ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
CBSE ਟੌਪਰ ਗੈਂਗ ਰੇਪ ਮਾਮਲਾ ਗਰਮਾਇਆ, ਦੋਸ਼ੀ ਪੁਲਸ ਦੀ ਪਹੁੰਚ ਤੋਂ ਬਾਹਰ
Page Visitors: 2353
CBSE ਟੌਪਰ ਗੈਂਗ ਰੇਪ ਮਾਮਲਾ ਗਰਮਾਇਆ, ਦੋਸ਼ੀ ਪੁਲਸ ਦੀ ਪਹੁੰਚ ਤੋਂ ਬਾਹਰ
By : ਬਾਬੂਸ਼ਾਹੀ ਬਿਊਰੋ
Friday, Sep 14, 2018 08:39 PMਰੇਵਾੜੀ, 14 ਸਤੰਬਰ 2018 -
ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ 'ਚ 19 ਸਾਲਾ ਸੀ.ਬੀ.ਐਸ.ਈ. ਦੀ ਟੌਪਰ ਰਹਿ ਚੁੱਕੀ ਲੜਕੀ ਨੂੰ ਕਥਿਤ ਰੂਪ 'ਚ ਅਗਵਾ ਕਰਕੇ ਉਸ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ 10 ਲੋਕਾਂ ਖਿਲਾਫ ਸਮੂਹਿਕ ਜਬਰ ਜਨਾਹ ਕਰਨ ਦਾ ਦੋਸ਼ ਹੈ।
ਪੀੜਤ ਵਿਦਿਆਰਥਣ ਨੂੰ 2016 ਵਿੱਚ ਰਾਸ਼ਟਰਪਤੀ ਨੇ ਸਨਮਾਨਤ ਵੀ ਕੀਤਾ ਸੀ। ਪੀੜਤਾਂ ਦੀ ਮਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ।
ਜਾਣਕਾਰੀ ਮੁਤਾਬਕ ਮੁਲਜ਼ਮ ਇੱਕ ਕਾਰ ਵਿੱਚ ਆਏ ਸਨ ਅਤੇ ਉਹ ਲੜਕੀ ਨੂੰ ਇੱਕ ਸੁੰਨਸਾਨ ਜਗ੍ਹਾ 'ਤੇ ਲੈ ਗਏ। ਜਿੱਥੇ ਉਨ੍ਹਾਂ ਵੱਲੋਂ ਲੜਕੀ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਬਦਮਾਸ਼ ਸ਼ਾਮ ਨੂੰ ਤਕਰੀਬਨ ਚਾਰ ਵਜੇ ਕਨੀਨਾ ਬੱਸ ਅੱਡੇ 'ਤੇ ਪੀੜਤਾ ਨੂੰ ਅਧਮੋਈ ਸੁੱਟ ਕੇ ਫਰਾਰ ਹੋ ਗਏ। ਰੇਵਾੜੀ ਸਥਿਤ ਮਹਿਲਾ ਪੁਲਿਸ ਥਾਣੇ ਦੇ ਇੱਕ ਅਧਿਕਾਰੀ ਅਨੁਸਾਰ ਲੜਕੀ ਦੀ ਸ਼ਿਕਾਇਤ 'ਤੇ ਜ਼ੀਰੋ ਐਫ.ਆਈ.ਆਰ ਦਰਜ ਕਰ ਲਈ ਗਈ ਹੈ।
ਜਿਸ ਵੇਲੇ ਇਹ ਹਾਦਸਾ ਹੋਇਆ, ਉਸ ਸਮੇਂ ਲੜਕੀ ਕੋਚਿੰਗ ਲਈ ਜਾ ਰਹੀ ਸੀ। ਲੜਕੀ ਨੇ ਇਲਜ਼ਾਮ ਲਗਾਇਆ ਹੈ ਕਿ ਪੁਲੀਸ ਨੇ ਉਸਦੀ ਸ਼ਿਕਾਇਤ ਲਿਖਣ ਵਿੱਚ ਕਾਫੀ ਦੇਰੀ ਕੀਤੀ ਅਤੇ ਉਸਨੂੰ ਕਈ ਥਾਣਿਆਂ ਦੇ ਚੱਕਰ ਕੱਟਣੇ ਪਏ ਅਤੇ ਪਰਿਵਾਰ ਦੀ ਸ਼ਿਕਾਇਤ ਦੇ ਬਾਵਜੂਦ ਹਾਲੇ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ।