ਕੈਟੇਗਰੀ

ਤੁਹਾਡੀ ਰਾਇਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਲੋੜੀਂਦੇ ਐੱਨ ਓ ਸੀ ਮੁਹੱਈਆ ਕਰਾਉਣ ਵਾਲੇ ਅਧਿਕਾਰੀ ਹੋਏ ਗਾਇਬ , ਆਮ ਆਦਮੀ ਪਾਰਟੀ ਉਮੀਦਵਾਰਾਂ ਨੇ ਕੀਤੀ ਨਾਅਰੇਬਾਜ਼ੀ
ਲੋੜੀਂਦੇ ਐੱਨ ਓ ਸੀ ਮੁਹੱਈਆ ਕਰਾਉਣ ਵਾਲੇ ਅਧਿਕਾਰੀ ਹੋਏ ਗਾਇਬ , ਆਮ ਆਦਮੀ ਪਾਰਟੀ ਉਮੀਦਵਾਰਾਂ ਨੇ ਕੀਤੀ ਨਾਅਰੇਬਾਜ਼ੀ
Page Visitors: 30

ਲੋੜੀਂਦੇ ਐੱਨ ਓ ਸੀ ਮੁਹੱਈਆ ਕਰਾਉਣ ਵਾਲੇ ਅਧਿਕਾਰੀ ਹੋਏ ਗਾਇਬ , ਆਮ ਆਦਮੀ ਪਾਰਟੀ ਉਮੀਦਵਾਰਾਂ ਨੇ ਕੀਤੀ ਨਾਅਰੇਬਾਜ਼ੀ
ਬਲਾਕ ਸੰਮਤੀ , ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਪ੍ਰੋਗਰਾਮ ਜੀ ਨੂੰ ਲੱਗਿਆ ਸਿਆਸੀ ਗਰਿਹਣ
By : ਜਗਦੀਸ਼ ਥਿੰਦ
Thursday, Sep 06, 2018 08:06 PM
ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਗੁਰੂ ਹਰਸਹਾਏ ਵਿਖੇ ਖੜ੍ਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ
ਜਗਦੀਸ਼ ਥਿੰਦ

