ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
1984 ਸਿੱਖ ਵਿਰੋਧੀ ਦੰਗੇ; ਸੁਪਰੀਮ ਕੋਰਟ ਨੇ ਵਿਸ਼ੇਸ਼ ਜਾਂਚ ਟੀਮ ਦੇ ਦੋ ਮੈਂਬਰਾਂ ਨੂੰ ਜਾਂਚ ਦੀ ਦਿੱਤੀ ਆਗਿਆ
1984 ਸਿੱਖ ਵਿਰੋਧੀ ਦੰਗੇ; ਸੁਪਰੀਮ ਕੋਰਟ ਨੇ ਵਿਸ਼ੇਸ਼ ਜਾਂਚ ਟੀਮ ਦੇ ਦੋ ਮੈਂਬਰਾਂ ਨੂੰ ਜਾਂਚ ਦੀ ਦਿੱਤੀ ਆਗਿਆ
Page Visitors: 2316

1984 ਸਿੱਖ ਵਿਰੋਧੀ ਦੰਗੇ; ਸੁਪਰੀਮ ਕੋਰਟ ਨੇ ਵਿਸ਼ੇਸ਼ ਜਾਂਚ ਟੀਮ ਦੇ ਦੋ ਮੈਂਬਰਾਂ ਨੂੰ ਜਾਂਚ ਦੀ ਦਿੱਤੀ ਆਗਿਆ1984 ਸਿੱਖ ਵਿਰੋਧੀ ਦੰਗੇ; ਸੁਪਰੀਮ ਕੋਰਟ ਨੇ ਵਿਸ਼ੇਸ਼ ਜਾਂਚ ਟੀਮ ਦੇ ਦੋ ਮੈਂਬਰਾਂ ਨੂੰ ਜਾਂਚ ਦੀ ਦਿੱਤੀ ਆਗਿਆ

December 04
13:50 2018

ਨਵੀਂ ਦਿੱਲੀ, 4 ਦਸੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਅੱਜ ਭਾਵ ਮੰਗਲਵਾਰ ਨੂੰ 1984 ਸਿੱਖ ਵਿਰੋਧੀ ਦੰਗੇ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਕੋਰਟ ਨੇ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੇ ਦੋ ਮੈਂਬਰਾਂ ਨੂੰ ਜਾਂਚ ਦੀ ਆਗਿਆ ਦੇ ਦਿੱਤੀ ਹੈ। ਕੋਰਟ ਦੇ ਇਸ ਫੈਸਲੇ ਮਗਰੋਂ ਦੰਗਿਆਂ ਦੇ 186 ਕੇਸਾਂ ਦੀ ਮੁੜ ਜਾਂਚ ਸ਼ੁਰੂ ਹੋ ਸਕੇਗੀ।
ਕੋਰਟ ਵਲੋਂ ਇਸ ਫੈਸਲੇ ਨੂੰ ਮਿਲੀ ਹਰੀ ਝੰਡੀ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੁਪਰੀਮ ਕੋਰਟ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਹੁਣ ਫੈਸਲੇ ਆ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਛੇਤੀ ਹੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਵੱਡੇ ਗੁਨਾਹਗਾਰ ਛੇਤੀ ਹੀ ਜੇਲ ਦੇ ਅੰਦਰ ਹੋਣਗੇ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ 3 ਜੱਜਾਂ ਦੀ ਬੈਂਚ ਨੇ 11 ਜਨਵਰੀ ਦੇ ਆਦੇਸ਼ ‘ਚ ਸੋਧ ਕੀਤੀ ਅਤੇ ਕੇਂਦਰ ਸਰਕਾਰ ਦੇ ਸੁਝਾਅ ਨੂੰ ਮੰਨਦਿਆਂ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ 186 ਮਾਮਲਿਆਂ ਦੀ ਜਾਂਚ ਲਈ ਐੱਸ.ਆਈ.ਟੀ. ਦੇ ਦੋ ਮੈਂਬਰਾਂ ਹੀ ਨਾਲ ਜਾਂਚ ਜਾਰੀ ਰਹੇਗੀ। ਸੇਵਾ ਮੁਕਤ ਜਸਟਿਸ ਐੱਸ.ਐੱਨ. ਢੀਂਗਰਾ ਅਤੇ ਆਈ.ਪੀ.ਐੱਸ. ਅਭਿਸ਼ੇਕ ਦੁੱਲਰ ਹੁਣ ਇਹ ਦੋਵੇਂ ਹੀ ਕੰਮ ਕਰਨਗੇ। ਪਹਿਲਾਂ ਸੁਪਰੀਮ ਕੋਰਟ ਨੇ ਇਸ ਲਈ 3 ਮੈਂਬਰਾਂ ਦੀ ਐੱਸ. ਆਈ. ਟੀ. ਬਣਾਈ ਸੀ ਪਰ ਤੀਜੇ ਮੈਂਬਰ ਦੀ ਨਿਯੁਕਤੀ ਨਾ ਹੋਣ ਕਾਰਨ 10 ਮਹੀਨੇ ਤੋਂ ਜਾਂਚ ਦਾ ਕੰਮ ਰੁਕਿਆ ਰਿਹਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.