ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
6ਵੀਂ ਮੰਜ਼ਿਲ ਤੇ ਬੈਠੀਆਂ ਨਰਸਾਂ ਦਾ ਪੱਕੇ ਹੁਕਮ ਮਿਲਣ ਤੱਕ ਮਿਸ਼ਨ ਜਾਰੀ
6ਵੀਂ ਮੰਜ਼ਿਲ ਤੇ ਬੈਠੀਆਂ ਨਰਸਾਂ ਦਾ ਪੱਕੇ ਹੁਕਮ ਮਿਲਣ ਤੱਕ ਮਿਸ਼ਨ ਜਾਰੀ
Page Visitors: 2319

6ਵੀਂ ਮੰਜਿਲ 'ਤੇ ਬੈਠੀਆਂ ਨਰਸਾਂ ਦਾ ਪੱਕੇ ਹੁਕਮ ਮਿਲਣ ਤੱਕ ਮਿਸ਼ਨ ਜਾਰੀ,
ਨਰਸਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਫਿਕਸ - ਹੜਤਾਲ ਜਾਰੀ ਧਰਨਾ ਖਤਮ
By : ਜੀ ਐਸ ਪੰਨੂ
Wednesday, Feb 20, 2019 09:11 PM
ਜੀ ਐੱਸ ਪੰਨੂ
ਪਟਿਆਲਾ, 20 ਫਰਵਰੀ 2019 - ਨਰਸਾਂ ਨੂੰ ਮੁੱਖ ਮੰਤਰੀ ਨਾਲ ਲਿਖਤੀ ਮੀਟਿੰਗ  ਮਿਲਣ ਕਰਕੇ ਓਹਨਾ ਨੇ ਹੜਤਾਲ ਜਾਰੀ ਰੱਖਣ ਦਾ ਅਤੇ ਧਰਨਾ ਖੱਤਮ ਕਰਨ ਦਾ  ਫੈਸਲਾ ਕੀਤਾ ਹੈ ਜਦੋ ਕਿ ਬਲਜੀਤ ਕੌਰ ਖਾਲਸਾ ਤੇ ਕਰਮਜੀਤ ਕੌਰ ਪ੍ਰਧਾਨ 6ਵੀ ਮੰਜਿਲ ਤੋਂ ਓਦੋ ਤੱਕ ਨਹੀਂ ਨੀਚੇ ਆਉਣਗੀਆਂ ਜਦੋ ਤੱਕ ਓਹਨਾ ਨੂੰ ਲਿਖਤੀ ਰੂਪ ਵਿੱਚ ਪੱਕਾ ਕਰਨ ਦੇ ਹੁਕਮ ਨਹੀਂ ਮਿਲ ਜਾਂਦੇ। ਨਰਸਿੰਗ ਐਨਸਿਲਰੀ ਅਤੇ ਦਰਜਾ ਚਾਰ ਕਰਮਚਾਰੀਆਾਂ ਵੱਲੋ ਮਰੀਜ਼ਾਂ  ਨੂੰ ਦੇਖਦੇ ਹੋਏ ਅਤੇ ਮੁੱਖ ਮੰਤਰੀ ਦੇ ਭਰੋਸੇ 'ਤੇ ਵੀਰਵਾਰ ਸਵੇਰ ੮ ਵਜੇ ਓ.ਪੀ.ਡੀ ਤੇ ਓ.ਟੀ ਖੋਲ੍ਹ ਦਿੱਤੇ ਜਾਣਗੇ।
ਉਨ੍ਹਾਂ ਨੇ ਅੱਜ ਫਿਰ ਆਪਣੀ ਗੱਲ ਨੂੰ ਦੁਹਰਾਇਆ ਕਿ ਜੇ 28.2.2019 ਤੱਕ ਆਰਡਰ ਨਹੀਂ ਮਿਲਦੇ ਤਾਂ ਸਾਡਾ ਕੋਈ ਕਸੂਰ ਨਹੀਂ ਹੋਵੇਗਾ ਅਸੀਂ ਆਪਣਾ ਪ੍ਰਣ ਪੂਰਾ ਕਰਾਂਗੀਆਂ ਜਿਸ ਦੀ ਜ਼ਿੰਮੇਵਾਰੀ ਸਰਕਾਰ / ਅਧਿਕਾਰੀਆਂ ਦੀ ਹੋਵੇਗੀ। 
ਇਸ ਤੋਂ ਪਹਿਲਾ ਨਰਸਾਂ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕੀਤਾ ਅਤੇ ਬੱਸ ਸਟੈਂਡ ਦੀ ਘੇਰਾ ਬੰਦੀ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਰਥੀ ਸਾੜੀ ਤੇ ਨਾਅਰੇਬਾਜੀ ਕੀਤੀ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.