ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡਾ. ਸੀ ਪੀ ਕੰਬੋਜ ਨੂੰ ਭਾਈ ਵੀਰ ਸਿੰਘ ਯਾਦਗਾਰੀ ਮਾਤ ਭਾਸ਼ਾ ਕੰਪਿਊਟਰੀਕਰਨ ਪੁਰਸਕਾਰ
ਡਾ. ਸੀ ਪੀ ਕੰਬੋਜ ਨੂੰ ਭਾਈ ਵੀਰ ਸਿੰਘ ਯਾਦਗਾਰੀ ਮਾਤ ਭਾਸ਼ਾ ਕੰਪਿਊਟਰੀਕਰਨ ਪੁਰਸਕਾਰ
Page Visitors: 2337

ਡਾ. ਸੀ ਪੀ ਕੰਬੋਜ ਨੂੰ ਭਾਈ ਵੀਰ ਸਿੰਘ ਯਾਦਗਾਰੀ ਮਾਤ ਭਾਸ਼ਾ ਕੰਪਿਊਟਰੀਕਰਨ ਪੁਰਸਕਾਰ
By : ਬਾਬੂਸ਼ਾਹੀ ਬਿਊਰੋ
Tuesday, Mar 12, 2019 06:48 PM
ਪਟਿਆਲਾ, 12 ਮਾਰਚ 2019:
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਨੇ ਸਾਈਂ ਮੀਆਂ ਮੀਰ ਦਿਵਸ ਅਤੇ ਸਨਮਾਨ ਸਮਾਰੋਹ ਮੌਕੇ ਉੱਘੇ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਨੂੰ ਭਾਈ ਵੀਰ ਸਿੰਘ ਯਾਦਗਾਰੀ ਮਾਤ ਭਾਸ਼ਾ ਕੰਪਿਊਟਰੀਕਰਨ ਪੁਰਸਕਾਰ ਨਾਲ ਨਿਵਾਜਿਆ ਗਿਆ।
  ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦਾ ਜੰਮਪਲ ਡਾ. ਸੀ ਪੀ ਕੰਬੋਜ ਪਿਛਲੇ ਦੋ ਦਹਾਕਿਆਂ ਤੋਂ ਮਾਖਿਓਂ ਮਿੱਠੀ ਪੰਜਾਬੀ ਨੂੰ ਕੰਪਿਊਟਰੀਕਰਨ ਦੇ ਹਾਣ ਦਾ ਬਣਾਉਣ ਲਈ ਲਗਾਤਾਰ ਉਪਰਾਲਾ ਕਰ ਰਿਹਾ ਹੈ। ਪੰਜਾਬੀ ਦੇ ਮਹਾਨ ਖ਼ਜ਼ਾਨੇ ਦੀ ਸੰਭਾਲ ਅਤੇ ਵਰਤੋਂ, ਪੰਜਾਬੀ ਦੀਆਂ ਕੰਪਿਊਟਰ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਨ-ਲਾਈਨ ਅਤੇ ਆਫ਼-ਲਾਈਨ ਪੁਸਤਕਾਂ, ਸੀਡੀਆਂ, ਵਰਕਸ਼ਾਪਾਂ, ਸੈਮੀਨਾਰਾਂ ਤੇ ਭਾਸ਼ਣਾਂ ਰਾਹੀਂ ਗਿਆਨ ਮੁਹੱਈਆ ਕਰਵਾਉਣ ਦੇ ਅਤਿ ਮਹੱਤਵਪੂਰਨ ਕਾਰਜ ਸਦਕਾ ਅਤੇ ਭਵਿੱਖ ਵਿਚ ਆਉਣ ਵਾਲੀਆਂ ਨਵੀਆਂ ਚੁਨੌਤੀਆਂ ਵਿਚ ਡਿਜੀਟਲ ਮਾਤਭਾਸ਼ੀ ਹੱਲ ਖੋਜਣ ਦੇ ਭਰਪੂਰ ਯਤਨਾਂ ਸਦਕਾ ਸਟੱਡੀ ਸਰਕਲ, ਲੁਧਿਆਣਾ ਨੇ ਉਨ੍ਹਾਂ ਨੂੰ ਇਹ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ। ਇਹ ਸਨਮਾਨ ਉਨ੍ਹਾਂ ਨੂੰ ਉੱਘੇ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਮਹਾਨ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਨੇ ਪ੍ਰਦਾਨ ਕੀਤਾ।
ਪ੍ਰੈੱਸ ਨੂੰ ਜਾਰੀ ਇਕ ਬਿਆਨ ਵਿਚ ਡਾ. ਕੰਬੋਜ ਨੇ ਕਿਹਾ ਕਿ ਇਸ ਸਨਮਾਨ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਤੇ ਉਹ ਪੰਜਾਬੀ ਦੇ ਕੰਪਿਊਟਰੀਕਰਨ ਲਈ ਆਖ਼ਰੀ ਸਾਹਾਂ ਤੱਕ ਸੇਵਾ ਕਰਦੇ ਰਹਿਣਗੇ। ਦੱਸਣਯੋਗ ਹੈ ਕਿ ਡਾ. ਕੰਬੋਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ। ਤੀਹ ਪੁਸਤਕਾਂ ਦੇ ਲੇਖਕ ਡਾ. ਕੰਬੋਜ ਅਖ਼ਬਾਰਾਂ ਦੇ ਵੱਖ-ਵੱਖ ਕਾਲਮਾਂ ਰਾਹੀਂ ਪੰਜਾਬੀ ਪਾਠਕਾਂ ਨੂੰ ਕੰਪਿਊਟਰ ਤੇ ਮੋਬਾਈਲ ਤਕਨਾਲੋਜੀ ਬਾਰੇ ਲਗਾਤਾਰ ਜਾਣਕਾਰੀ ਦਿੰਦੇ ਰਹਿੰਦੇ ਹਨ। ਪੰਜਾਬੀ ਕੰਪਿਊਟਰ ਬਾਰੇ ਜਾਣਕਾਰੀ ਲੈਣ ਲਈ ਪਾਠਕਾਂ ਦੀ ਵੱਡੀ ਗਿਣਤੀ ਉਨ੍ਹਾਂ ਦੇ ਯੂ-ਟਿਊਬ ਚੈਨਲ "ਮੇਰਾ ਕੰਪਿਊਟਰ ਮੀਡੀਆ" ਦੀ ਵਰਤੋਂ ਕਰਕੇ ਗਿਆਨ ਹਾਸਲ ਕਰਦੀ ਹੈ।  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.