ਕੈਟੇਗਰੀ

ਤੁਹਾਡੀ ਰਾਇਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੇਵਲ ਪੰਜਾਬ ਸੂਬੇ ਵਿੱਚ ਹੀ ਸਮੁੱਚੇ ਭਾਰਤ ਦੇ ਸੂਬੇਆਂ ਨਾਲੋਂ ਬਿਜਲੀ ਦੇ ਸਭ ਤੋਂ ਵੱਧ ਰੇਟ, ਕਾਂਗਰਸ ਸਰਕਾਰ ਇੰਡਸਟਰਿਲਿਸਟ ਨਾਲ ਕਰ ਰਹੀ ਧੋਖਾ - ਰਾਜੂ ਖੰਨਾ
ਕੇਵਲ ਪੰਜਾਬ ਸੂਬੇ ਵਿੱਚ ਹੀ ਸਮੁੱਚੇ ਭਾਰਤ ਦੇ ਸੂਬੇਆਂ ਨਾਲੋਂ ਬਿਜਲੀ ਦੇ ਸਭ ਤੋਂ ਵੱਧ ਰੇਟ, ਕਾਂਗਰਸ ਸਰਕਾਰ ਇੰਡਸਟਰਿਲਿਸਟ ਨਾਲ ਕਰ ਰਹੀ ਧੋਖਾ - ਰਾਜੂ ਖੰਨਾ
Page Visitors: 57

ਕੇਵਲ ਪੰਜਾਬ ਸੂਬੇ ਵਿੱਚ ਹੀ ਸਮੁੱਚੇ ਭਾਰਤ ਦੇ ਸੂਬੇਆਂ ਨਾਲੋਂ ਬਿਜਲੀ ਦੇ ਸਭ ਤੋਂ ਵੱਧ ਰੇਟ, ਕਾਂਗਰਸ ਸਰਕਾਰ ਇੰਡਸਟਰਿਲਿਸਟ ਨਾਲ ਕਰ ਰਹੀ ਧੋਖਾ - ਰਾਜੂ ਖੰਨਾ
By : ਦੀਦਾਰ ਗੁਰਨਾ
Saturday, Jun 23, 2018 06:06 PM

