ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭੂ-ਮਾਫੀਆ ਤੋਂ ਖਤਰਨਾਕ ਹੈ ਪੰਜਾਬ ਪੁਲੀਸ : NRI ਸੰਧੂ
ਭੂ-ਮਾਫੀਆ ਤੋਂ ਖਤਰਨਾਕ ਹੈ ਪੰਜਾਬ ਪੁਲੀਸ : NRI ਸੰਧੂ
Page Visitors: 2327

ਭੂ-ਮਾਫੀਆ ਤੋਂ ਖਤਰਨਾਕ ਹੈ ਪੰਜਾਬ ਪੁਲੀਸ : NRI ਸੰਧੂ
14 ਸਾਲ ਭੂ-ਮਾਫੀਆ ਨਾਲ ਲੜਨ ਵਾਲੀ ਐਨ.ਆਰ.ਆਈ. ਸੰਧੂ ਨੂੰ ਹੁਣ ਪੰਜਾਬ ਪੁਲੀਸ ਗੋਡੇ ਟੇਕਣ ਨੂੰ ਮਜਬੂਰ ਕਰ ਰਹੀ ਹੈ
ਭੂ-ਮਾਫੀਆ ਤੋਂ ਤਾਂ ਬੱਚ ਗਈ, ਪਰ ਪੰਜਾਬ ਪੁਲੀਸ ਤੋਂ ਤਾਂ ਭਗਵਾਨ ਹੀ ਬਚਾ ਸਕਦਾ ਹੈ : ਸੰਧੂ
By : ਬਾਬੂਸ਼ਾਹੀ ਬਿਊਰੋ
Tuesday, Dec 04, 2018 09:56 PM
ਚੰਡੀਗੜ੍ਹ, 4 ਦਸੰਬਰ 2018 - 70 ਸਾਲਾ ਐਨਆਰਆਈ ਮਹਿਲਾ ਜੋਗਿੰਦਰ ਕੌਰ ਸੰਧੂ ਦੀ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿੱਤ ਕਰੋੜਾਂ ਰੁੱਪਏ ਦੀ ਦੋ ਕੋਠੀਆਂ 'ਤੇ ਲੁਧਿਆਣਾ ਦੇ ਭੂ-ਮਾਫੀਆ ਅਤੇ ਸਥਾਨਕ ਪੁਲੀਸ ਅਫਸਰਾਂ ਨੇ ਮਿਲੀਭਗਤ ਕਰਕੇ 14 ਸਾਲ ਪਹਿਲਾਂ ਕਬਜਾ ਕਰ ਲਿਆ।
   ਫਰਾਂਸ ਦੀ ਰਹਿਣ ਵਾਲੀ ਐਨਆਰਆਈ ਜੋਗਿੰਦਰ ਕੌਰ ਨੇ ਭਾਰਤ ਪਰਤ ਕੇ ਇਨ੍ਹਾਂ ਦੇ ਖਿਲਾਫ ਆਵਾਜ਼ ਚੁੱਕੀ, ਜਿਸਦੇ ਤਹਿਤ ਉਕਤ ਦੋਸ਼ੀਆਂ ਜਿਨ੍ਹਾਂ ਵਿਚ ਐਸਐਚਓ ਰਾਜੇਸ਼ ਕੁਮਾਰ ਅਤੇ ਲੁਧਿਆਣਾ ਦਾ ਫਾਈਨਾਂਸਰ ਜਸਵਿੰਦਰ ਜੱਸੀ ਨੇ ਸਾਜਿਸ਼ ਦੇ ਤਹਿਤ ਐਨਆਰਆਈ ਜੋਗਿੰਦਰ ਨੂੰ ਡਰਾਉਣ ਅਤੇ ਜਾਲਸਾਜੀ ਕਰਕੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿਚ ਉਨ੍ਹਾਂ ਖਿਲਾਫ ਕਿਡਨੇਪਿੰਗ, ਲੁਟਪਾਟ, ਧੋਖਾਧੜੀ, ਕਬੂਤਰਬਾਜੀ ਦੇ 13 ਫਰਜੀ ਕੇਸ ਪੁਆ ਦਿੱਤੇ।
