ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੱਲ੍ਹ ਤੋਂ ਕੇਜਰੀਵਾਲ ਪੰਜਾਬ ਫੇਰੀ ‘ਤੇ
ਕੱਲ੍ਹ ਤੋਂ ਕੇਜਰੀਵਾਲ ਪੰਜਾਬ ਫੇਰੀ ‘ਤੇ
Page Visitors: 2360

ਕੱਲ੍ਹ ਤੋਂ ਕੇਜਰੀਵਾਲ ਪੰਜਾਬ ਫੇਰੀ ‘ਤੇਕੱਲ੍ਹ ਤੋਂ ਕੇਜਰੀਵਾਲ ਪੰਜਾਬ ਫੇਰੀ ‘ਤੇ

September 16
08:53 2018
ਚੰਡੀਗੜ੍ਹ, 16 ਸਤੰਬਰ (ਪੰਜਾਬ ਮੇਲ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਪੰਜਾਬ ਆ ਰਹੇ ਹਨ। ਕੇਜਰੀਵਾਲ ਜਲੰਧਰ ਵਿੱਚ ਇੱਕ ਮੀਡੀਆ ਅਦਾਰੇ ਵੱਲੋਂ ਕਰਵਾਏ ਜਾ ਰਹੇ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚ ਰਹੇ ਹਨ। ਉੱਧਰ ਕੇਜਰੀਵਾਲ ਦੀ ਫੇਰੀ ਤੋਂ ਪਹਿਲਾਂ ‘ਆਪ’ ਪੰਜਾਬ ਦੀਆਂ ਮਹਿਲਾ ਅਹੁਦੇਦਾਰਾਂ ਨੇ ਸੁਖਪਾਲ ਖਹਿਰਾ ਵਿਰੁੱਧ ਮੁੜ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਫਿਲਹਾਲ ਕੇਜਰੀਵਾਰ ਨੇ ਇਸ ਦੌਰੇ ਨੂੰ ਮੀਡੀਆ ਤੋਂ ਦੂਰ ਹੀ ਰੱਖਿਆ ਹੈ। ਉਹ ਤਕਰੀਬਨ 11 ਵਜੇ ਸਵੇਰੇ ਜਲੰਧਰ ਪਹੁੰਚਣਗੇ।
  ਜ਼ਿਕਰਯੋਗ ਹੈ ਕਿ ਆਮ ਆਮਦੀ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਲੀਡਰਾਂ ਵਿਚਕਾਰ ਛਿੜੀ ਖਿੱਚੋਤਾਣ ਪ੍ਰਤੀ ਕੇਜਰੀਵਾਲ ਨਰਮ ਰੁਖ਼ ਧਾਰ ਚੁੱਕੇ ਹਨ। ਕੇਜਰੀਵਾਲ ਨੇ ਸੁਖਪਾਲ ਖਹਿਰਾ ਦੇ ਨਾਲ-ਨਾਲ ਸਾਰੇ ਰੁੱਸੇ ਲੀਡਰਾਂ ਨੂੰ ਮਨਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ।
  ਉੱਧਰ, ‘ਆਪ’ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਰਾਜ ਲਾਲੀ ਗਿੱਲ, ਸਹਿ ਪ੍ਰਧਾਨ ਜੀਵਨਜੋਤ ਕੌਰ, ਦੁਆਬਾ ਜ਼ੋਨ ਦੀ ਪ੍ਰਧਾਨ ਰਾਜਵਿੰਦਰ ਕੌਰ, ਮਾਲਵਾ ਜ਼ੋਨ-1 ਦੀ ਪ੍ਰਧਾਨ ਭੁਪਿੰਦਰ ਕੌਰ, ਮਾਲਵਾ ਜ਼ੋਨ-2 ਦੀ ਪ੍ਰਧਾਨ ਰਜਿੰਦਰਪਾਲ ਕੌਰ ਅਤੇ ਮਾਲਵਾ ਜ਼ੋਨ-3 ਦੀ ਪ੍ਰਧਾਨ ਕਰਮਜੀਤ ਕੌਰ ਪਟਿਆਲਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਕੱਲ੍ਹ ਤਲਵੰਡੀ ਸਾਬੋ ‘ਚ ਸਮੁੱਚੇ ਪੰਜਾਬ ਦੇ ਨਾਰੀ ਵਰਗ ਦਾ ਅਪਮਾਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸੁਖਪਾਲ ਖਹਿਰਾ ਵਿਧਾਨ ਸਭਾ ਚੋਣਾਂ ਮੌਕੇ ਔਰਤਾਂ ਦਾ ਸੋਸ਼ਣ ਕਰਨ ਵਾਲੇ ਦੋਸ਼ੀਆਂ ਨੂੰ ਜਨਤਕ ਕਰਨ ਜਾਂ ਫਿਰ ਸਾਰੇ ਨਾਰੀ ਸਮਾਜ ਤੋਂ ਮੁਆਫ਼ੀ ਮੰਗਣ।
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.