ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਯੂ.ਐੱਨ. ‘ਚੋਂ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਦਿੱਤਾ ਅਸਤੀਫਾ
ਯੂ.ਐੱਨ. ‘ਚੋਂ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਦਿੱਤਾ ਅਸਤੀਫਾ
Page Visitors: 2331

ਯੂ.ਐੱਨ. ‘ਚੋਂ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਦਿੱਤਾ ਅਸਤੀਫਾਯੂ.ਐੱਨ. ‘ਚੋਂ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਦਿੱਤਾ ਅਸਤੀਫਾ

October 10
12:00 2018
ਵਾਸ਼ਿੰਗਟਨ, 10 ਅਕਤੂਬਰ (ਪੰਜਾਬ ਮੇਲ)- ਸਾਰਿਆਂ ਨੂੰ ਹੈਰਾਨੀ ‘ਚ ਪਾ ਕੇ ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਭਾਰਤੀ ਮੂਲ ਦੀ ਰਾਜਦੂਤ ਨਿੱਕੀ ਹੇਲੀ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 46 ਸਾਲਾ ਹੇਲੀ ਦਾ ਅਸਤੀਫਾ ਸਵੀਕਾਰ ਕਰ ਲਿਆ। ਇਕ ਵਿਰਲੇ ਕਦਮ ਦੇ ਤਹਿਤ ਉਨ੍ਹਾਂ (ਟਰੰਪ) ਨੇ ਓਵਲ ਦਫਤਰ ‘ਚ ਹੇਲੀ ਦੇ ਅਸਤੀਫੇ ਦਾ ਐਲਾਨ ਕੀਤਾ ਅਤੇ ਉਨ੍ਹਾਂ ਦੇ ਕੰਮ ਦੀ ਤਰੀਫ ਕੀਤੀ। ਟਰੰਪ ਨੇ ਪੱਤਰਕਾਰ ਸੰਮੇਲਨ ‘ਚ ਆਖਿਆ ਕਿ ਮੈਂ ਇਹ ਕਰਨਾ ਚਾਹੁੰਦਾ ਸੀ ਕਿਉਂਕਿ ਸੰਯੁਕਤ ਰਾਸ਼ਟਰ ‘ਚ ਰਾਜਦੂਤ ਨਿੱਕੀ ਹੇਲੀ ਮੇਰੇ ਲਈ ਖਾਸ ਰਹੀ ਹੈ। ਉਨ੍ਹਾਂ ਨੇ ਅਸਾਧਾਰਨ ਕਾਰਜ ਕੀਤਾ ਹੈ। ਉਹ ਬਹੁਤ ਹੀ ਚੰਗੀ ਸ਼ਖਸੀਅਤ ਅਤੇ ਮਹੱਤਵਪੂਰਣ ਹਨ ਪਰ ਉਹ ਅਜਿਹੀ ਵੀ ਹੈ, ਜੋ ਆਪਣੀ ਗੱਲ ਮਨਾ ਲੈਂਦੀ ਹੈ।
ਟਰੰਪ ਨੇ ਆਖਿਆ ਕਿ ਉਨ੍ਹਾਂ ਨੇ ਕਰੀਬ 6 ਮਹੀਨੇ ਪਹਿਲਾਂ ਕਿਹਾ ਸੀ ਕਿ ਮੈਂ ਥੋੜੀਆਂ ਛੁੱਟੀਆਂ ਲੈਣਾ ਚਾਹੁੰਦੀ ਹਾਂ। ਟਰੰਪ ਦੀ ਉਦਾਰਵਾਦੀ ਰਿਪਬਲਿਕਨ ਸਮਝੀ ਜਾਣ ਵਾਲੀ ਹੇਲੀ ਨੇ 2020 ਦੀ ਰਾਸ਼ਟਰਪਤੀ ਚੋਣਾਂ ਲੜਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਹੁਣ ਉਹ ਅਗਲੇ 2 ਸਾਲ ਤੱਕ ਟਰੰਪ ਦੇ ਫਿਰ ਤੋਂ ਰਾਸ਼ਟਰਪਤੀ ਚੁਣੇ ਜਾਣ ਦੇ ਅਭਿਆਨ ‘ਚ ਕੰਮ ਕਰੇਗੀ। ਕਿਸੇ ਰਾਸ਼ਟਰਪਤੀ ਦੇ ਮੰਤਰੀ ਮੰਡਲ ‘ਚ ਪਹਿਲੀ ਭਾਰਤੀ ਅਮਰੀਕੀ ਹੇਲੀ ਨੇ ਕਿਹਾ ਕਿ ਇਸ ਅਹੁਦੇ ‘ਤੇ ਸੇਵਾ ਦੇਣਾ ਉਸ ਦੀ ਜ਼ਿੰਦਗੀ ‘ਚ ਇਕ ਵੱਡਾ ਸਨਮਾਨ ਹੈ।
ਹੇਲੀ ਨੇ ਆਖਿਆ ਕਿ ਦੱਖਣੀ ਕੈਰੋਲੀਨਾ ਦੀ ਗਵਰਨਰ ਦੇ ਰੂਪ ‘ਚ 6 ਸਾਲ ਸਮੇਤ 8 ਸਾਲ ਦੀ ਰੁਝੇਵੀ ਜ਼ਿੰਦਗੀ ਤੋਂ ਬਾਅਦ ਕੁਝ ਛੁੱਟੀਆਂ ਲੈਣਾ ਚਾਹੁੰਦੀ ਹਾਂ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.