ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿੱਖਿਆ ਮੰਤਰੀ ਵੱਲੋਂ ਧਰਨੇ ਤੇ ਬੈਠੇ ਸਾਂਝਾ ਮੋਰਚਾ ਦੇ ਆਗੂਆਂ ਨੂੰ ਮੁੜ ਚੇਤਾਵਨੀ
ਸਿੱਖਿਆ ਮੰਤਰੀ ਵੱਲੋਂ ਧਰਨੇ ਤੇ ਬੈਠੇ ਸਾਂਝਾ ਮੋਰਚਾ ਦੇ ਆਗੂਆਂ ਨੂੰ ਮੁੜ ਚੇਤਾਵਨੀ
Page Visitors: 2301

ਸਿੱਖਿਆ ਮੰਤਰੀ ਵੱਲੋ ਧਰਨੇ 'ਤੇ ਬੈਠੇ ਸਾਂਝਾ ਮੋਰਚਾ ਦੇ ਆਗੂਆਂ ਨੂੰ ਮੁੜ ਚੇਤਾਵਨੀ
ਐਸੋਸੀਏਟਿਡ ਸਕੂਲ ਬੰਦ ਨਹੀਂ ਕੀਤੇ ਜਾਣਗੇ-ਸੋਨੀ
ਧਰਨੇ ਛੱਡ ਕੇ ਸਕੂਲਾਂ ਨੂੰ ਪਰਤ ਜਾਉ, ਨਹੀਂ ਤਾਂ ਹੋਵੇਗੀ ਸਖਤ ਕਾਰਵਾਈ
By : ਬਾਬੂਸ਼ਾਹੀ ਬਿਊਰੋ
Sunday, Oct 14, 2018 04:39 PM
ਸ਼੍ਰੀ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ ਸੰਬੋਧਨ ਕਰਦੇ ਹੋਏ।
ਅੰਮ੍ਰਿਤਸਰ, 14 ਅਕਤੂਬਰ 2018: ਸਿੱਖਿਆ ਅਤੇ ਵਾਤਾਵਰਣ ਮੰਤਰੀ ਸ੍ਰੀ ਓ ਪੀ ਸੋਨੀ ਨੇ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕ, ਜਿੰਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਗਿਆ ਹੈ, ਦੀ ਤਨਖਾਹ ਵਿਚ ਹੋਈ ਕਮੀ ਦਾ ਰੌਲਾ ਪਾ ਕੇ ਧਰਨਾ ਲਗਾ ਰਹੇ ਸਾਂਝਾ ਮੋਰਚਾ ਦੇ ਆਗੂਆਂ ਨੂੰ ਮੁੜ ਸਖਤ ਚੇਤਾਵਨੀ ਦਿੰਦੇ ਕਿਹਾ ਹੈ ਕਿ ਉਹ ਆਪਣੇ-ਆਪਣੇ ਸਕੂਲਾਂ ਨੂੰ ਪਰਤ ਜਾਣ, ਨਹੀਂ ਤਾਂ ਵਿਭਾਗ ਸਖਤ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗਾ। ਅੱਜ ਐਸੋਸੀਏਟਿਡ ਸਕੂਲ ਆਰਗੇਨਾਇਜੇਸ਼ਨ ਅੰਮ੍ਰਿਤਸਰ ਅਤੇ ਐਸੋਸੀਏਟਡ ਸਕੂਲ ਜੁਇੰਟ ਐਕਸ਼ਨ ਫਰੰਟ ਵੱਲੋਂ ਕਰਵਾਏ ਗਏ ਸਮਾਗਮ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਉਨਾਂ ਨੂੰ ਤਿੰਨ ਸਾਲ ਦਿੱਤੀ ਜਾਣ ਵਾਲੀ ਮੁੱਢਲੀ ਤਨਖਾਹ ਵਿਚ ਕੀਤਾ ਗਿਆ 5 ਹਜ਼ਾਰ ਰੁਪਏ ਦਾ ਵਾਧਾ ਉਕਤ ਯੂਨੀਅਨ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਕਰਨ ਤੋਂ ਬਾਅਦ ਹੀ ਲਿਆ ਗਿਆ ਸੀ, ਪਰ ਹੁਣ ਉਕਤ ਆਗੂ ਹੀ ਆਪਣੀ ਲੀਡਰੀ ਦੇ ਚੱਕਰ ਅਧਿਆਪਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨਾਂ ਦੱਸਿਆ ਕਿ ਪੱਕੇ ਕੀਤੇ ਅਧਿਆਪਕ ਇਸ ਤੋਂ ਪਹਿਲਾਂ ਵੱਖ-ਵੱਖ ਸੁਸਾਇਟੀਆਂ ਦੇ ਮੁਲਾਜ਼ਮ ਸਨ, ਜਿੰਨਾ ਦਾ ਕੋਈ ਭਵਿੱਖ ਨਹੀਂ ਸੀ ਅਤੇ ਕਿਸੇ ਵੇਲੇ ਵੀ ਕੇਂਦਰ ਸਰਕਾਰ ਵੱਲੋਂ ਮਿਲਦੀ ਗਰਾਂਟ ਬੰਦ ਹੋਣ 'ਤੇ ਇੰਨਾ ਦੀ ਨੌਕਰੀ ਜਾ ਸਕਦੀ ਸੀ, ਪਰ ਸਰਕਾਰ ਨੇ ਇੰਨਾਂ ਵੱਲੋਂ ਵਿਭਾਗ ਲਈ ਕੀਤੇ ਕੰਮ ਨੂੰ ਧਿਆਨ ਵਿਚ ਰੱਖਦੇ ਪੱਕੀ ਨੌਕਰੀ ਦਿੱਤੀ ਹੈ, ਜਿਸਦਾ ਇੰਨਾ ਨੂੰ ਸਵਾਗਤ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅਜਿਹੇ ਅਧਿਆਪਕ ਆਗੂ ਬੱਚਿਆਂ ਦੀ ਪੜਾਈ ਆਪਣੀ ਲੀਡਰੀ ਲਈ ਖਰਾਬ ਨਾ ਕਰਨ ਅਤੇ ਤਰੁੰਤ ਸਕੂਲਾਂ ਨੂੰ ਪਰਤ ਜਾਣ।
ਐਸੋਸੀਏਟਿਡ ਸਕੂਲਾਂ ਬਾਰੇ ਬੋਲਦੇ ਸਿੱਿਖਆ ਮੰਤਰੀ ਨੇ ਕਿਹਾ ਕਿ ਇਹ ਸਕੂਲ ਘੱਟ ਫੀਸਾਂ 'ਤੇ ਚੰਗੀ ਪੜਾਈ ਬੱਚਿਆਂ ਨੂੰ ਕਰਵਾ ਰਹੇ ਹਨ ਅਤੇ ਸਰਕਾਰ ਇੰਨਾਂ ਨੂੰ ਬੰਦ ਕਰਨ ਦਾ ਫੈਸਲਾ ਹਰਗਿਜ਼ ਨਹੀਂ ਲਵੇਗੀ, ਕਿਉਂਕਿ ਇਸ ਨਾਲ ਜਿੱਥੇ ਘਰਾਂ ਨੇੜੇ ਬੱਚਿਆਂ ਦੀ ਪੜਾਈ ਸਬੰਧੀ ਜ਼ਰੂਰਤ ਪੂਰੀ ਹੋ ਰਹੀ ਹੈ, ਉਥੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ। ਉਨਾਂ ਕਿਹਾ ਕਿ ਇਹ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਪਣੀ ਮੁੱਢਲੀਆਂ ਜ਼ਰੂਰਤ ਜ਼ਰੂਰ ਪੂਰੀਆਂ ਕਰਨ। ਸ਼੍ਰੀ  ਸੋਨੀ ਨੋ ਕਿਹਾ ਕਿ ਕੈਪਟਨ ਸਰਕਾਰ ਦਾ ਮੁੱਖ ਉਦੇਸ ਲੋਕਾਂ ਨੂੰ ਰੋਜ਼ਗਾਰ ਦੇਣਾ ਹੈ ਅਤੇ ਇਹ ਸਕੂਲ ਵੀ ਨੋਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਹੇ ਹਨ।
ਇਸ ਮੋਕੇ ਐਸੋਸੀਏਟਿਡ ਸਕੂਲਜ਼ ਅੰਮ੍ਰਿਤਸਰ,ਗੁਰਦਾਸਪੁਰ ਅਤੇ ਲੁਧਿਆਣਾ ਦੇ ਅਹੁੱਦੇਦਾਰਾਂ ਵਲੋ ਸ਼੍ਰੀ ਸੋਨੀ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਤ ਵੀ ਕੀਤਾ ਗਿਆ।
ਇਸ ਸਮਾਗਮ ਵਿਚ ਸ: ਸਲਵਿੰਦਰ ਸਿੰਘ ਸਮਰਾ ਜਿਲਾਂ• ਸਿੱਖਿਆ ਅਫਸਰ ਸੈਕੰਡਰੀ, ਸ਼੍ਰੀ ਪਵਨਦੀਪ ਖੇਤਰੀ ਮੈਨੇਜਰ ਪੰਜਾਬ ਸਕੂਲ ਸਿੱਖਿਆ  ਬੋਰਡ ਦਫਤਰ ਅੰਮ੍ਰਿਤਸਰ, ਐਸੋਸੀਏਟਿਡ ਸਕੂਲਜ਼ ਦੇ ਚੇਅਰਮੈਨ ਸ਼੍ਰੀ ਰਾਣਾ ਜਗਦੀਸ਼  ਸਿੰਘ, ਪ੍ਰਧਾਨ ਸ਼੍ਰੀ ਸੁਰਜੀਤ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਆਨੰਦ ਠਾਕੁਰ ਸਿੰਘ, ਕਾਰਜਕਾਰੀ ਮੈਬਰ  ਸ਼੍ਰੀ ਮਨੋਜ ਸਰੀਨ, ਸ਼੍ਰੀ ਜਤਿੰਦਰ ਸ਼ਰਮਾ, ਸ਼੍ਰੀ ਕੰਵਲ ਅਦਲੀਵਾਲ, ਸ਼੍ਰੀ ਪਰਮਜੀਤ ਮਿੰਟਾ,ਮਲਕੀਤ ਸਿੰਘ, ਰਾਜੀਵ ਸਰਮਾ, ਸ਼੍ਰੀ ਰਾਜੀਵ ਸਹਿਦੇਵ , ਸ਼੍ਰੀ ਅਸ਼ਵਨੀ ਤੋ ਇਲਾਵਾ ਵੱਡੀ ਗਿਣਤੀ ਵਿਚ ਲੁਧਿਆਣਾ,ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋ ਇੰਨਾਂ• ਸਕੂਲਾ ਦੇ ਪ੍ਰਿੰਸੀਪਲ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.