ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 5 ਲੋਕ ਸਭਾ ਸੀਟਾਂ ਕੀਤੀਆਂ ਫਾਈਨਲ
ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 5 ਲੋਕ ਸਭਾ ਸੀਟਾਂ ਕੀਤੀਆਂ ਫਾਈਨਲ
Page Visitors: 2325

ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 5 ਲੋਕ ਸਭਾ ਸੀਟਾਂ ਕੀਤੀਆਂ ਫਾਈਨਲ

 

ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 5 ਲੋਕ ਸਭਾ ਸੀਟਾਂ ਕੀਤੀਆਂ ਫਾਈਨਲ
October 18
21:34 2018

ਚੰਡੀਗੜ੍ਹ, 18 ਅਕਤੂਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੀ 22 ਮੈਂਬਰੀ ਕਮੇਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਪੰਜ ਉਮੀਦਵਾਰਾਂ ਦੀ ਚੋਣ ਕਰ ਲਈ ਗਈ ਹੈ। ਪੰਜਾਂ ਵਿੱਚੋਂ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਤੇ ਸਾਧੂ ਸਿੰਘ ਨੂੰ ਉਨ੍ਹਾਂ ਮੌਜੂਦਾ ਹਲਕਿਆਂ ਕ੍ਰਮਵਾਰ ਸੰਗਰੂਰ ਤੇ ਫ਼ਰੀਦਕੋਟ ਤੋਂ ਹੀ ਲੜਾਉਣ ਦਾ ਫੈਸਲਾ ਕੀਤਾ ਹੈ। ਪਾਰਟੀ ਸੂਤਰਾਂ ਮੁਤਾਬਕ ਪਾਰਟੀ ਇਸ ਵਾਰ ਵੀ ਸੂਬੇ ਦੀਆਂ ਪੂਰੀਆਂ 13 ਲੋਕ ਸਭਾ ਸੀਟਾਂ ਤੋਂ ਹੀ ਚੋਣ ਲੜੇਗੀ ਤੇ ਇੱਕ ਮਹੀਨੇ ਦੇ ਅੰਦਰ-ਅੰਦਰ ਸਾਰੇ ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਜਾਣਗੇ। ਪਾਰਟੀ ਨੇ ਪੰਜ ਉਮੀਦਵਾਰ ਚੁਣ ਲਏ ਹਨ ਤੇ ਮਾਨ ਤੇ ਸਾਧੂ ਸਿੰਘ ਆਪਣੇ ਮੌਜੂਦਾ ਹਲਕਿਆਂ ਤੋਂ ਹੀ ਲੜਨਗੇ। ਪਾਰਟੀ ਨੇ ਹਾਲੇ ਬਾਕੀ ਤਿੰਨ ਨਾਵਾਂ ਨੂੰ ਹਾਲੇ ਜਨਤਕ ਨਹੀਂ ਕੀਤਾ। ਇਸ ‘ਤੇ ਭਗਵੰਤ ਮਾਨ ਨੇ ਕਿਹਾ ਕਿ ਜੋ ਪਾਰਟੀ ਦਾ ਫੈਸਲਾ ਹੈ, ਉਹ ਉਸ ਮੁਤਾਬਕ ਹੀ ਕੰਮ ਕਰਨਗੇ। ਮਾਨ ਨੇ ਕਿਹਾ ਕਿ ਉਨ੍ਹਾਂ ਆਪਣੇ ਸਿਆਸੀ ਜੀਵਨ ਸ਼ੁਰੂਆਤ ਸੰਗਰੂਰ ਤੋਂ ਹੀ ਕੀਤੀ ਸੀ ਤੇ ਇਸ ਲਈ ਪਾਰਟੀ ਦੀ ਪੇਸ਼ਕਸ਼ ਮੰਨ ਲਈ। ਸੂਤਰਾਂ ਦੀ ਮੰਨੀਏ ਤਾਂ ਮਾਨ ਨੂੰ ਬਠਿੰਡਾ ਤੋਂ ਲੜਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ ਪਰ ਉਨ੍ਹਾਂ ਸੰਗਰੂਰ ਤੋਂ ਲੜਨ ਦਾ ਫੈਸਲਾ ਕੀਤਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.