ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹਾਰਦਿਕ ਪਟੇਲ ਕਾਂਗਰਸ ‘ਚ ਹੋਏ ਸ਼ਾਮਲ
ਹਾਰਦਿਕ ਪਟੇਲ ਕਾਂਗਰਸ ‘ਚ ਹੋਏ ਸ਼ਾਮਲ
Page Visitors: 2327

ਹਾਰਦਿਕ ਪਟੇਲ ਕਾਂਗਰਸ ‘ਚ ਹੋਏ ਸ਼ਾਮਲਹਾਰਦਿਕ ਪਟੇਲ ਕਾਂਗਰਸ ‘ਚ ਹੋਏ ਸ਼ਾਮਲ

March 12
16:52 2019

ਅਹਿਮਦਾਬਾਦ, 12 ਮਾਰਚ (ਪੰਜਾਬ ਮੇਲ)-ਗੁਜਰਾਤ ਦੇ ਪਾਟੀਦਾਰ ਭਾਈਚਾਰੇ ਦੇ ਲੋਕਾਂ ਲਈ ਸਰਕਾਰੀ ਨੌਕਰੀਆਂ ਤੇ ਸਿੱਖਿਆ ਵਿੱਚ ਰਾਖਵੇਂਕਰਨ ਲਈ ਅੰਦੋਲਨ ਚਲਾਉਣ ਵਾਲੇ ਹਾਰਦਿਕ ਪਟੇਲ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵੀ ਮੌਜੂਦ ਸਨ।
ਰਾਹੁਲ ਗਾਂਧੀ ਤੇ ਪਾਰਟੀ ਦੇ ਹੋਰ ਚੋਟੀ ਦੇ ਆਗੂ ਇਸ ਵੇਲੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅਹਿਮਦਾਬਾਦ ਪੁੱਜੇ ਹੋਏ ਹਨ।
ਇੱਥੇ ਵਰਨਣਯੋਗ ਹੈ ਕਿ ਸਾਲ 2015 ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਾਰਦਿਕ ਪਟੇਲ ਤੇ ਉਨ੍ਹਾਂ ਦੀ ‘ਪਾਟੀਦਾਰ ਅਨਮਤ ਅੰਦੋਲਨ ਸਮਿਤੀ’ ਨੇ ਕਾਂਗਰਸ ਦਾ ਹੀ ਸਮਰਥਨ ਕੀਤਾ ਸੀ। ਜੁਲਾਈ 2015 ਦੌਰਾਨ ਜਦੋਂ ਸ੍ਰੀ ਪਟੇਲ ਨੇ ਕੋਟਾ ਅੰਦੋਲਨ ਸ਼ੁਰੂ ਕੀਤਾ ਸੀ; ਭਾਜਪਾ ਤਦ ਤੋਂ ਹੀ ਸ੍ਰੀ ਪਟੇਲ ਨੂੰ ਕਾਂਗਰਸ ਦਾ ਏਜੰਟ ਦੱਸ ਰਹੀ ਹੈ।
25 ਸਾਲਾ ਸ੍ਰੀ ਪਟੇਲ ਨੇ ਪਹਿਲਾਂ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਜਾਮਨਗਰ ਤੋਂ ਉਮੀਦਵਾਰੀ ਦੀ ਇੱਛਾ ਪ੍ਰਗਟਾਈ ਸੀ ਪਰ ਹਾਲੇ ਇਹ ਵੇਖਣਾ ਹੋਵੇਗਾ ਕਿ ਕੀ ਕਿਤੇ ਉਨ੍ਹਾਂ ਦੇ ਰਾਹ ਵਿੱਚ ਕੋਈ ਕਾਨੂੰਨੀ ਅੜਿੱਕੇ ਤਾਂ ਨਹੀਂ ਆਉਂਦੇ; ਕਿਉਂਕਿ ਸ੍ਰੀ ਪਟੇਲ ਨੂੰ 2015 ਦੇ ਪਾਟੀਦਾਰ ਕੋਟਾ ਅੰਦੋਲਨ ਦੌਰਾਨ ਫੈਲੇ ਦੰਗਿਆਂ ਵਿੱਚ ਦੋ ਸਾਲ ਕੈਦ ਦੀ ਸਜ਼ਾ ਹੋ ਚੁੱਕੀ ਹੈ; ਜਿਸ ਕਾਰਨ ਉਨ੍ਹਾਂ ਨੂੰ ਚੋਣ ਲੜਨ ਤੋਂ ਵਰਜਿਆ ਜਾ ਸਕਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.