ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੁਖਬੀਰ ਤੇ ਮਜੀਠੀਆ ਨੂੰ ਹਾਈਕੋਰਟ ਦਾ ਕ੍ਰਿਮੀਨਲ ਨੋਟਿਸ - ਪੇਸ਼ ਹੋਣ ਦੇ ਹੁਕਮ
ਸੁਖਬੀਰ ਤੇ ਮਜੀਠੀਆ ਨੂੰ ਹਾਈਕੋਰਟ ਦਾ ਕ੍ਰਿਮੀਨਲ ਨੋਟਿਸ - ਪੇਸ਼ ਹੋਣ ਦੇ ਹੁਕਮ
Page Visitors: 2343

ਸੁਖਬੀਰ ਤੇ ਮਜੀਠੀਆ ਨੂੰ ਹਾਈਕੋਰਟ ਦਾ ਕ੍ਰਿਮੀਨਲ ਨੋਟਿਸ - ਪੇਸ਼ ਹੋਣ ਦੇ ਹੁਕਮ
By : ਬਾਬੂਸ਼ਾਹੀ ਬਿਊਰੋ
Wednesday, Feb 20, 2019 06:48 PM
ਚੰਡੀਗੜ੍ਹ, 20 ਫਰਵਰੀ 2019 -
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ 25 ਮਾਰਚ ਲਈ ਕ੍ਰਿਮੀਨਲ ਨੋਟਿਸ ਜਾਰੀ ਕੀਤਾ ਹੈ।
  ਦੋਹਾਂ ਖਿਲਾਫ ਇਹ ਕਾਰਵਾਈ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਚੁੱਕੇ ਜਸਟਿਸ ਰਣਜੀਤ ਸਿੰਘ ਵੱਲੋਂ ਸੁਖਬੀਰ ਬਾਦਲ ਮਜੀਠੀਆ ਵਿਰੁੱਧ ਕਮਿਸ਼ਨ ਦੀ ਰਿਪੋਰਟ ਅਤੇ ਕਮਿਸ਼ਨ ਦੇ ਮੈਂਬਰਾਂ ਦੀ ਸ਼ਾਨ ਵਿਰੋਧੀ ਬਿਆਨ ਬਾਜ਼ੀ ਕਾਰਨ ਹਾਈਕੋਰਟ 'ਚ ਦਾਖਲ ਅਰਜ਼ੀ 'ਤੇ ਕੀਤੀ ਗਈ ਹੈ। ਜਸਟਿਸ ਰਣਜੀਤ ਸਿੰਘ ਦੇ ਵਕੀਲ ਏਪੀਐੱਸ ਦਿਓਲ ਨੇ ਕਿਹਾ ਕਿ ਹੁਣ ਆਉਂਦੀ 25 ਮਾਰਚ ਨੂੰ ਸ੍ਰੀ ਬਾਦਲ ਤੇ ਸ੍ਰੀ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।
ਪਿਛਲੀ ਤਰੀਕ 'ਤੇ ਬੈਂਚ ਨੇ ਕਿਹਾ ਸੀ ਕਿ ਕਮਿਸ਼ਨ ਬਣਾਉਣ ਵੇਲੇ ਜਾਰੀ ਨੋਟਿਸਫਿਕੇਸ਼ਨ ਵੇਖੀ ਜਾਵੇਗੀ ਕਿ ਜਿਸ ਵੇਲੇ ਸੁਖਬੀਰ ਬਾਦਲ ਤੇ ਮਜੀਠੀਆ ਨੇ ਕਮਿਸ਼ਨ ਦੀ ਰਿਪੋਰਟ ਅਤੇ ਕਮਿਸ਼ਨ ਦੇ ਮੈਂਬਰਾਂ ਬਾਰੇ ਬਿਆਨਬਾਜ਼ੀ ਕੀਤੀ ਸੀ, ਕੀ ਉਸ ਵੇਲੇ ਕਮਿਸ਼ਨ ਹੋਂਦ 'ਚ ਸੀ ਜਾਂ ਨਹੀਂ। ਬੈਂਚ ਨੇ ਇਸ ਗੱਲ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਕਿ ਕਮਿਸ਼ਨ ਦੀ ਮਿਆਦ 31 ਅਗਸਤ 2018 ਤੱਕ ਸੀ ਅਤੇ ਸੁਖਬੀਰ ਬਾਦਲ ਤੇ ਮਜੀਠੀਆ ਵੱਲੋਂ ਕਥਿਤ ਤੌਰ 'ਤੇ ਸ਼ਾਨ ਵਿਰੋਧੀ ਬਿਆਨ ਬਾਜ਼ੀ 23 ਅਤੇ 27 ਅਗਸਤ ਨੂੰ ਕੀਤੀ ਗਈ ਸੀ ਲਿਹਾਜ਼ਾ ਇਸ ਬਿਆਨ ਬਾਜ਼ੀ ਵੇਲੇ ਕਮਿਸ਼ਨ ਹੋਂਦ 'ਚ ਸੀ। ਇਸੇ ਸੰਤੁਸ਼ਟੀ ਉਪਰੰਤ ਦੋਹਾਂ ਨੂੰ ਨੋਟਿਸ ਜਾਰੀ ਕਰਕੇ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇੱਥੇ ਵਰਨਣਯੋਗ ਹੈ ਕਿ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਵੱਖੋ–ਵੱਖਰੀਆਂ ਪ੍ਰੈੱਸ ਕਾਨਫ਼ਰੰਸਾਂ ਅਤੇ ਕੁਝ ਟੀਵੀ ਨਿਊਜ਼ ਚੈਨਲਾਂ ਨੂੰ ਦਿੱਤੇ ਇੰਟਰਵਿਊਜ਼ ਦੌਰਾਨ ਕਥਿਤ ਤੌਰ ਉੱਤੇ ਜਸਟਿਸ ਰਣਜੀਤ ਸਿੰਘ ਤੇ ਉਨ੍ਹਾਂ ਦੀ ਅਗਵਾਈ ਹੇਠਲੇ ਇੱਕ–ਮੈਂਬਰੀ ਕਮਿਸ਼ਨ ਖਿ਼ਲਾਫ਼ ਕੁਝ ‘ਇਤਰਾਜ਼ਯੋਗ ਟਿੱਪਣੀਆਂ’ ਕੀਤੀਆਂ ਸਨ।
ਜਸਟਿਸ (ਸੇਵਾ–ਮੁਕਤ) ਰਣਜੀਤ ਸਿੰਘ ਨੇ ਉਨ੍ਹਾਂ ਹੀ ਕਥਿਤ ਟਿੱਪਣੀਆਂ ਵਿਰੁੱਧ ਸ਼ਿਕਾਇਤ ਕੀਤੀ ਸੀ। ਉਨ੍ਹਾਂ ਹੀ ਕਥਿਤ ਟਿੱਪਣੀਆਂ ਦੀਆਂ ਵਿਡੀਓਜ਼ ਦੀ ਜਾਂਚ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਹੀ ਦੋਵਾਂ ਨੂੰ ਨੋਟਿਸ ਭੇਜੇ ਗਏ ਹਨ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.