ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੇਜਰੀਵਾਲ ਨੇ ਐਲ.ਜੀ. ਹਾਊਸ ‘ਚ 9 ਦਿਨਾਂ ਤੋਂ ਜਾਰੀ ਧਰਨਾ ਕੀਤਾ ਖਤਮ
ਕੇਜਰੀਵਾਲ ਨੇ ਐਲ.ਜੀ. ਹਾਊਸ ‘ਚ 9 ਦਿਨਾਂ ਤੋਂ ਜਾਰੀ ਧਰਨਾ ਕੀਤਾ ਖਤਮ
Page Visitors: 2364

ਕੇਜਰੀਵਾਲ ਨੇ ਐਲ.ਜੀ. ਹਾਊਸ ‘ਚ 9 ਦਿਨਾਂ ਤੋਂ ਜਾਰੀ ਧਰਨਾ ਕੀਤਾ ਖਤਮ
By : ਬਾਬੂਸ਼ਾਹੀ ਬਿਊਰੋ
Tuesday, Jun 19, 2018 07:34 PM

ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 9ਵੇਂ ਦਿਨ ਐਲਜੀ ਹਾਊਸ 'ਚੋਂ ਆਪਣਾ ਧਰਨਾ ਸਮਾਪਤ ਕਰ ਦਿੱਤਾ। ਧਰਨਾ ਖਤਮ ਕਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਇਹਨਾਂ 9 ਦਿਨਾਂ ਦਾ ਅਨੁਭਵ ਬਹੁਤ ਹੀ ਵਧੀਆ ਰਿਹਾ।
ਉਹਨਾਂ ਕਿਹਾ ਕਿ ਉਹ 4 ਜਣੇ ਅੰਦਰ ਸਨ ਅਤੇ ਸਾਰੀਆਂ ਪਾਰਟੀਆਂ ਦੇ ਸਹਿਯੋਗ ਨਾਲ ਜੋ ਮਾਹੌਲ ਬਣਿਆ ਤੇ ਦਿੱਲੀ ਦਾ ਆਵਾਮ ਸੜਕਾਂ 'ਤੇ ਆਇਆ, ਉਸ ਦੀ ਵਜ੍ਹਾ ਨਾਲ ਹੀ ਸਭ ਸੰਭਵ ਹੋ ਸਕਿਆ ਹੈ। ਇਹਨਾਂ ਤੋਂ ਬਗੈਰ ਇਹ ਸਭ ਕੁਝ ਹੋਣਾ ਸੰਭਵ ਨਹੀਂ ਸੀ।
ਕੇਜਰੀਵਾਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਗੋਪਾਲ ਰਾਏ ਦੇ ਨਾਲ ਪਿਛਲੇ 9 ਦਿਨਾਂ ਤੋਂ ਧਰਨੇ 'ਤੇ ਬੈਠੇ ਸਨ। ਸਿਸੋਦੀਆ ਅਤੇ ਸਤਿੰਦਰ ਜੈਨ ਤਾਂ ਸਿਹਤ ਖਰਾਬ ਹੋਣ ਦੀ ਵਜ੍ਹਾ ਕਾਰਨ ਹਸਪਤਾਲ ਵੀ ਜਾ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੂੰ ਬਾਅਦ 'ਚ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਸੀ। ਪਰ ਕੇਜਰੀਵਾਲ ਅਤੇ ਗੋਪਾਲ ਰਾਏ ਦੋਨੋਂ ਐਲਜੀ ਹਾਊਸ ਵਿਚ ਹੀ ਡਟੇ ਰਹੇ। 
...............................
Comment:-   Congratulations for Success.    A.J.S.Chandi

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.