਸਦੀ ਪਹਿਲੀ ਉਦਾਹਰਨ 2016 ਦਸੰਬਰ ਵਿਚ ਭਾਰਤ ਨੂੰ ਜੂਨੀਅਰ ਵਿਸ਼ਵ ਕੱਪ ਹਾਕੀ ਜਿੱਤਿਆ, ਜਿਸ ‘ਚ 9 ਖਿਡਾਰੀ ਪੰਜਾਬ ਦੇ ਸਨ। ਉਸਦਾ ਸਾਰਾ ਸਿਹਰਾ ਪੀਆਈਐਸ ਨੇ ਆਪਣੇ ਸਿਰ ਬੰਨ੍ਹਿਆ। ਕੋਈ ਦੱਸੇ ਕਿ ਭਲਾਂ ਇੱਕ ਸਾਲ ਵਿਚ ਕੋਈ ਕਿਵੇਂ ਵਿਸ਼ਵ ਪੱਧਰ ਦਾ ਚੈਂਪੀਅਨ ਪੈਦਾ ਹੋ ਸਕਦਾ ਹੈ? ਇਹ ਖਿਡਾਰੀ ਕਿਸੇ ਹੋਰ ਸੈਂਟਰਾਂ ਵਿਚ ਤਿਆਰ ਕੀਤੇ ਗਏ ਸਨ ਤੇ ਪ੍ਰਾਪਤੀ ਦਾ ਸਿਹਰਾ ਪੀਆਈਐਸ ਨੇ ਆਪਣੇ ਸਿਰ ਲੈ ਲਿਆ। ਇਸ ਸਮੇਂ ਪੀਆਈਐਸ ਨੇ ਲੱਖਾਂ ਰੁਪਏ ਦੇ ਵੱਖ ਵੱਖ ਅਖ਼ਬਾਰਾਂ ਵਿਚ ਇਸ਼ਤਿਹਾਰ ਲਗਵਾਏ ਅਤੇ ਖੇਡ ਵਿਭਾਗ ਦੇ ਪੈਸੇ ਦਾ ਉਜਾੜਾ ਕੀਤਾ।
2. ਦੂਸਰੀ ਵੱਡੀ ਗੱਲ ਪੀਆਈਐਸ ਦੇ ਡਾਇਰੈਕਟਰ ਦੀ ਭਰਤੀ ਕਿਹੜੇ ਕਾਨੂੰਨ ਨਿਯਮ ਤਹਿਤ ਹੋਈ। ਜੋ 64 ਸਾਲ ਦੀ ਉਮਰ ਵਿਚ ਤੈਨਾਤ ਹੋਇਆ। ਭਾਰਤ ਵਿਚ ਆਰਮੀ ਦੇ ਚੀਫ ਦੀ ਵੀ ਸੇਵਾ ਮੁਕਤੀ 62 ਸਾਲ ਦੀ ਉਮਰ ਵਿਚ ਹੁੰਦੀ ਹੈ। ਆਈ.ਏ.ਐਸ ਤੇ ਆਈਪੀਐਸ ਵੀ 60 ਸਾਲ ਦੀ ਉਮਰ ਵਿਚ ਰਿਟਾਇਰ ਹੋ ਜਾਂਦੇ ਹਨ। ਆਮ ਮੁਲਾਜ਼ਮ 58 ਸਾਲ ਦੀ ਉਮਰ ਵਿਚ ਸੇਵਾ ਮੁਕਤ ਹੁੰਦੇ ਹਨ ਪਰ ਪੀਆਈਐਸ ਦਾ ਡਾਇਰੈਕਟਰ 64 ਸਾਲ ਦੀ ਉਮਰ ਵਿਚ ਨਿਯੁਕਤ ਹੁੰਦਾ ਹੈ ਜੋ ਕਿ ਪਹਿਲਾਂ ਕੇਂਦਰ ਸਰਕਾਰ ਦੀ ਪਾਇਕਾ ਸਕੀਮ ਦੇ ਤਹਿਤ 25 ਹਜ਼ਾਰ ਰੁਪਏ ਦੀ ਤਨਖਾਹ ‘ਤੇ ਕੰਮ ਕਰਦਾ ਸੀ। ਪੀਆਈਐਸ ਬਣਨ ‘ਤੇ ਰਾਤੋ ਰਾਤ ਉਸਦੀ ਤਨਖਾਹ ਸਵਾ ਲੱਖ ਰੁਪਏ ਅਤੇ ਹੋਰ ਭੱਤੇ ਸਹੂਲਤਾਂ ਸਮੇਤ ਸਰਕਾਰੀ ਖ਼ਜ਼ਾਨੇ ਨੂੰ 2 ਲੱਖ ਰੁਪਏ ਦਾ ਭਾਰ ਪੈ ਰਿਹਾ ਹੈ। ਇਹ ਕਿਹੜਾ ਪੇਅ ਕਮਿਸ਼ਨ ਸੀ ਜਿਸਨੇ ਉਸਦੀ ਰਾਤੋ ਰਾਤ 25 ਹਜ਼ਾਰ ਤੋਂ ਸਵਾ ਲੱਖ ਰੁਪਈਆ ਤਨਖਾਹ ਕਰ ਦਿੱਤੀ।
3. ਪੀਆਈਐਸ ਦੇ ਡਾਇਰੈਕਟਰ ਹੀ ਕਰਤਾ ਧਰਤਾ ਹੈ, ਨਾ ੳਸੁਦੇ ਅਧੀਨ ਕੋਈ ਡਿਪਟੀ ਡਾਇਰੈਕਟਰ, ਅਸਿਸਟੈਂਟ ਡਾਇਰੈਕਟਰ ੇ ਨਾ ਹੀ ਕੋਈ ਫਾਈਨਾਂਸ ਡਾਇਰੈਕਟਰ ਹੈ। ਪੀਆਈਐਸ ਦਾ ਸਾਰਾ ਬਜਟ ਅਤੇ ਸਾਰਾ ਸਿਸਟਮ ਸਿਰਫ਼ ਤੇ ਸਿਰਫ਼ ਇਕ ਡਾਇਰੈਕਟਰ ਦੇ ਅਧੀਨ ਚਲਦਾ ਹੈ।ਜਦਕਿ ਬਾਕੀ ਸਾਰੇ ਮਹਿਕਮਿਆਂ ‘ਚ ਕੋਈ ਨਾ ਕੋਈ ਸਹਾਇਕ ਪੋਸਟਾਂ ਹੁੰਦੀਆਂ ਹਨ ਪਰ ਪੀਆਈਐਸ ‘ਚ ਅਜਿਹਾ ਕੁਝ ਵੀ ਨਹੀਂ।
4. ਪੀਆਈਐਸ ਦਾ ਡਾਇਰੈਕਟਰ ਜੋ ਆਪਣੇ ਆਪ ਨੂੰ ਓਲੰਪੀਅਨ ਖਿਡਾਰੀ ਦੱਸ ਰਿਹਾ ਹੈ, ਉਹ ਕੋਈ ਵੀ ਓਲੰਪਿਕ ਨਹੀਂ ਖੇਡਿਆ।
5 . ਇਸਤੋਂ ਵੱਡੀ ਹਨ੍ਹੇਰ ਗਰਦੀ ਕੀ ਹੋ ਸਕਦੀ ਹੈ ਕਿ 1975 ਦਾ ਹਾਕੀ ਵਿਸ਼ਵ ਕੱਪ ਜੇਤੂ ਖਿਡਾਰੀ ਓਲੰਪੀਅਨ ਵਰਿੰਦਰ ਸਿੰਘ ਪੀਆਈਐਸ ਵਿਚ 15 ਤੋਂ 18 ਹਜ਼ਾਰ ਰੁਪਏ ਦੀ ਬਤੌਰ ਕੋਚ ਨੌਕਰੀ ਕਰਦਾ ਹੈ । ਜਦਕਿ ਜਾਅਲੀ ਓਲੰਪੀਅਨ ਤੇ ਨਗੁਣੀਆਂ ਪ੍ਰਾਪਤੀਆਂ ਵਾਲਾ ਵਿਅਕਤੀ ਡਾਇਰੈਕਟਰ ਲੱਗਿਆ ਹੋਇਆ ਹੈ।