   ਨਿਧੜਕ ਅਤੇ ਨਾ ਡਰਨ ਵਾਲੀ ਐਨ.ਆਰ.ਆਈ ਜੋਗਿੰਦਰ ਕੌਰ ਨੇ ਪੰਜਾਬ ਪੁਲੀਸ ਦੀ ਇਨ੍ਹਾਂ ਜਿਆਦਤੀਆਂ ਦਾ ਡੱਟਕੇ ਮੁਕਾਬਲਾ ਕੀਤਾ। ਆਖਿਰਕਾਰ ਉਹ ਮਾਣਯੋਗ ਅਦਾਲਤ ਤੋਂ 13 ਸਾਲ ਬਾਅਦ 2017 ਵਿਚ ਇਨ੍ਹਾਂ ਸਾਰੀਆਂ ਫਰਜੀ ਕੇਸਾਂ ਵਿਚ ਬਾ-ਇਜੱਤ ਬਰੀ ਹੋ ਗਈ ਅਤੇ ਆਪਣੀ ਇਕ ਕੋਠੀ ਨੂੰ ਵੀ ਭੂ-ਮਾਫੀਆ ਤੋਂ ਖਾਲੀ ਕਰਵਾਉਣ ਵਿਚ ਸਫਲ ਰਹੀ।
    ਲੱਗਭੱਗ 14 ਸਾਲ ਪੰਜਾਬ ਪੁਲੀਸ ਦੀ ਜਿਆਦਤੀ, ਆਰਥਿਕ ਨੁਕਸਾਨ ਅਤੇ ਮਾਨਸਿਕ ਪੀੜਾ ਸਹਿਣ ਦੀ ਏਵਜ ਵਿਚ ਸਤੰਬਰ 2017 ਵਿਚ ਐਨ.ਆਰ.ਆਈ ਜੋਗਿੰਦਰ ਕੌਰ ਸੰਧੂ ਨੇ ਪੰਜਾਬ ਪੁਲੀਸ ਅਧਿਕਾਰੀਆਂ ਜਿਨ੍ਹਾਂ ਵਿਚ ਡੀਜੀਪੀ ਪੰਜਾਬ, ਕਮਿਸ਼ਨਰ ਆਫ ਪੁਲੀਸ ਲੁਧਿਆਣਾ, ਫਾਈਨਾਂਸਰ ਜਸਵਿੰਦਰ ਜੱਸੀ ਅਤੇ ਉਸਦਾ ਸਾਲਾ ਬਿਕਰਮਜੀਤ ਸਿੰਘ ਅਤੇ ਪਿੰਕੀ ਜੱਸੀ 'ਤੇ 50-50 ਲੱਖ ਰੁੱਪਏ ਅਤੇ ਪੰਜਾਬ ਸਟੇਟ ਕਮੀਸ਼ਨ ਐਨ.ਆਰ.ਆਈ 'ਤੇ 50-50 ਲੱਖ ਰੁੱਪਏ ਮਾਨਹਾਨੀ ਅਤੇ ਹੋਰਨ੍ਹਾਂ ਜਿਨ੍ਹਾਂ ਉਨ੍ਹਾਂ ਦੇ ਖਿਲਾਫ ਝੁੱਠੇ ਪਰਚੇ ਪਾਏ, ਉਨ੍ਹਾਂ ਦੇ ਖਿਲਾਫ ਮਾਨਹਾਨੀ ਦੇ ਕੇਸ ਪਾਏ ਗਏ, ਜਿਸਦੇ ਚੱਲਦੇ ਹੁਣ ਇਨ੍ਹਾਂ ਸਾਰੀਆਂ ਦੋਸ਼ੀ ਪੁਲੀਸ ਅਫਸਰਾਂ 'ਤੇ ਗਾਜ ਗਿਰਣੀ ਤੈਅ ਹੈ। ਇਸੇ ਡਰ ਨਾਲ ਉਕਤ ਅਧਿਕਾਰੀ ਮੇਰੇ ਪਿੱਛੇ ਹੱਥ ਧੋਕੇ ਪੈ ਗਏ ਹਨ ਅਤੇ ਮੈਨੂੰ ਬਿਨ੍ਹਾਂ ਵਜ੍ਹਾਂ ਦੁਬਾਰਾ ਪੁਰਾਣੇ ਅਤੇ ਨਵੇਂ ਕੇਸ ਪਾਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਮੇਰੇ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਾਨੂੰ ਲਿਖਤੀ ਦੇਵੇ ਕਿ ਪੰਜਾਬ ਪੁਲੀਸ ਦੀ ਕਾਰਵਾਈ ਤੋਂ ਮੈਂ ਸੰਤੁਸ਼ਟ ਹਾਂ, ਪੰਜਾਬ ਪੁਲੀਸ ਨੇ ਮੇਰਾ ਪੂਰਾ ਸਾਥ ਦਿੱਤਾ ਅਤੇ ਮੈਂ ਕੇਸ ਵਾਪਿਸ ਲੈ ਲਵਾਂ।