ਗੁਰੂਹਰਸਹਾਏ / ਫਿਰੋਜ਼ਪੁਰ
6 ਸਤੰਬਰ
    ਦੁਨੀਆਂ ਭਰ ਦੇ ਵੱਡੇ ਲੋਕਤੰਤਰੀ ਢਾਂਚੇ ਵਾਲੇ ਗਿਣੇ ਜਾਂਦੇ ਮੁਲਕ ਭਾਰਤ ਵਿੱਚ ਪੰਚਾਇਤੀ ਢਾਂਚੇ ਨੂੰ ਚੁਣੇ ਹੋਏ ਨੁਮਾਇੰਦਆਂ , ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ  ਚਲਾਉਣ ਵਾਲੀਆਂ ਬਲਾਕ ਅਤੇ ਜ਼ਿਲ੍ਹਾ ਪੱਧਰ ਦੀਆਂ ਪੰਚਾਇਤੀ ਸੰਸਥਾਵਾਂ    ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਸ਼ੁਰੂ ਹੋਏ ਚੋਣ ਪ੍ਰੋਗਰਾਮ ਨੂੰ ਉਸ ਵੇਲੇ ਗ੍ਰਿਹਣ ਲੱਗ ਗਿਆ ਜਦ ਚਾਹਵਾਨ ਉਮੀਦਵਾਰਾਂ ਨੂੰ ਲੋੜੀਂਦੀ ਦਸਤਾਵੇਜ਼ ਹੀ ਮੁਹੱਈਆ ਨਹੀਂ ਕਰਵਾੲੇ ਗੲੇ
   ਬੀ ਡੀ ਪੀ ਓ ਨੇ ਦਫਤਰ ਵਿੱਚ ਹੁੰਦੇ ਹੋਏ ਵੀ ਅੰਦਰੋੰ ਚਿਟਕਨੀ ਲਗਾ ਲਈ ।
ਨਾਅਰੇਬਾਜ਼ੀ ਕਰਨ ਬਾਅਦ ਬਲਾਕ ਵਿਕਾਸ ਅਧਿਕਾਰੀ ਨੇ ਪੰਚਾਇਤ ਸਕੱਤਰਾਂ ਵੱਲ  ਉਮੀਦਵਾਰਾਂ ਨੂੰ ਤੋੜ ਦਿੱਤਾ । ਪੰਚਾਇਤ ਸੈਕਟਰੀ ਅਪਨੀਆਂ ਸੀਟਾਂ ਤੋਂ ਗਾਇਬ ਸਨ ।
 ਆਮ ਆਦਮੀ ਪਾਰਟੀ ਦੇ ਆਗੂ ਮਲਕੀਤ ਥਿੰਦ ਆਪਨੇ ਉਮੀਦਵਾਰਾਂ ਸਮੇਤ ਨਾਮਜਦਗੀ ਪੱਤਰ ਦਾਖਿਲ ਕਰਨ ਲਈ ਪੁੱਜੇ ਤਾਂ ਲੋੜੀਂਦੇ ਅੈਨ ਓ ਸੀ ਮੁਹੱਈਆ ਨਹੀਂ ਕਰਵਾੲੇ ਗੲੇ । ਜਦ ਉਮੀਦਵਾਰਾਂ ਨੇ  ਸਵੈ ਘੋਸ਼ਣਾ ਪੱਤਰ ਦੇ ਕੇ ਨਾਮਜਦਗੀਆਂ ਦਾਖਿਲ ਕਰਨੀਆਂ ਚਾਹੀਆਂ ਤਾਂ ਮਹਿਜ ਤਸਦੀਕ ਕਰਨ ਤੋਂ ਪਾਸਾ ਵੱਟਦਿਆਂ ਬਲਾਕ ਵਿਕਾਸ ਅਧਿਕਾਰੀ ਕੁਰਸੀ ਤੋਂ ਗਾਇਬ ਹੋ ਗੲੇ ।
   ਇਸ ਮੌਕੇ ਮਲਕੀਤ ਥਿੰਦ ਦੇ ਨਾਲ  ਸੁਖਦੇਵ ਸਿੰਘ ਖਾਲਸਾ , ਸੋਨਾ ਸਿੰਘ ਛਾਂਗਾ ਰਾਏ , ਰਣਜੀਤ ਸਿੰਘ , ਸੁਰਿੰਦਰ ਪੱਪਾ , ਸਾਜਨ ਸੰਧੂ ,  ਸੁਰਿੰਦਰ ਸਿੰਘ ਕਾਹਨ ਸਿੰਘ ਵਾਲਾ , ਸ਼ੇਖਰ ਕੰਬੋਜ  ਸੈਦੇ ਕੇ ,   ਬੂਟਾ ਸਿੰਘ ਗੁਦੜ ਢੰਡੀ ,  ਸੁਖਜੀਤ ਸਿੰਘ ਗੁਦੜ ਢੰਡੀ , ਮੰਗੋ ਬਾਈ , ਜਸਵੰਤ ਸਿੰਘ , ਬਚਿਤਰ ਸਿੰਘ , ਸੁਰਿੰਦਰ ਸਿੰਘ ਕਾਹਨ ਸਿੰਘ ਵਾਲਾ ( ਚਾਰੇ ਜਿਲਾ ਪ੍ਰੀਸ਼ਦ ਉਮੀਦਵਾਰ ) ਜਸਵਿੰਦਰ ਸਿੰਘ ਉਮੀਦਵਾਰ, ਦਰਸ਼ਨ ਸਿੰਘ ,ਬਗੀਚਾ ਮੈੰਬਰ ਉਮੀਦਵਾਰ  ਬਲਾਕ ਸਮਿਤੀ . ਰਜੇਸ਼ ਬੱਟੀ , ਚੇਤ ਸਿੰਘ ਚੱਕ ਸੈਦੋ ਕੇ ਮੈਂਬਰ ਬਲਾਕ ਸੰਮਤੀ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।
   ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰਾਂ ਨੇ ਜੰਮ ਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ । ਇਸ ਸੰਬੰਧੀ ਮਲਕੀਤ ਥਿੰਦ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਅਜਿਹਾ ਕਰਕੇ ਲੋਕਤੰਤਰ ਦਾ ਅਪਮਾਨ ਕੀਤਾ ਹੈ ਅਤੇ ਉਹ ਸਰਕਾਰ ਦੇ ਇਸ ਕਦਮ ਨੂੰ ਅਦਾਲਤ ਵਿੱਚ ਚੁਣੌਤੀ ਦੇਣਗੇ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.