ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਫਰਾਂਸ ‘ਚ ਪਹਿਲੀ ਸੰਸਾਰ ਜੰਗ ਦੇ ਸ਼ਹੀਦ ਭਾਰਤੀ ਫ਼ੌਜੀਆਂ ਦੀ ਯਾਦ ਵਿਚ ਬੁੱਤ ਸਥਾਪਿਤ
ਫਰਾਂਸ ‘ਚ ਪਹਿਲੀ ਸੰਸਾਰ ਜੰਗ ਦੇ ਸ਼ਹੀਦ ਭਾਰਤੀ ਫ਼ੌਜੀਆਂ ਦੀ ਯਾਦ ਵਿਚ ਬੁੱਤ ਸਥਾਪਿਤ
Page Visitors: 2350

ਫਰਾਂਸ ‘ਚ ਪਹਿਲੀ ਸੰਸਾਰ ਜੰਗ ਦੇ ਸ਼ਹੀਦ ਭਾਰਤੀ ਫ਼ੌਜੀਆਂ ਦੀ ਯਾਦ ਵਿਚ ਬੁੱਤ ਸਥਾਪਿਤਫਰਾਂਸ  ‘ਚ ਪਹਿਲੀ ਸੰਸਾਰ ਜੰਗ ਦੇ ਸ਼ਹੀਦ ਭਾਰਤੀ ਫ਼ੌਜੀਆਂ ਦੀ ਯਾਦ ਵਿਚ ਬੁੱਤ ਸਥਾਪਿਤ