   ਉਨ੍ਹਾਂ ਦੋਸ਼ ਲਗਾਇਆ ਕਿ ਮਾਰਚ 2018 ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ 6 ਅਪ੍ਰੈਲ 2018 ਨੂੰ ਲੁਧਿਆਣਾ ਪੁਲੀਸ ਕਮਿਸ਼ਨਰ ਸਮੇਤ ਕਈ ਸ਼ਿਕਾਇਤਾਂ ਪੁਲੀਸ ਦੇ ਵੱਡੇ ਅਧਿਕਾਰੀਆਂ ਨੂੰ ਦੇ ਚੁੱਕੀ ਹਾਂ ਕਿ ਉਕਤ ਫਾਈਨਾਂਸਰ ਜਸਵਿੰਦਰ ਜੱਸੀ ਅਤੇ ਜਸਵਿੰਦਰ ਸਿੰਘ ਉਰਫ਼ ਪਿੰਕੀ ਦਾ ਪੂਰਾ ਗਿਰੋਹ ਮੇਰੀ ਜਾਨ ਲੈਣਾ ਚਾਹੁੰਦਾ ਹਾਂ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਕਰਿੰਦੇ ਨੇ ਮੈਨੂੰ ਮਾਰਚ 2018 ਵਿਚ ਜਦੋਂ ਮੈਂ ਲੁਧਿਆਣਾ ਕਚਿਹਰੀ ਵਿੱਚੋਂ ਨਿੱਕਲਕੇ ਪੱਖੋਵਾਲ ਰੋਡ 'ਤੇ ਮੈਨੂੰ ਕਿਡਨੇਪ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਾਰੇ ਮਾਮਲੇ ਦੇ ਦੌਰਾਨ 2006 ਤੋਂ 2018 ਤੱਕ ਕਈ ਵਾਰ ਮੇਰੇ ਉਤੇ ਜਾਨਲੇਵਾ ਹਮਲੇ ਹੋ ਚੁੱਕੇ ਹਨ, ਜਿਨ੍ਹਾਂ 2016 ਵਿੱਚ ਲੋਹੇ ਦੀ ਰਾਡ ਨਾਲ ਹਮਲਾ ਕੀਤਾ, 2009 ਵਿਚ ਲੁਧਿਆਣਾ ਡੀ.ਸੀ. ਦਫ਼ਤਰ ਅਤੇ ਕੋਰਟ ਦੇ ਬਾਹਰ ਪੁਲੀਸ ਦੇ ਸਾਹਮਣੇ 20-25 ਵਿਅਕਤੀਆਂ ਵੱਲੋਂ ਜਬਰੀ ਮੇਰੀ ਗੱਡੀ ਨੂੰ ਘੇਰਣ ਅਤੇ ਮੇਰੀ ਗੱਡੀ ਟਰੱਕ ਦੇ ਥੱਲੇ ਦੇਕੇ ਮਾਰਣ ਦੀ ਕੋਸ਼ਿਸ਼ ਸ਼ਾਮਲ ਹਨ। ਇਨ੍ਹਾਂ ਸਾਰੀ ਸ਼ਿਕਾਇਤਾਂ ਦੇ ਦੌਰਾਨ ਪੁਲੀਸ ਵੱਲੋੀ ਮੈਨੂੰ ਸਕਿਓਰਿਟੀ ਦੇਣ ਦੀ ਗੱਲ ਹੋਈ, ਪਰੰਤੂ ਕਾਗਜੀ ਕਾਰਵਾਈ ਤੋਂ ਇਲਾਵਾ ਕਿਸੇ ਵੀ ਦੋਸ਼ੀ ਨੂੰ ਪੁਲੀਸ ਅੱਜ ਤੱਕ ਫੜ ਨਹੀਂ ਪਾਈ ਹੈ।
