ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਰਗਾੜੀ ਮੋਰਚੇ ‘ਚ ਆਈਆਂ ਤਰੇੜਾਂ! ਮੰਡ ਤੇ ਦਾਦੂਵਾਲ ਦੇ ਵਿਗੜੇ ਸੁਰ
ਬਰਗਾੜੀ ਮੋਰਚੇ ‘ਚ ਆਈਆਂ ਤਰੇੜਾਂ! ਮੰਡ ਤੇ ਦਾਦੂਵਾਲ ਦੇ ਵਿਗੜੇ ਸੁਰ
Page Visitors: 2358

ਬਰਗਾੜੀ ਮੋਰਚੇ 'ਚ ਆਈਆਂ ਤਰੇੜਾਂ ! ਮੰਡ ਤੇ ਦਾਦੂਵਾਲ ਦੇ ਵਿਗੜੇ ਸੁਰ
By : ਬਾਬੂਸ਼ਾਹੀ ਬਿਊਰੋ
Wednesday, Dec 12, 2018 07:49 PM
ਅੰਮ੍ਰਿਤਸਰ, 12 ਦਸੰਬਰ 2018 -
ਬਰਗਾੜੀ ਮੋਰਚਾ ਖ਼ਤਮ ਹੋਣ ਤੋਂ ਦੋ ਦਿਨ ਬਾਅਦ ਹੀ ਇਸ ਮੋਰਚੇ ਦੇ ਮੋਹਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਸੁਰ ਵਿਗੜੇ ਨਜ਼ਰ ਆ ਰਹੇ ਨੇ। ਐਤਵਾਰ ਨੂੰ ਇਨਸਾਫ਼ ਮੋਰਚੇ ਦੇ ਲੀਡਰਾਂ ਨੇ ਬਰਗਾੜੀ ਵਿੱਚ ਧਰਨਾ ਖਤਮ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦਾ ਐਲਾਨ ਕੀਤਾ ਸੀ। ਬੀਤੇ ਦਿਨ ਧਿਆਨ ਸਿੰਘ ਮੰਡ ਸੰਗਤਾਂ ਨਾਲ ਦਿਨ ਵੇਲੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਚਲੇ ਗਏ ਪਰ ਬਲਜੀਤ ਸਿੰਘ ਦਾਦੂਵਾਲ ਸ਼ਾਮ ਵੇਲੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ।

ਬਲਜੀਤ ਸਿੰਘ ਦਾਦੂਵਾਲ ਨੇ ਮੋਰਚੇ ਦੀਆਂ ਪ੍ਰਾਪਤੀਆਂ ਦੇ ਨਾਲ ਨਾਲ ਧਿਆਨ ਸਿੰਘ ਮੰਡ ਵੱਲੋਂ ਮੋਰਚਾ ਖਤਮ ਕਰਨ ਦੇ ਫੈਸਨੇ ਨੂੰ ਜਲਦਬਾਜੀ ਦੱਸਿਆ ਤੇ ਕਿਹਾ ਕਿ ਜੇ ਕੁਝ ਦਿਨ ਹੋਰ ਮੋਰਚਾ ਲੱਗਾ ਰਹਿੰਦਾ ਤਾਂ ਕੋਈ ਫਰਕ ਨਹੀਂ ਸੀ ਪੈਣ ਲੱਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਸਰਕਾਰ ਨਾਲ ਕੀ ਗੱਲਬਾਤ ਹੋਈ ਹੈ। ਪਰ ਦੂਜੇ ਪਾਸੇ ਧਿਆਨ ਸਿੰਘ ਮੰਡ ਸਰਕਾਰ ਤੋਂ ਸੰਤੁਸ਼ਟ ਦਿਖਾਈ ਦਿੱਤੇਤੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ 20 ਦਸੰਬਰ ਨੂੰ ਅਗਲੀ ਮੀਟਿੰਗ ਦਾ ਐਲਾਨ ਵੀ ਕਰ ਦਿੱਤਾ।
ਮੀਡੀਆ 'ਚ ਮੰਡ ਤੇ ਦਾਦੂਵਾਲ ਵਿਚਕਾਰ ਮਤਭੇਦਾਂ ਦੀ ਗੱਲ ਦੇ ਚਰਚਾ ਫੜਨ ਤੋਂ ਬਾਅਦ ਧਿਆਨ ਸਿੰਘ ਮੰਡ ਨੇ ਕਿਹਾ ਕਿ ਦੋਹਾਂ ਵਿਚਕਾਰ ਕੋਈ ਮਤਭੇਦ ਨਹੀਂ ਹਨ। ਉਨ੍ਹਾਂ ਕਿਹਾ ਕਿ ਮੋਰਚੇ ਦੀ ਸਮਾਪਤੀ ਸਮੇਂ ਕੁਝ ਵੀ ਗਲਤ ਨਹੀਂ ਹੋਇਆ, ਨਾ ਹੀ ਕੋਈ ਸੌਦੇਬਾਜ਼ੀ ਹੋਈ ਹੈ, ਨਾ ਹੀ ਪੰਥਕ ਆਗੂਆਂ 'ਚ ਕੋਈ ਦਰਾੜ ਹੈ । 20 ਦਸੰਬਰ ਨੂੰ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਣ ਵਾਲੀ ਪੰਥਕ ਆਗੂਆਂ ਦੀ ਮੀਟਿੰਗ 'ਚ ਸਭ ਸਪਸ਼ਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੀਟਿੰਗ 'ਚ ਸਮੂਹ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਭਾਗ ਲੈਣਗੇ । ਜਥੇਦਾਰ ਮੰਡ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸੰਘਰਸ਼ ਦਾ ਐਲਾਨ ਵੀ 20 ਦਸੰਬਰ ਨੂੰ ਵਿਚਾਰ ਵਟਾਂਦਰੇ ਉਪਰੰਤ ਹੀ ਕੀਤਾ ਜਾਵੇਗਾ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.