6. ਪੰਜਾਬ ਖੇਡ ਵਿਭਾਗ ‘ਚ ਤਜ਼ਰਬੇਕਾਰ ਕੋਚ 11 ਤੋਂ 18 ਹਜ਼ਾਰ ਰੁਪਏ ਦੀ ਠੇਕੇਦਾਰੀ ‘ਤੇ ਤਨਖਾਹ ਲੈ ਕੇ ਵਧੀਆ ਨਤੀਜੇ ਦੇ ਰਹੇ ਹਨ। ਪਰ ਕੀ ਪੀਆਈਐਸ ਵਿਚ ਸੇਵਾਮੁਕਤ ਹੋਏ ਚੱਲੇ ਹੋਏ ਕਾਰਤੂਸਾਂ ਵਰਗੇ ਕੋਚ 40 ਤੋਂ 78 ਹਜ਼ਾਰ ਰੁਪਏ ਤੱਕ ਦੀ ਤਨਖਾਹ ਲੈ ਰਹੇ ਹਨ ਅਤੇ ਨਤੀਜਾ ਕੋਈ ਨਹੀਂ ਦੇ ਰਹੇ। ਇਸ ਕਿੱਥੋਂ ਦਾ ਇਨਸਾਫ਼ ਹੈ ?
7. ਪੀਆਈਐਸ ਨੇ ਆਪਣੇ ਕੋਚਾਂ ਨੂੰ ਲਾਂਗਰੀ ਬਣਾ ਛੱਡਿਆ ਹੈ। ਖਿਡਾਰੀ ਦਾ ਡਾਈਟ (ਖਾਣ ਪੀਣ) ਦਾ ਸਾਰਾ ਸਮਾਨ ਕੋਚ ਖੁਦ ਆਪ ਖਰੀਦਦੇ ਹਨ, ਜੋ ਕਿ ਇੱਕ ਬੇਇਨਸਾਫੀ ਜਾਂ ਫਿਰ ਕਈ ਵੱਡਾ ਘੁਟਾਲਾ ਹੈ। ਖਾਣ-ਪੀਣ ਦਾ ਸਾਰਾ ਸਿਸਟਮ ਠੇਕੇਦਾਰੀ ਸਿਸਟਮ ਤਹਿਤ ਕੀਤਾ ਜਾਵੇ।
8. ਖੇਡਾਂ ਦੀ ਤਰੱਕੀ ਲਈ ਪੀਆਈਐਸ ਨੇ ਆਸਟ੍ਰੇਲੀਆ ਦੀ ਵਿਕਟੋਰੀਆ ਯੂਨੀਵਰਸਿਟੀ ਨਾਲ ਐਮ.ੳ.ਯੂ ਕੀਤਾ। ਵਿਦੇਸ਼ੀ ਖੇਡ ਮਾਹਿਰਾਂ ਦਾ ਕਲੀਨਿਕ ਲਗਾਇਆ। ਵਿਸ਼ਵ ਪੀਆਈਐਸ ਦੇ ਕੋਚ ਬੁਲਾਏ ਗਏ। ਸਾਰਾ ਖਰਚ ਖੇਡ ਵਿਭਾਗ ਨੇ ਕੀਤਾ ਤੇ ਪੀਆਈਐਸ ਨੇ ਖੇਡ ਵਿਭਾਗ ਦੇ ਕੋਚ ਬੁਲਾਏ ਵੀ ਨਹੀਂ। ਕੀ ਗੱਲ ਪੰਜਾਬ ਦੇ ਖੇਡ ਵਿਭਾਗ ਦੇ ਕੋਚਾਂ ਨੂੰ ਨਵੀਂ ਖੇਡ ਤਕਨੀਕ ਦੀ ਲੋੜ ਨਹੀਂ ? ਪੀਆਈਐਸ ਨੇ 11 ਖੇਡਾਂ ਆਪਣੇ ਦਾਇਰੇ ‘ਚ ਲਈਆਂ, ਜਿੰਨ੍ਹਾਂ ਦੀ ਤਰੱਕੀ ਕਰਨਾ ਉਸਦਾ ਟੀਚਾ ਹੈ। ਕਿਸੇ ਵੀ ਖੇਡ ਦਾ ਕੋਈ ਖੇਡ ਮੁਹਾਰ ਨਹੀਂ ਲਿਆ ਗਿਆ। ਸਾਰੀਆਂ ਖੇਡਾਂ ‘ਤੇ ਡਾਇਰੈਕਟਰ ਸਾਬ੍ਹ ਆਪਣੀ ਹੀ ਮੋਨੋਪਲੀ ਚਲਾ ਰਹੇ ਹਨ।
