ਆਮ ਆਦਮੀ ਪਾਰਟੀ ਨੇ ਮੋੜਾ ਕੱਟਿਆ - 7 ਅਕਤੂਬਰ ਨੂੰ ਸਾਰੇ ਜਾਣਗੇ ਬਰਗਾੜੀ -ਹੁਣ 6 ਨੂੰ ਹੋਵੇਗੀ ਭੁੱਖ ਹੜਤਾਲ ਤੇ
ਆਮ ਆਦਮੀ ਪਾਰਟੀ ਨੇ ਮੋੜਾ ਕੱਟਿਆ - 7 ਅਕਤੂਬਰ ਨੂੰ ਸਾਰੇ ਜਾਣਗੇ ਬਰਗਾੜੀ -ਹੁਣ 6 ਨੂੰ ਹੋਵੇਗੀ ਭੁੱਖ ਹੜਤਾਲ ਤੇ
ਆਮ ਆਦਮੀ ਪਾਰਟੀ ਨੇ ਮੋੜਾ ਕੱਟਿਆ - 7 ਅਕਤੂਬਰ ਨੂੰ ਸਾਰੇ ਜਾਣਗੇ ਬਰਗਾੜੀ -ਹੁਣ 6 ਨੂੰ ਹੋਵੇਗੀ ਭੁੱਖ ਹੜਤਾਲ ਤੇ
ਖਹਿਰੇ ਦੇ ਬਰਗਾੜੀ ਇਨਸਾਫ ਮਾਰਚ ਨੂੰ ਮਿਲਿਆ ਹੁਲਾਰਾ
By : ਬਾਬੂਸ਼ਾਹੀ ਬਿਊਰੋ
Thursday, Oct 04, 2018 06:22 PM
ਆਮ ਆਦਮੀ ਪਾਰਟੀ ਨੇ ਮੋੜਾ ਕੱਟਿਆ - 7 ਅਕਤੂਬਰ ਨੂੰ ਸਾਰੇ ਜਾਣਗੇ ਬਰਗਾੜੀ - 6 ਨੂੰ ਹੋਵੇਗੀ ਭੁੱਖ ਹੜਤਾਲ ਤੇ ਧਰਨਾ
ਖਹਿਰਾ ਧੜਾ ਹੋਵੇਗਾ ਬਾਗੋ ਬਾਗ -
ਚੰਡੀਗੜ੍ਹ , 4 ਅਕਤੂਬਰ , 2018 : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਲੋਕਾਂ ਅਤੇ ਆਪ ਵਰਕਰਾਂ ਵੱਲੋਂਂਂ ਹੋ ਰਹੀ ਨੁਕਤਾਚੀਨੀ ਨੂੰ ਦੇਖਦਿਆਂ 7 ਅਕਤੂਬਰ ਦਾ ਭੁੱਖ ਹੜਤਾਲ ਦੇ ਪ੍ਰੋਗਰਾਮ ਵਿਚ ਤਬਦੀਲੀ ਕਰ ਲਈ ਹੈ . ਇਹ ਭੁੱਖ ਹੜਤਾਲ ਹਨ 6 ਅਕਤੂਬਰ ਨੂੰ ਚੰਡੀਗੜ੍ਹ ਵਿਚ ਕੀਤੀ ਜਾਵੇਗੀ ਤਾਂ ਕਿ 7 ਅਕਤੂਬਰ ਨੂੰ ਸਾਰੇ ਬਰਗਾੜੀ ਮਾਰਚ ਵਿਚ ਸ਼ਾਮਲ ਹੋ ਸਕਣ . ਬਰਗਾੜੀ ਮਾਰਚ ਆਪ ਦੇ ਬਾਗ਼ੀ ਆਗੂ ਸੁਖਪਾਲ ਖਹਿਰਾ ਦੇ ਅਗਵਾਈ ਵਾਲੇ ਗਰੁੱਪ ਨੇ ਕੁਝ ਹੋ ਜਥੇਬੰਦੀਆਂ ਨਾਲ ਮਿਲ ਕੇ ਰੱਖਿਆ ਹੈ .
