ਪਾਕਿਸਤਾਨ ‘ਚ ਭਾਰਤੀ ਪਾਇਲਟ ਅਭਿਨੰਦਨ ਬਣਿਆ ਸ਼ਾਂਤੀ ਦਾ ਦੂਤ
ਪਾਕਿਸਤਾਨ ‘ਚ ਭਾਰਤੀ ਪਾਇਲਟ ਅਭਿਨੰਦਨ ਬਣਿਆ ਸ਼ਾਂਤੀ ਦਾ ਦੂਤ
ਪਾਕਿਸਤਾਨ 'ਚ ਭਾਰਤੀ ਪਾਈਲਟ ਅਭਿਨੰਦਨ ਬਣਿਆ ਸ਼ਾਂਤੀ ਦਾ ਦੂਤ
By : ਯਾਦਵਿੰਦਰ ਸਿੰਘ ਤੂਰ
Wednesday, Mar 13, 2019 10:07 AM
ਨਵੀਂ ਦਿੱਲੀ, 13 ਮਾਰਚ 2019 -
ਲੰਘੇ ਮਹੀਨੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨੀ ਫੌਜ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ ਸੀ, ਜਿਸ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਦਾ ਚਾਹ ਪੀਂਦੇ ਦਾ ਵੀਡੀੳ ਪਾਕਿਸਤਾਨੀ ਫੌਜ ਵੱਲੋਂ ਰਿਲੀਜ਼ ਕੀਤਾ ਗਿਆ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋਇਆ।
ਉਸੇ ਵਿੰਗ ਕਮਾਂਡਰ ਦੇ ਚਾਹ ਪੀਣ ਦੇ ਅੰਦਾਜ਼ 'ਤੇ ਪਾਕਿਸਤਾਨੀ ਕਮੇਡੀ ਸ਼ੋਆਂ 'ਚ ਕਾਫੀ ਨਕਲ ਵੀ ਉਤਾਰੀ ਗਈ ਤੇ ਹੁਣ ਪਾਕਿਸਤਾਨੋਂ ਇੱਕ ਹੋਰ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ ਜੋ ਦੋਹਾਂ ਮੁਲਕਾਂ ਵਿਚਕਾਰ ਪਿਆਰ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦੇ ਕਿਸੇ ਚਾਹ ਦੇ ਖੋਖੇ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਚ ਉਸ ਚਾਹ ਦੇ ਖੋਖੇ ਦੇ ਅੱਗੇ ਮਸ਼ਹੂਰੀ ਲਈ ਵਰਤੇ ਬੈਨਰ 'ਤੇ ਵਿੰਗ ਕਮਾਂਡਰ ਦੀ ਚਾਹ ਪੀਂਦੇ ਦੀ ਤਸਵੀਰ ਲਾਈ ਗਈ ਹੈ। ਮਜ਼ੇ ਦੀ ਗੱਲ ਇਹ ਹੈ ਕਿ ਅਭਿਨੰਦਨ ਦੀ ਤਸਵੀਰ ਦੇ ਨਾਲ ਉਸ ਚਾਹ ਵਾਲੇ ਨੇ ਇੱਕ ਸੰਦੇਸ਼ ਲਿਖਿਆ ਹੈ, ਜੋ ਹੈ,
'' ਅਜਿਹੀ ਚਾਹ ਕਿ ਦੁਸ਼ਮਨਾਂ ਨੂੰ ਵੀ ਦੋਸਤ ਬਣਾ ਦੇਵੇ''
, ਟਵਿੱਟਰ 'ਤੇ ਕਿਸੇ ਵੱਲੋਂ ਇਸ ਤਸਵੀਰ ਨੂੰ ਅਪਲੋਡ ਕੀਤਾ ਗਿਆ ਤੇ ਦੋਹਾਂ ਮੁਲਕਾਂ ਲਈ ਅਮਨ ਤੇ ਸ਼ਾਂਤੀ ਲਈ ਖੈਰ ਮੰਗੀ।
ਦੱਸ ਦੇਈਏ ਕਿ ਵਿੰਗ ਕਮਾਂਡਰ ਅਭਿਨੰਦਰ ਫਰਵਰੀ ਮਹੀਨੇ 'ਚ ਪਾਕਿਸਤਾਨ ਦੇ ਇਲਾਕੇ 'ਚ ਜਹਾਜ਼ ਲੈ ਕੇ ਗਏ ਸਨ ਤਾਂ ਉਨ੍ਹਾਂ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ 'ਚ ਲੈ ਲਿਆ ਸੀ ਜਿਸ ਤੋਂ ਬਾਅਦ ਇਮਰਾਨ ਖਾਨ ਨੇ ਇੱਕ ਸ਼ਾਂਤੀ ਦੇ ਸੁਨੇਹੇ ਵਜੋਂ ਅਭਿਨੰਦਨ ਨੂੰ ਸਹੀ ਸਲਾਮਤ ਰਿਹਾਅ ਕਰਨ ਦਾ ਐਲਾਨ ਕੀਤਾ ਸੀ ਤੇ ਅਭਿਨੰਦਨ ਨੂੰ ਵਾਹਘਾ ਬਾਰਡਰ ਰਾਹੀਂ ਸਹੀ ਸਲਾਮਤ ਭਾਰਤ ਹਵਾਲੇ ਕਰ ਦਿੱਤਾ ਗਿਆ ਸੀ।