ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨੀਂਹ ਪੱਥਰ ‘ਤੇ ਬਾਦਲਾਂ ਦੇ ਨਾਂਅ ਦੇ ਪਵਾੜੇ-ਸੁੱਖੀ ਰੰਧਾਵਾ ਨੇ ਮੰਗਿਆ CMO ਤੋਂ ਜਵਾਬ
ਨੀਂਹ ਪੱਥਰ ‘ਤੇ ਬਾਦਲਾਂ ਦੇ ਨਾਂਅ ਦੇ ਪਵਾੜੇ-ਸੁੱਖੀ ਰੰਧਾਵਾ ਨੇ ਮੰਗਿਆ CMO ਤੋਂ ਜਵਾਬ
Page Visitors: 2336

ਨੀਂਹ ਪੱਥਰ 'ਤੇ ਬਾਦਲਾਂ ਦੇ ਨਾਂਅ ਦੇ ਪੁਆੜੇ - ਸੁੱਖੀ ਰੰਧਾਵਾ ਨੇ ਮੰਗਿਆਂ CMO ਤੋਂ ਜਵਾਬ
By : ਬਾਬੂਸ਼ਾਹੀ ਬਿਊਰੋ
Wednesday, Nov 28, 2018 05:45 PM

ਚੰਡੀਗੜ੍ਹ, 28 ਨਵੰਬਰ 2018 -
ਪੰਜਾਬ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਚਿੱਠੀ ਲਿਖ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ 'ਤੇ ਅਕਾਲੀਆਂ ਦੇ ਨਾਮ ਲਿਖਣ ਬਾਰੇ ਜਵਾਬ ਮੰਗਿਆ ਹੈ। ਸੁੱਖੀ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ 26 ਨਵੰਬਰ ਦੀ ਸਵੇਰ ਜਦੋਂ ਨੀਂਹ ਪੱਥਰ 'ਤੇ ਸੁਖਬੀਰ ਬਾਦਲ ਦਾ ਨਾਮ ਦੇਖਿਆ ਗਿਆ ਤਾਂ ਉਹਨਾਂ ਨੇ ਇਸ 'ਤੇ ਇਤਰਾਜ਼ ਜਤਉਂਦਿਆਂ ਪ੍ਰਬੰਧਕਾਂ ਨੂੰ ਝਾੜ ਪਾਈ ਸੀ ਤੇ ਜਦੋਂ ਉਨ੍ਹਾਂ ਨੇ ਜਵਾਬ ਦਿੱਤਾ ਸੀ ਕਿ ਮੁੱਖ ਮੰਤਰੀ ਦਫਤਰ 'ਚੋਂ ਉਹਨਾਂ ਨੂੰ ਇਹ ਸੂਚੀ ਆਈ ਹੈ।
ਰੰਧਾਵਾ ਨੇ ਲਿਖਿਆ ਕਿ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨੇ ਤਮਾਮ ਪ੍ਰਬੰਧਾਂ ਲਈ ਡਿਉਟੀ ਲਾਈ ਸੀ ਤੇ ਜੋ ਨਾਮ ਨੀਂਹ ਪੱਥਰ 'ਤੇ ਲਿਖੇ ਜਾਣੇ ਸਨ, ਉਨ੍ਹਾਂ ਦੀ ਦੇਖ ਰੇਖ ਹੇਠ ਲਿਖੇ ਜਾਣੇ ਸਨ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਉਨ੍ਹਾਂ ਨੂੰ ਪਤਾ ਹੈ, ਨੀਂਹ ਪੱਥਰ 'ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਮ ਨਹੀਂ ਲਿਖੇ ਜਾਣੇ ਸਨ, ਤਾਂ ਉਹ ਕਿਸ ਦੇ ਹੁਕਮਾਂ ਦੁਆਰਾ ਲਿਖੇ ਗਏ ਹਨ। ਸੁੱਖੀ ਰੰਧਾਵਾ ਨੇ ਇਸ ਗੱਲ ਦਾ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਤੋਂ ਜਵਾਬ ਮੰਗਿਆ ਹੈ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.