ਚਾਹ ਵੇਚਣ ਵਾਲੇ ਦੀ ਧੀ ਦੀ ‘ਏਅਰ ਫੋਰਸ’ ‘’ਚ ਹੋਈ ਚੋਣ
ਚਾਹ ਵੇਚਣ ਵਾਲੇ ਦੀ ਧੀ ਦੀ ‘ਏਅਰ ਫੋਰਸ’ ‘’ਚ ਹੋਈ ਚੋਣ
ਚਾਹ ਵੇਚਣ ਵਾਲੇ ਦੀ ਧੀ ਦੀ ‘ਏਅਰ ਫੋਰਸ’ ‘’ਚ ਹੋਈ ਚੋਣ
By : ਬਾਬੂਸ਼ਾਹੀ ਬਿਊਰੋ
Sunday, Jun 24, 2018 12:07 PM
ਨੀਮੁਚ (ਮੱਧ ਪ੍ਰਦੇਸ਼) - ਇਕ ਚਾਹ ਦਾ ਖੋਖਾ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਪਾਲਣ ਵਾਲੇ ਦੀ ਧੀ ਨੇ ਆਪਣੇ ਮਾਪਿਆਂ ਵੱਲੋਂ ਕਰਵਾਈ ਮਿਹਨਤ ਨੂੰ ਰੰਗ ਲਗਾ ਦਿੱਤਾ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਨੀਮੁਚ ਦੀ ਰਹਿਣ ਵਾਲੀ 24 ਸਾਲਾ ਆਂਚਲ ਗੰਗਵਾਲ ਆਪਣੇ ਮਾਪਿਆਂ ਦੇ ਸੁਫਨਿਆਂ ਨੂੰ ਸਾਕਾਰ ਕਰਦੀ ਹੋਈ ਅੰਬਰੀਂ ਉਡਾਰੀ ਭਰਨ ਜਾ ਰਹੀ ਹੈ। ਆਂਚਲ ਦੀ ਇੰਡੀਅਨ ਏਅਰ ਫੋਰਸ ਦੀ ਫਲਾਈਂਗ ਬਰਾਂਚ ਲਈ ਚੋਣ ਹੋਈ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਆਂਚਲ ਦਾ ਕਹਿਣਾ ਹੈ ਕਿ ਜਦ ਉਹ 12ਵੀਂ ਕਲਾਸ 'ਚ ਪੜ੍ਹ ਰਹੀ ਸੀ ਤਾਂ ਭਾਰਤੀ ਏਅਰ ਫੋਰਸ ਦਾ ਉੱਤਰਾਖੰਡ 'ਚ ਆਏ ਹੜ੍ਹਾਂ 'ਚ ਲੋਕਾਂ ਦੀ ਮਦਦ ਕਰਨਾ ੳਸਨੂੰ ਬਹੁਤ ਪ੍ਰਭਾਵਿਤ ਕਰ ਗਿਆ। ਜਿਸ ਕਾਰਨ ਉਸਨੇ ਵੀ ਏਅਰ ਫੋਰਸ ਵਿਚ ਆਉਣ ਦਾ ਆਪਣਾ ਮਨ ਬਣਾ ਲਿਆ।
ਆਂਚਲ ਛੇਵੀਂ ਵਾਰ ਇੰਟਰਵੀਊ ਪਾਸ ਕਰਨ ਵਿਚ ਕਾਮਯਾਬ ਰਹੀ ਅਤੇ ਪੂਰੇ ਭਾਰਤ 'ਚੋਂ ਕਰੀਬ ੬ ਲੱਖ ਵਿਦਿਆਰਥੀਆਂ ਨੂੰ ਪਿੱਛੇ ਛੱਡ ਮੱਧ ਪ੍ਰਦੇਸ਼ 'ਚੋਂ ਇਕੱਲੀ, ਆਖਰੀ 22 ਵਿਚ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੀ। ਆਂਚਲ ਦੇ ਪਿਤਾ ਜੋ ਕੇ ਚਾਹ ਦਾ ਖੋਖਾ ਚਲਾਉਂਦੇ ਹਨ, ਨੇ ਆਪਣੀ ਧੀ ਦੀ ਇਸ ਕਾਮਯਾਬੀ 'ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਪਰਿਵਾਰ 'ਚ ਤਿੰਨ ਬੱਚਿਆਂ ਨੂੰ ਪਾਲ ਰਹੇ ਹਨ ਅਤੇ ਆਂਚਲ ਨੂੰ ਇੰਦੌਰ ਕੋਚਿੰਗ 'ਤੇ ਭੇਜਣ ਲਈ ਉਨ੍ਹਾਂ ਵੱਲੋਂ ਕਰਜ਼ਾ ਚੁੱਕਿਆ ਗਿਆ ਅਤੇ ਇਕ ਪੁੱਤਰ ਦੀ ਇੰਜੀਅਨਰਿੰਗ ਦੀ ਪੜ੍ਹਾਈ ਦਾ ਵੀ ਖਰਚਾ ਚੁੱਕਿਆ। ਆਂਚਲ ਹੈਦਰਾਬਾਦ 'ਚ 30 ਜੂਨ ਤੋਂ ਇੱਕ ਸਾਲ ਲਈ ਟ੍ਰੇਨਿੰਗ 'ਤੇ ਜਾ ਰਹੀ ਹੈ।