ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ
ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ
Page Visitors: 2357

ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

June 16
22:43 2018
ਲਾਸ ਏਂਜਲਸ, 16 ਜੂਨ (ਪੰਜਾਬ ਮੇਲ)- ਅਮਰੀਕਾ ਦੇ ਸਾਨ ਫਰਾਂਸਿਸਕੋ ਸ਼ਹਿਰ ਵਿਚ ਸਖਤ ਮੁਕਾਬਲੇ ਤੋ ਬਾਅਦ ਪਹਿਲੀ ਵਾਰੀ ਕਿਸੇ ਕਾਲੀ ਔਰਤ ਨੂੰ ਮੇਅਰ ਚੁਣਿਆ ਗਿਆ ਹੈ। ਲੰਡਨ ਬ੍ਰੀਡ ਨੇ ਅਪਣੇ ਸਾਧਾਰਨ ਪਾਲਣ ਪੋਸ਼ਣ ਤੇ ਸ਼ਹਿਰ ਵਿਚ ਗੋਰੇ ਤੇ ਹੋਰ ਲੋਕਾਂ ਦੇ ਆਵਾਸ ਸੰਕਟ ਨਾਲ ਨਜਿੱਠਣ ਦੇ ਸੰਕਲਪ ਨਾਲ ਚੋਣ ਪ੍ਰਚਾਰ ਅਭਿਆਨ ਚਲਾਇਆ ਸੀ। ਅਮਰੀਕਾ ਦੇ 15 ਸਰਬੋਤਮ ਵੱਡੇ ਸ਼ਹਿਰਾਂ ਵਿਚ Î
ਇਕਲੌਤੀ ਔਰਤ ਮੇਅਰ 43 ਸਾਲਾ ਬ੍ਰੀਡ ਨੇ ਕਿਹਾ ਕਿ ਇਹ ਮਾਅਨੇ ਨਹੀਂ ਰੱਖਦਾ ਕਿ ਤੁਸੀਂ ਕਿੱਥੋਂ ਆਉਂਦੇ ਹੋ, Îਇਹ ਮਾਅਨੇ ਰਖਦਾ ਹੈ ਕਿ ਜ਼ਿੰਦਗੀ ਵਿਚ ਤੁਸੀਂ ਕੀ ਕਰਨ ਦਾ ਫ਼ੈਸਲਾ ਕਰਦੇ ਹੋ, ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ।
ਬ੍ਰੀਡ ਨੇ ਕਿਹਾ ਕਿ ਕਦੇ ਅਪਣੇ ਹਾਲਾਤ ਨੂੰ ਅਪਣੀ ਜ਼ਿੰਦਗੀ ਦੇ ਨਤੀਜਿਆਂ ਦਾ ਫ਼ੈਸਨਾ ਨਾ ਕਰਨ ਦਿਓ। ਬ੍ਰੀਡ ਖ਼ਿਲਾਫ਼ ਚੋਣ ਮੈਦਾਨ ਵਿਚ ਮਾਰਕ ਲੇਨੋ ਸਨ, ਜੇਕਰ ਉਹ ਜਿੱਤ ਜਾਂਦੇ ਤਾਂ ਸਾਨ ਫਰਾਂਸਿਸਕੋ ਦੇ ਪਹਿਲੇ ਸਮਲਿੰਗੀ ਮੇਅਰ ਹੁੰਦੇ। ਉਨ੍ਹਾਂ ਕਿਹਾ ਕਿ ਉਹ ਚੰਗਾ ਕੰਮ ਕਰਨ ਜਾ ਰਹੀ ਹੈ ਤੇ ਅਸੀਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ। ਉਨ੍ਹਾਂ ਦੀ ਸਫਲਤਾ ਸਾਨ ਫਰਾਂਸਿਸਕੋ ਦੀ ਸਫਲਤਾ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.