9. ਚੈਂਪੀਅਨਜ਼ ਹਾਕੀ ਟ੍ਰਾਫੀ 2018 ਲਈ ਪੰਜਾਬ ਦੇ 9 ਖਿਡਾਰੀ ਭਾਰਤੀ ਟੀਮ ਲਈ ਫਿਰ ਚੁਣੇ ਗਏ ਹਨ। ਇਹ ਖਿਡਾਰੀ 2009-10,11,12 ਆਦਿ ਵਰ੍ਹਿਆਂ ਵਿਚ ਸੁਰਜੀਤ ਹਾਕੀ ਅਕੈਡਮੀ ਅਤੇ ਹੋਰ ਅਕੈਡਮੀਆਂ ਵਿਚ ਖੇਡਦੇ ਹੁੰਦੇ ਸਨ। ਅੱਜ ਕੱਲ੍ਹ ਵੱਖ-ਵੱਖ ਵਿਭਾਗਾਂ ਵਿਚ ਨੌਕਰੀ ਕਰਦੇ ਹਨ। ਪਰ ਇਹਨਾਂ ਦੀ ਚੋਣ ਦਾ ਸਿਹਰਾ ਵੀ ਪੀਆਈਐਸ ਆਪਣੇ ਸਿਰ ਬੰਨ੍ਹ ਰਹੀ ਹੈ, ਜੋ ਕਿ ਦਿਨ ਦਿਹਾੜੇ ਇਕ ਵੱਡਾ ਝੂਠ ਬੋਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੋਰ ਖੇਡਾਂ ‘ਚ ਚੁਣੇ ਗਏ ਖਿਡਾਰੀਆਂ ਦਾ ਲਾਹਾ ਪੀਆਈਐਸ ਆਪਣੇ ਸਿਰ ਲੈ ਰਹੀ ਹੈ।
10. ਖੇਡ ਸੰਸਥਾਵਾਂ ਦੀ ਮੰਗ ਹੈ ਪੀਆਈਐਸ ਦੇ ਖੇਡ ਫੰਡਾਂ ਦੀ ਅਤੇ ਪੀਆਈਐਸ ਦੇ ਡਾਇਰੈਕਟਰ ਦੇ ਕਾਰਜਸ਼ੈਲੀ ਦੀ ਜਾਂਚ ਕਰਵਾਈ ਜਾਵੇ।
11.ਪੀਆਈਐਸ ਨੂੰ ਖੇਡ ਵਿਭਾਗ ਦੇ ਦਾਇਰੇ ਵਿਚ ਸ਼ਾਮਿਲ ਕੀਤਾ ਜਾਵੇ।
12. ਸੁਰਜੀਤ ਹਾਕੀ ਅਕੈਡਮੀ ਜੋ ਪੰਜਾਬ ਦੇ ਖੇਡ ਵਿਭਾਗ ਦਾ ਹਾਕੀ ਦਾ ਹਰਿਆਵਲ ਦਸਤਾ ਹੈ ਉਸਨੂੰ ਮੁੜ ਖੇਡ ਵਿਭਾਗ ਦੇ ਅਧੀਨ ਕੀਤਾ ਜਾਵੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.