ਆਪ ਪੰਜਾਬ ਦੇ ਸੀਨੀਅਰ ਨੇਤਾ ਅਮਨ ਅਰੋੜਾ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਪ੍ਰਭਾਵ ਜਾ ਰਿਹਾ ਸੀ ਜਿਵੇਂ 7 ਅਕਤੂਬਰ ਦਾ ਭੁੱਖ ਹੜਤਾਲ ਦਾ ਪ੍ਰੋਗਰਾਮ 7 ਅਕਤੂਬਰ ਦੇ ਬਰਗਾੜੀ ਮਾਰਚ ਦੇ ਮੁਕਾਬਲੇ ਰੱਖਿਆ ਗਿਆ ਹੈ ਜਦੋਂ ਕਿ ਇੱਥੇ ਐਨ ਸਿਰਫ਼਼ ਚੁਣੇ ਹੋਏ ਵਿਧਾਇਕਾਂ ਨੇ ਹੀ ਭੁੱਖ ਹੜਤਾਲ ਕਰਨੀ ਸੀ ਪਰ ਫਿਰ ਵੀ ਪਾਰਟੀ ਨੇ ਇਹ ਫ਼ੈਸਲਾ ਕੀਤਾ ਹੈ ਭੁੱਖ ਹੜਤਾਲ 6 ਅਕਤੂਬਰ ਨੂੰ ਦਿਨ ਭਰ ਸੀ ਐਮ ਦੀ ਕੋਠੀ ਅੱਗੇ ਰੱਖੀ ਜਾਵੇਗੀ . ਉਨ੍ਹਾਂ ਕਿਹਾ 7 ਅਕਤੂਬਰ ਨੂੰ ਸਭ ਨੂੰ ਬਰਗਾੜੀ ਜਾਣ ਦੀ ਖੁੱਲ੍ਹ ਹੈ ਕਿਉਂਕਿ ਉਹ ਇੱਕ ਸਾਂਝੇ ਮਕਸਦ ਲਈ ਸਾਂਝਾ ਪ੍ਰੋਗਰਾਮ ਹੈ .
ਇਹ ਵੀ ਜ਼ਿਕਰ ਯੋਗ ਹੈ ਕਿ ਵਾਟਸ-ਆਪ ਤੇ ਆਮ ਆਦਮੀ ਪਾਰਟੀ ਦਾ ਜੋ ਵਾਟਸ-ਐਪਰ 7 ਅਕਤੂਬਰ ਦੀ ਭੁੱਖ ਹੜਤਾਲ ਨੂੰ 6 ਅਕਤੂਬਰ ਤੇ ਕਰਨ ਦਾ ਸ਼ੇਅਰ ਕੀਤਾ ਜਾ ਰਿਹਾ ਹੈ ਇਸ ਵਿਚ ਇਹ ਕਿਹਾ ਗਿਆ ਹੈ ਕਿ 7 ਅਕਤੂਬਰ ਨੂੰ ਸਾਰੇ ਬਰਗਾੜੀ ਇਨਸਾਫ਼਼ ਮੋਰਚੇ ਵਿਚ ਪੁੱਜਣਗੇ ਜਿਸ ਦਾ ਅਰਥ ਇਹ ਬਣਦਾ ਹੈ ਕਿ ਆਪ ਨੇ ਸੁਖਪਾਲ ਖਹਿਰਾ ਵੱਲੋਂ ਰੱਖੇ ਪ੍ਰੋਗਰਾਮ ਵਿਚ ਸ਼ਾਮਲ ਹੋ ਦਾ ਫ਼ੈਸਲਾ ਕਰ ਲਿਆ ਹੈ .
ਇਸ ਦੀ ਕਾਪੀ ਇਸ ਤਰ੍ਹਾਂ ਹੈ ;
7-10-2018 ਦੇ ਬਰਗਾੜੀ ਜਾਣ ਦੇ ਪ੍ਰੋਗਰਾਮ ਸਬੰਧੀ ਜ਼ਰੂਰੀ ਸੂਚਨਾ...
ਸਤਿਕਾਰਯੋਗ ਸਾਥੀਓ,
ਆਮ ਆਦਮੀ ਪਾਰਟੀ ਵੱਲੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਵਿਚ ਜੋ ਪਾਰਟੀ ਦੇ ਸਿਰਫ MLA ਅਤੇ MP ਵੱਲੋ ਮਿਤੀ 7-10-2018 ਨੂੰ ਚੰਡੀਗੜ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਨੂੰ ਸੋਸ਼ਲ ਮੀਡੀਆ ਤੇ ਗ਼ਲਤ ਤਰਾਂ ਪੇਸ਼ ਕੀਤਾ ਗਿਆ, ਸਮੂਹ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਹ ਧਰਨਾ ਹੁਣ ਮਿਤੀ 6-10-2018 ਨੂੰ ਦਿੱਤਾ ਜਾ ਰਿਹਾ ਹੈ !! ਮਿਤੀ 7-10-2018 ਨੂੰ ਪਾਰਟੀ ਦੇ ਸਾਰੇ MLA ਅਤੇ MP ਬਰਗਾੜੀ ਇਨਸਾਫ ਮੋਰਚੇ ਵਿਚ ਪਹੁੰਚਣਗੇ।
ਧੰਨਵਾਦ
ਆਮ ਆਦਮੀ ਪਾਰਟੀ , ਪੰਜਾਬ