ਰਾਜੂ ਖੰਨਾ
ਅਮਲੋਹ, 23 ਜੂਨ,(ਦੀਦਾਰ ਗੁਰਨਾ ) ਪੰਜਾਬ ਸਰਕਾਰ ਸੂਬੇ ਦੀਆਂ ਉਤਪਾਦਨ ਇਕਾਈਆਂ ਨੂੰ ਸਸਤੀ ਬਿਜਲੀ ਦੇਣ ਦੇ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ ਅਤੇ ਇਸ ਸਮੇਂ ਪੰਜਾਬ ਵਿੱਚ ਸਮੁੱਚੇ ਭਾਰਤ ਦੇ ਹੋਰਨਾਂ ਰਾਜਾਂ ਨਾਲੋਂ ਮਹਿੰਗੀ ਬਿਜਲ਼ੀ ਦਿੱਤੀ ਜਾ ਰਹੀ ਹੈ।
ਦੇਸ਼ ਦੇ ਕਿਸੀ ਵੀ ਰਾਜ ਵਿੱਚ ਬਿਜਲੀ ਤੇ 20 ਫੀਸਦੀ ਟੈਕਸ ਨਹੀਂ ਹੈ।
ਉਤਪਾਦਨ ਜਗਤ ਨੂੰ ਸਰਕਾਰ ਦੁਆਰਾ ਬਿਜਲੀ 5 ਰੁਪਏ ਪ੍ਰਤੀ ਯੁਨਿਟ ਦਾ ਵਾਅਦਾ ਕਰਕੇ ਜੋ ਸਬਸਿਡੀ ਦਿੱਤੀ ਜਾ ਰਹੀ ਸੀ, ਉਸਨੂੰ ਵੀ ਟੈਕਸ ਦੇ ਰੂਪ ਵਿੱਚ ਸਰਕਾਰ ਵਸੂਲ ਕਰ ਰਹੀ ਹੈ। ਹੁਣ ਇੱਕ ਵਾਰੀ ਫਿਰ ਕੈਪਟਨ ਸਰਕਾਰ ਨੇ ਆਪਣੇ ਬਿਜਲੀ ਦੇ ਵਾਅਦੇ ਤੋਂ ਭੱਜਦਿਆਂ 1 ਅਪਰੈਲ 2018 ਤੋਂ 2 ਫੀਸਦੀ ਟੈਕਸ ਨੂੰ ਵਧਾ ਕੇ ਇੰਡਸਟਰਿਲਿਸਟ ਨਾਲ ਸਰਾਸਰ ਧੋਖਾ ਕੀਤਾ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਰਾਜੂ ਖੰਨਾ ਨੇ ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਆਪਣੇ ਵਾਅਦਿਆਂ ਤੋਂ ਭੱਜਣ ਵਾਲੀ ਦੱਸ ਕੇ ਸਰਕਾਰ ਤੇ ਇੱਕ ਕਰਾਰ ਪ੍ਰਹਾਰ ਕੀਤਾ ਉੱਥੇ ਹੀ ਉਹਨਾਂ ਦੱਸਿਆਂ ਕਿ ਹੁਣ ਪੰਜਾਬ ਵਿੱਚ ਇੰਡਸਟਰਿਲਿਸਟ ਨੂੰ 7.5 ਰੁਪਏ ਪ੍ਰਤੀ ਯੁਨਿਟ ਦੇ ਹਿਸਾਬ ਨਾਲ ਬਿਜਲੀ ਦੀ ਕੀਮਤ ਅਦਾ ਕਰਨੀ ਪਵੇਗੀ। ਉਹਨਾਂ ਕਿਹਾ ਕਿ ਇਹ ਵੱਧੇ ਹੋਏ ਬਿਜਲੀ ਦੇ ਰੇਟ ਕੈਪਰਨ ਸਰਕਾਰ ਦੇ ਆਪਣੇ ਵਾਅਦੇ ਤੋਂ ਕਿਤੇ ਵੱਧ ਹੈ, ਕੈਪਟਨ ਸਰਕਾਰ ਨੇ ਪੰਜਾਬ ਦੇ ਇੰਡਸਟਰਿਲਿਸਟ ਨੂੰ 5 ਰੁਪਏ ਪ੍ਰਤੀ ਯੁਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਪਰੰਤੂ ਉਹ ਇਸ ਵਿੱਚ ਵੀ ਬੂਰੀ ਤਰ੍ਹਾ ਫੇਲ ਸਾਬਿਤ ਹੋਈ ਹੈ। ਰਾਜੂ ਖੰਨਾ ਨੇ ਸਰਕਾਰ ਨੂੰ ਇਹ ਚਿਤਾਵਣੀ ਦਿੰਦੇ ਹੋਏ ਕਿਹਾ ਕਿ ਅਗਰ ਸੂਬਾ ਸਰਕਾਰ ਵੱਲੋਂ ਇਸ ਵਧੀਆਂ ਹੋਈਆਂ ਕੀਮਤਾਂ ਨੂੰ ਜਲਦ ਵਾਪਿਸ ਨਾ ਲਿਆ ਗਿਆ ਤਾਂ ਮਜਬੂਰਨ ਕਈ ਇੰਡਸਟਰਿਲਿਸਟ ਨੂੰ ਆਪਣੀ ਇੰਡਸਟਰੀ ਨੂੰ ਬੰਦ ਕਰਨਾ ਪੈ ਸਕਦਾ ਹੈ। ਜਿਸ ਦੀ ਸਿੱਧੀ ਜਿੰਮੇਦਾਰ ਪੰਜਾਬ ਸਰਕਾਰ ਹੋਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.