November 15
21:32 2018

ਪੈਰਿਸ, 15 ਨਵੰਬਰ (ਪੰਜਾਬ ਮੇਲ)- ਪਹਿਲੀ ਸੰਸਾਰ ਜੰਗ ਦੀ ਸ਼ਤਾਬਦੀ ’ਤੇ ਭਾਰਤੀ ਫ਼ੌਜੀਆਂ (ਜੰਗੀ ਸ਼ਹੀਦ) ਦੀ ਯਾਦ ਵਿਚ ਫਰਾਂਸ ਦੇ ਲਾਵੈਂਟੀ ਸ਼ਹਿਰ ਵਿਚ ਬੁੱਤ ਲਾਇਆ ਗਿਆ ਹੈ। ਇੰਟਰਫੇਥ ਸ਼ਹੀਦੀ ਕਮੈਮੋਰੀਅਲ ਸੰਸਥਾ ਦੇ ਸਹਿਯੋਗ ਨਾਲ ਤਿਆਰ ਕੀਤੇ ਇਸ ਬੁੱਤ ਦਾ ਉਦਘਾਟਨ ਲਾਵੈਂਟੀ ਦੇ ਮੇਅਰ ਜੋਂ ਫਿਲਿਪ ਬੂਨਾਰਟ ਦੀ ਅਗਵਾਈ ਹੇਠ ਤਿੰਨ ਸ਼ਹਿਰਾਂ ਦੇ ਮੇਅਰਾਂ ਵੱਲੋਂ ਫ਼ੌਜੀ ਬੈਂਡ ਦੀਆਂ ਧੁਨਾਂ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਗਿਆ।
ਫਰਾਂਸ ਦੇ ਇਤਿਹਾਸ ਵਿਚ ਆਪਣੀ ਕਿਸਮ ਦਾ ਇਹ ਪਹਿਲਾ ਬੁੱਤ ਹੈ, ਜਿਸ ਵਿਚ ਇੱਕ ਸਿੱਖ ਘੁੜਸਵਾਰ ਫ਼ੌਜੀ ਨੂੰ ਦਰਸਾਇਆ ਗਿਆ ਹੈ ਅਤੇ ਬੁੱਤ ਦੇ ਇੱਕ ਪਾਸੇ ਜੈ ਹਿੰਦ ਭਾਰਤ ਅਤੇ ਦੂਜੇ ਪਾਸੇ ਖੰਡਾ ਉੱਕਰਿਆ ਹੋਇਆ ਹੈ। ਸੰਸਥਾ ਦੇ ਪ੍ਰਧਾਨ ਰਮੇਸ਼ ਚੰਦਰ ਵੋਹਰਾ ਅਤੇ ਉਪ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਸੰਸਥਾ ਵੱਲੋਂ ਪਹਿਲਾਂ ਇੱਕ ਵੱਡ-ਅਕਾਰੀ ਬੁੱਤ ਨਵਛੱਪਲ ਸ਼ਹਿਰ ਵਿੱਚ ਲਾਇਆ ਜਾਣਾ ਸੀ, ਪਰ ਯੂਨੈਸਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਕਨੀਕੀ ਕਾਰਨਾਂ ਕਰਕੇ ਸਮੇਂ ਸਿਰ ਮਨਜ਼ੂਰੀ ਨਾ ਮਿਲ ਸਕੀ, ਜਿਸ ਤੋਂ ਬਾਅਦ ਲਾਵੈਂਟੀ ਸ਼ਹਿਰ ਵਿਚ ਦੋ ਭਾਰਤੀ ਸਿਪਾਹੀਆਂ ਦੇ ਕੰਕਾਲ ਮਿਲਣ ਅਤੇ ਉਨ੍ਹਾਂ ਦੇ ਸਸਕਾਰ ਵਾਲੀ ਜਗ੍ਹਾ ’ਤੇ ਬੁੱਤ ਲਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਔਰਰ ਡਾਨ ਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਯਾਦਗਾਰ ’ਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ।
ਬੋਬੀਨੀ ਦੇ ਮੇਅਰ ਵੱਲੋਂ ਸਿੱਖਾਂ ਦੀ ਸ਼ਲਾਘਾ
ਪਹਿਲੀ ਸੰਸਾਰ ਜੰਗ ਦੇ ਸਬੰਧ ਵਿਚ ਕਰਵਾਏ ਸਮਾਗਮ ਵਿੱਚ ਬੋਬੀਨੀ ਦੇ ਮੇਅਰ ਸਟੀਫਨ ਪੌਲੀ ਨੇ ਸਿੱਖਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਫਰਾਂਸ ਲਈ ਜੰਗ ਵਿਚ ਸ਼ਹੀਦ ਹੋਣ ਵਾਲੇ ਸਿੱਖਾਂ ਦੇ ਅਸੀਂ ਸਦਾ ਰਿਣੀ ਰਹਾਂਗੇ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।’’ ਸੰਦਨੀ ਸ਼ਹਿਰ ਦੇ ਉਪ ਪ੍ਰਧਾਨ ਅਬਦੁਲ ਸੈਦੀ ਨੇ ਕਿਹਾ, ‘‘ਸਿੱਖਾਂ ਦੀਆਂ ਕਰਬਾਨੀਆਂ ਮਹਾਨ ਹਨ ਤੇ ਸਾਨੂੰ ਮਾਣ ਹੈ ਕਿ ਉਨ੍ਹਾਂ ਦੇ ਵੰਸ਼ਜ ਸਾਡੇ ਦੇਸ਼ ਦਾ ਹਿੱਸਾ ਹਨ।’’ ਇਸ ਮੌਕੇ ਗੁਰਦੁਆਰਾ ਸਿੰਘ ਸਭਾ ਬੋਬੀਨੀ ਵੱਲੋਂ ਮਿਸਟਰ ਪੌਲੀ ਅਤੇ ਅਬਦੁਲ ਸੈਦੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਈ ਚੈਨ ਸਿੰਘ, ਬਲਦੇਵ ਸਿੰਘ, ਪ੍ਰੀਤਮ ਸਿੰਘ, ਹਰਜੋਸ ਸਿੰਘ, ਰਾਜਵੀਰ ਸਿੰਘ ਤੇ ਧਰਮਵੀਰ ਸਿੰਘ ਵੀ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.