ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਦੇ ਬਾਬਸਨ ਕਾਲਜ ‘ਚ ਚਾਹ ਵੇਚਣ ਵਾਲੇ ਦੀ ਬੇਟੀ ਨੂੰ ਮਿਲੀ 100 ਫੀਸਦੀ ਸਕਾਲਰਸ਼ਿਪ
ਅਮਰੀਕਾ ਦੇ ਬਾਬਸਨ ਕਾਲਜ ‘ਚ ਚਾਹ ਵੇਚਣ ਵਾਲੇ ਦੀ ਬੇਟੀ ਨੂੰ ਮਿਲੀ 100 ਫੀਸਦੀ ਸਕਾਲਰਸ਼ਿਪ
Page Visitors: 7

ਅਮਰੀਕਾ ਦੇ ਬਾਬਸਨ ਕਾਲਜ ‘ਚ ਚਾਹ ਵੇਚਣ ਵਾਲੇ ਦੀ ਬੇਟੀ ਨੂੰ ਮਿਲੀ 100 ਫੀਸਦੀ ਸਕਾਲਰਸ਼ਿਪਅਮਰੀਕਾ ਦੇ ਬਾਬਸਨ ਕਾਲਜ ‘ਚ ਚਾਹ ਵੇਚਣ ਵਾਲੇ ਦੀ ਬੇਟੀ ਨੂੰ ਮਿਲੀ 100 ਫੀਸਦੀ ਸਕਾਲਰਸ਼ਿਪ

June 18
16:57 2018
ਬੁਲੰਦਸ਼ਹਿਰ, 18 ਜੂਨ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਸੁਦੀਕਸ਼ਾ ਭਾਟੀ ਬੇਹੱਦ ਗਰੀਬ ਪਰਿਵਾਰ ਦੀ ਲੜਕੀ ਹੈ ਪਰ ਉਸ ਦੀ ਯੋਗਤਾ ਨੇ ਉਸ ਨੂੰ ਉਸ ਦੇ ਸੁਪਨੇ ਪੂਰੇ ਕਰਨ ਦਾ ਮੌਕਾ ਦੇ ਹੀ ਦਿੱਤਾ। ਸੁਦੀਕਸ਼ਾ ਨੂੰ ਅਮਰੀਕਾ ਦੇ ਬਾਬਸਨ ਕਾਲਜ ‘ਚ 100 ਫੀਸਦੀ ਸਕਾਲਰਸ਼ਿਪ ਮਿਲੀ ਹੈ। ਅਮਰੀਕੀ ਕਾਲਜ ਨੇ ਉਸ ਦੀ ਪੜ੍ਹਾਈ ਦਾ ਪੂਰਾ ਖਰਚਾ ਚੁੱਕਿਆ ਹੈ ਤੇ ਉਸ ਨੂੰ 3.8 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਹੈ। ਇਸ ਸਕਾਲਰਸ਼ਿਪ ਦੀ ਮਦਦ ਨਾਲ ਬੇਹੱਦ ਗਰੀਬ ਪਰਿਵਾਰ ਦੀ ਬੱਚੀ ਅਮਰੀਕਾ ‘ਚ ਪੜ੍ਹਾਈ ਕਰ ਆਪਣੇ ਸੁਪਣੇ ਨੂੰ ਪੂਰਾ ਕਰੇਗੀ।
ਬੁਲੰਦਸ਼ਹਿਰ ਦੀ ਰਹਿਣ ਵਾਲੀ ਸੁਦੀਕਸ਼ਾ ਦੇ ਪਿਤਾ ਚਾਹ ਦੀ ਦੁਕਾਨ ਚਲਾਉਂਦੇ ਹਨ ਤੇ ਕਿਸੇ ਤਰ੍ਹਾਂ ਨਾਲ ਆਪਣੇ ਪਰਿਵਾਰ ਦਾ ਖਰਚਾ ਚੁੱਕ ਰਹੇ ਹਨ ਪਰ ਉਨ੍ਹਾਂ ਨੇ ਬੇਟੀ ਦੀ ਪੜ੍ਹਾਈ ‘ਚ ਕੋਈ ਕਸਰ ਨਹੀਂ ਛੱਡੀ। ਸੀ.ਬੀ.ਐਸ.ਈ. ਦੀ 12ਵੀਂ ‘ਚ 98 ਫੀਸਦੀ ਅੰਕ ਲਿਆ ਕੇ ਸੁਦੀਕਸ਼ਾ ਨੇ ਜ਼ਿਲੇ ‘ਚ ਟਾਪ ਕੀਤਾ। ਹਾਲਾਂਕਿ ਉਸ ਦਾ ਇਹ ਸਫਰ ਆਸਾਨ ਨਹੀਂ ਸੀ। 12ਵੀਂ ‘ਚੋਂ ਪਹਿਲੇ ਸਥਾਨ ‘ਤੇ ਆਉਣ ਤੋਂ ਬਾਅਦ ਹੁਣ ਉਸ ਨੂੰ ਅਮਰੀਕੀ ਕਾਲਜ ‘ਚ 100 ਫੀਸਦੀ ਸਕਾਲਰਸ਼ਿਪ ਮਿਲੀ ਹੈ।

ਆਪਣੀ ਇਸ ਉਪਲਬੱਧੀ ‘ਤੇ ਸੁਦੀਕਸ਼ਾ ਦਾ ਕਹਿਣਾ ਹੈ ਉਸ ਦੇ ਮਾਤਾ-ਪਿਤਾ ਨੇ ਬਹੁਤ ਮੁਸ਼ਕਲਾਂ ਸਹਿ ਕੇ ਉਸ ਨੂੰ ਪੜ੍ਹਾਇਆ ਹੈ। ਹੁਣ ਅਮਰੀਕਾ ‘ਚ ਪੜ੍ਹਾਈ ਕਰਕੇ ਉਹ ਇਕ ਸਫਲ ਇਨਸਾਨ ਬਣਨਾ ਚਾਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਅਮਰੀਕੀ ਕਾਲਜ ‘ਚ ਪੜਾਈ ਕਰਕੇ ਉਸ ਨੂੰ ਆਪਣੀ ਯੋਗਤਾ ਦਾ ਸਹੀ ਇਸਤੇਮਾਲ ਕਰਨ ਦਾ ਮੌਕਾ ਮਿਲੇਗਾ। ਉਹ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.