ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੇਜਰੀਵਾਲ ਤੇ ਸਿਸੋਦੀਆ 19 ਅਗਸਤ ਨੂੰ ਆ ਰਹੇ ਨੇ ਪੰਜਾਬ
ਕੇਜਰੀਵਾਲ ਤੇ ਸਿਸੋਦੀਆ 19 ਅਗਸਤ ਨੂੰ ਆ ਰਹੇ ਨੇ ਪੰਜਾਬ
Page Visitors: 2338

 ਕੇਜਰੀਵਾਲ ਤੇ ਸਿਸੋਦੀਆ 19 ਅਗਸਤ ਨੂੰ  ਆ ਰਹੇ ਨੇ  ਪੰਜਾਬ
ਮੇਰੀ ਮਾਂ ਦੀ ਮੌਤ ਦਾ ਅਫ਼ਸੋਸ ਕਰਨ ਕਿਉਂ ਨਹੀਂ ਆਏ ਕੇਜਰੀਵਾਲ -ਖਹਿਰਾ
By : ਬਾਬੂਸ਼ਾਹੀ ਬਿਊਰੋ
Saturday, Aug 18, 2018 11:36 PM
ਕੇਜਰੀਵਾਲ ਤੇ ਸਿਸੋਦੀਆ 19 ਅਗਸਤ ਨੂੰ  ਆ ਰਹੇ ਨੇ  ਪੰਜਾਬ
ਮੇਰੀ ਮਾਂ ਦੀ ਮੌਤ ਦਾ ਅਫ਼ਸੋਸ ਕਰਨ ਕਿਉਂ ਨਹੀਂ ਆਏ ਕੇਜਰੀਵਾਲ -ਖਹਿਰਾ
ਚੰਡੀਗੜ੍ਹ, 18 ਅਗਸਤ , 2018 : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ,  ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ  19 ਅਗਸਤ ਨੂੰ ਪੰਜਾਬ ਆ ਰਹੇ ਹਨ। ਕੇਜਰੀਵਾਲ ਤੇ ਸਿਸੋਦੀਆ ਬਰਨਾਲਾ ਜ਼ਿਲ੍ਹੇ 'ਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਭੋਗ ਮੌਕੇ ਤੇ ਜਾਣਗੇ ।
ਵਿਧਾਇਕ ਪੰਡੋਰੀ ਦੇ ਪਿਤਾ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੇ ਭੋਗ ਦੀ ਰਸਮ 19 ਅਗਸਤ ਨੂੰ ਪਿੰਡ ਪੰਡੋਰੀ ਵਿੱਚ ਹੋ ਰਹੀ ਹੈ। ਸੂਤਰਾਂ ਮੁਤਾਬਿਕ ਇਹ ਦੋਵੇਂ ਕੌਮੀ ਆਗੂ ਸਿੱਧੇ ਉੱਥੇ ਹੀ ਪਹੁੰਚਣਗੇ। ਇਸ ਵੇਲੇ ਪੰਜਾਬ ਇਕਾਈ ਵਿੱਚ ਵੱਡਾ ਰੱਫੜ ਵੀ ਪਿਆ ਹੋਇਆ ਹੈ ਅਤੇ ਬਾਗ਼ੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਤਾਂ ਪਾਰਟੀ ਦੀ ਪੰਜਾਬ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ਆਪਣੀ ਵੱਖਰੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਤਕ ਵੀ ਬਣਾ ਲਈ ਹੈ।
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ 24 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ, ਉੱਧਰ ‘ਆਪ’ ਦੇ ਵਿਧਾਇਕ ਦੋਫਾੜ ਹੋਏ ਪਏ ਹਨ। ਖਹਿਰਾ ਨਾਲ 7 ਤੇ ਪਾਰਟੀ ਹਾਈਕਮਾਨ ਨਾਲ 13 ਵਿਧਾਇਕ ਹਨ। ਮਾਨਸੂਨ ਸੈਸ਼ਨ ਵਿੱਚ ਪਹਿਲੀ ਵਾਰ ਖਹਿਰਾ ਦੀ ਥਾਂ ਵਿਰੋਧੀ ਧਿਰ ਦੇ ਆਗੂ ਬਣਾਏ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਵਿਚ ਕਮਾਨ ਸੰਭਾਲਣਗੇ।
ਦੂਜੇ ਪਾਸੇ ਸੁਖਪਾਲ ਖਹਿਰਾ ਨੇ ਕੇਜਰੀਵਾਲ ਦੀ ਇਸ ਫੇਰੀ ਤੇ ਟਿੱਪਣੀ ਕਰਦੇ ਹੋਏ ਇਤਰਾਜ਼ ਕੀਤਾ ਹੈ ਕਿ ਉਨ੍ਹਾਂ ਦੀ ਮਾਤਾ ਦੀ ਮੌਤ ਦਾ ਅਫ਼ਸੋਸ ਕਰਨ ਨਹੀਂ ਆਏ .

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.