  ਹੁਣ ਪੰਜਾਬ ਪੁਲੀਸ ਮੇਰੇ ਐਨਆਰਆਈ ਰਾਈਟਸ ਦੇ ਨਾਲ-ਨਾਲ ਮੌਲਿਕ ਅਧਿਕਾਰਾਂ 'ਤੇ ਵੀ ਅਕੁੰਸ਼ ਲਗਾ ਰਹੀ ਹੈ। ਉਨ੍ਹਾਂ ਏ.ਡੀ.ਜੀ.ਪੀ. ਕ੍ਰਾਈਮ ਵੱਲੋਂ ਜਾਰੀ ਆਦੇਸ਼ ਦਿਖਾਉਂਦੇ ਹੋਏ ਦੱਸਿਆ ਜਿਸ ਵਿਚ ਸਾਫ ਕਿਹਾ ਗਿਆ ਹੈ ਕਿ ਲੁਧਿਆਣਾ ਸਮੇਤ ਪੰਜਾਬ ਵਿਚ ਕਿੱਤੇ ਵੀ ਜੇਕਰ ਕੋਈ ਸ਼ਿਕਾਇਤ ਹੈ, ਤਾਂ ਉਸ 'ਤੇ ਨਾ ਤਾਂ ਲੁਧਿਆਣਾ ਪੁਲੀਸ ਅਤੇ ਨਾ ਹੀ ਐਨਆਰਆਈ ਕਮੀਸ਼ਨ ਨਾ ਤਾਂ ਉਸਨੂੰ ਲੇਵੇਗਾ ਅਤੇ ਨਾ ਕੋਈ ਕਾਰਵਾਈ ਕਰੇਗਾ, ਬਲਕਿ ਏ.ਡੀ.ਜੀ.ਪੀ. ਕ੍ਰਾਈਮ ਹੀ ਉਸ 'ਤੇ ਐਕਸ਼ਨ ਲੇਵੇਗਾ। ਉਨ੍ਹਾਂ ਦੱਸਿਆ ਕਿ ਇਹ ਤਾਂ ਸਰਾਸਰ ਮੇਰੇ ਨਾਲ ਅਨਿਆਏ ਹੈ ਅਤੇ ਇਸ ਵਿਚ ਜੇਕਰ ਮੇਰੇ ਨਾਲ ਕੋਈ ਅਨਹੋਣੀ ਲੁਧਿਆਣਾ ਜਾਂ ਹੋਰ ਕਿਸੇ ਸ਼ਹਿਰ ਵਿੱਚ ਹੁੰਦੀ ਹੈ, ਤਾਂ ਮੈਂ ਕਿਸੇ ਵੀ ਥਾਣੇ ਜਾਂ ਚੌਕੀ ਵਿਚ ਸ਼ਿਕਾਇਤ ਦੇਣ ਦੇ ਯੋਗ ਨਹੀਂ ਹਾਂ।
  ਉਨ੍ਹਾਂ ਦੋਸ਼ ਲਗਾਇਆ ਕਿ ਏ.ਡੀ.ਜੀ.ਪੀ. ਕ੍ਰਾਈਮ ਫਾਈਨਾਂਸਰ ਜਸਵਿੰਦਰ ਜੱਸੀ ਗਿਰੋਹ ਦੀ ਪੈਰਵੀ ਕਰਦੇ ਹੋਏ ਉਨ੍ਹਾਂ ਦੇ ਖਿਲਾਫ ਦਰਜ਼ ਸਾਰੇ ਕੇਸਾਂ ਦੀ ਰਿਪੋਰਟ ਨੂੰ ਨਿਰਾਧਾਰ ਦੱਸਦਿਆਂ ਦੁਬਾਰਾ ਖੇਲ ਦਿੰਦਾ ਹੈ।
   ਉਕਤ ਗਿਰੋਹ ਝੁੱਠੀ ਸ਼ਿਕਾਇਤਾਂ ਮੇਰੇ ਖਿਲਾਫ ਦਰਜ਼ ਕਰਵਾ ਰਿਹਾ ਹੈ। ਇਸਦਾ ਸਬ ਤੋਂ ਵੱਡਾ ਸਬੂਤ ਇਹ ਹੈ ਕਿ ਨਾ ਤਾਂ ਮੈਂ ਸ਼ੈਡਯੁਲ ਕਾਸਟ ਹਾਂ ਅਤੇ ਜੋ ਮੇਰੇ ਖਿਲਾਫ ਸ਼ਿਕਾਇਤਾਂ ਦਰਜ਼ ਕਰਾ ਰਿਹਾ ਫਾਈਨਾਂਸਰ ਜਸਵਿੰਦਰ ਜੱਸੀ ਵੀ ਜੱਟ ਸਿੱਖ ਲਿਖਦਾ ਹੈ, ਤਾਂ ਉਹ ਕਿਵੇਂ ਮੇਰੇ ਖਿਲਾਫ ਨੈਸ਼ਨਲ ਕਮੀਸ਼ਨ ਫਾਰ ਸ਼ੈਡਯੁਲ ਕਾਸਟ ਵਿਚ ਸ਼ਿਕਾਇਤ ਦਰਜ਼ ਕਰਵਾ ਸਕਦਾ ਹੈ।
   ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਇਕ ਵਾਰ ਮੇਰੀ ਬਦੌਲਤ ਹੀ ਉਨ੍ਹਾਂ 'ਤੇ ਇੱਕ ਝੁੱਠਾ ਰੇਪ ਦਾ ਕੇਸ ਦਰਜ਼ ਹੋਣ ਤੋਂ ਬਚਾਅ ਹੋਇਆ ਸੀ, ਅਜਿਹੇ ਵਿਚ ਹੁਣ ਤੁਹਾਡੀ ਪੰਜਾਬ ਪੁਲੀਸ ਮੇਰੇ ਖਿਲਾਫ ਝੁੱਠੀ ਸ਼ਿਕਾਇਤਾਂ ਪਾ ਰਹੀ ਹੈ, ਤਾਂ ਮਨੁੱਖਤਾ ਦੇ ਆਧਾਰ 'ਤੇ ਮੈਨੂੰ ਇਨਸਾਫ ਦਿਲਾਓ।
   ਆਖਿਰ ਵਿਚ ਮੈਂਨੂੰ ਮਾਣਯੋਗ ਅਦਾਲਤ ਨੇ ਇੰਸਾਫ ਦੇ ਦਿੱਤਾ ਹੈ ਅਤੇ ਪੁਲੀਸ ਦੇ ਉਚ ਅਧਿਕਾਰੀਆਂ ਦੇ ਕਹਿਣ 'ਤੇ ਹੀ ਮੇਰੇ ਵੱਲੋਂ ਮਾਣਹਾਨੀ ਦੇ ਕੇਸ ਪਾਏ ਗਏ ਹਨ, ਲੇਕਿਨ ਇਹ ਏ.ਡੀ.ਜੀ.ਪੀ. ਕ੍ਰਾਈਮ ਅਤੇ ਹਿਊਮਨ ਰਾਈਟਸ ਕਮੀਸ਼ਨ ਭੂ-ਮਾਫੀਆ ਦੀ ਪੈਰਵੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਪੰਜਾਬ ਦੇ ਸਾਰੇ ਆਦੇਸ਼ਾਂ ਨੂੰ ਦਰਕਿਨਾਰ ਕਰਦੇ ਹੋਏ ਮੈਨੂੰ ਪਰੇਸ਼ਾਨ ਕਰ ਰਿਹਾ ਹੈ। ਮੇਰੀ ਮੰਗ ਅਤੇ ਚਿਤਾਵਨੀ ਹੈ ਕਿ ਮੈਂ ਪੰਜਾਬ ਪੁਲੀਸ ਤੋਂ ਇੰਸਾਫ ਮੰਗਦੇ-ਮੰਗਦੇ ਥੱਕ ਚੁੱਕੀ ਹਾਂ। ਜੇਕਰ13.12.2018ਦੇ ਅੰਦਰ ਮੈਨੂੰ ਇੰਸਾਫ ਨਾ ਮਿਲਿਆਂ ਤਾਂ ਮੈਂ ਡੀ.ਜੀ.ਪੀ. ਪੰਜਾਬ ਦੇ ਦਫ਼ਤਰ ਦੇ ਬਾਹਰ ਬੈਠ ਜਾਵਾਂਗੀ ਅਤੇ ਉਦੋਂ ਤੱਕ ਨਹੀਂ ਉਠਾਂਗੀ ਜਦੋਂ ਤੱਕ ਮੈਨੂੰ ਇੰਸਾਫ ਨਹੀਂ ਮਿਲਦਾ। ਕਿਉਂਕਿ 13.12.2004 ਨੂੰ ਮੇਰੇ ਘਰ ਵਿਚ ਡਾਕਾ ਪਾਉਣ ਨਾਲ ਹੀ ਇਹ ਲੋਕ ਮੈਨੂੰ ਮੁਸੀਬਤ ਵਿਚ ਪਾ ਗਏ ਸਨ।
.....................................................
ਟਿੱਪਣੀ :-ਸ਼ਾਬਾਸ਼ ਪੰਜਾਬ ਦੀਏ ਸ਼ੇਰ ਬੱਚੀਏ ਜੁਗਿੰਦਰ ਕੌਰ ਸੰਧੂ ,ਡਟੀ  ਰਹੋ, ਅਸੀਂ ਪੂਰੀ ਵਿੱਤ ਮੂਜਬ ਤੇਰਾ ਸਾਥ ਦਿਆਂਗੇ।    
            ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.