ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੀਜੀਸੀ ਲਾਂਡਰਾ ਵਿਖੇ ਪੜਾਈ ਕਰ ਰਹੇ ਜੰਮੂ ਅਤੇ ਕਸ਼ਮੀਰ ਦੇ 440 ਵਿਦਿਆਰਥੀਆਂ ਵਲੋਂ ਆਪਣੇ ਗ੍ਰਹਿ ਸਟੇਟ/ਜ਼ਿਲੇ / ਸੂਬੇ/ ਨਾ ਜਾਣ ਦਾ ਫ਼ੈਸਲਾ
ਸੀਜੀਸੀ ਲਾਂਡਰਾ ਵਿਖੇ ਪੜਾਈ ਕਰ ਰਹੇ ਜੰਮੂ ਅਤੇ ਕਸ਼ਮੀਰ ਦੇ 440 ਵਿਦਿਆਰਥੀਆਂ ਵਲੋਂ ਆਪਣੇ ਗ੍ਰਹਿ ਸਟੇਟ/ਜ਼ਿਲੇ / ਸੂਬੇ/ ਨਾ ਜਾਣ ਦਾ ਫ਼ੈਸਲਾ
Page Visitors: 2340

ਸੀਜੀਸੀ ਲਾਂਡਰਾ ਵਿਖੇ ਪੜਾਈ ਕਰ ਰਹੇ ਜੰਮੂ ਅਤੇ ਕਸ਼ਮੀਰ ਦੇ 440 ਵਿਦਿਆਰਥੀਆਂ ਵਲੋਂ ਆਪਣੇ ਗ੍ਰਹਿ ਸਟੇਟ/ਜ਼ਿਲੇ / ਸੂਬੇ/ ਨਾ ਜਾਣ ਦਾ ਫ਼ੈਸਲਾ
ਅੱਤਵਾਦ ਸਾਨੂੰ ਦੂਜੇ ਜ਼ਿਲਿਆਂ 'ਚ ਜਾ ਕੇ ਪੜ•ਾਈ ਕਰਨ ਲਈ ਧਕੇਲਦਾ ਹੈ: ਸੀਜੀਸੀਅਨ
By : ਬਾਬੂਸ਼ਾਹੀ ਬਿਊਰੋ
Wednesday, Mar 13, 2019 06:20 PM
  ਜੰਮੂ ਅਤੇ ਕਸ਼ਮੀਰ ਤੋਂ ਸੀਜੀਸੀ ਲਾਂਡਰਾ ਵਿਖੇ ਪੜ•ਾਈ ਕਰਨ ਆਏ 440 ਵਿਦਿਆਰਥੀਆਂ ਨੇ  ਸੁਰੱਖਿਆ ਦਾ ਭਰੋਸਾ ਮਿਲਣ 'ਤੇ ਆਪਣੇ ਗ੍ਰਹਿ ਸਟੇਟ ਨਾ ਜਾਣ ਦਾ ਫ਼ੈਸਲਾ ਕਰ ਲਿਆ ਹੈ। ਇਸ ਸਮੇਂ ਉਹਨਾਂ ਦੇ ਮਿੱਡ ਸਮੈਸਟਰ ਪ੍ਰੀਖਿਆਵਾਂ ਚੱਲ ਰਹੀਆਂ ਹਨ ਜਿਸ ਕਾਰਨ ਉਹਨਾਂ ਨੇ ਇਹ ਫ਼ੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛੇ ਜਿਹੇ ਹੋਏ ਪੁਲਵਾਮਾ ਅੱਤਵਾਦੀ ਹਮਲੇ ਨੇ ਜਿਥੇ ਦੇਸ਼ ਨੂੰ ਝੰਜੋੜ ਕੇ ਰੱਖ ਦਿਤਾ ਹੈ ਉਥੇ ਕਸ਼ਮੀਰ ਤੋਂ ਪੜਨ ਆਏ ਵਿਦਿਆਰਥੀਆਂ ਦੇ ਮਨਾਂ 'ਚ ਸੁਰੱਖਿਆ ਨੂੰ ਲੈ ਕੇ ਡਰ ਵੀ ਪੈਦਾ ਕਰ ਦਿਤਾ ਸੀ ਪਰ ਸੀਜੀਸੀ ਦੇ ਇਹਨਾਂ ਵਿਦਿਆਰਥੀਆਂ ਨੇ ਪੁਲਵਾਮਾ ਹਮਲੇ ਸਬੰਧੀ ਮੋਮਬੱਤੀ ਮਾਰਚ ਵਿੱਚ ਵੀ ਹਿੱਸਾ ਲਿਆ ਅਤੇ ਕੋਈ ਛੁੱਟੀ ਲੈਣ ਦੀ ਮੰਗ ਵੀ ਨਹੀਂ ਕੀਤੀ ਸਗੋਂ ਇਹ ਵਿਦਿਆਰਥੀ ਕਾਲਜ ਵਲੋਂ ਮਿਲੇ ਭਰੋਸੇ ਨਾਲ ਸੁਰੱਖਿਅਕ ਮਹਿਸੂਸ ਕਰ ਰਹੇ ਹਨ।
   ਇਹਨਾਂ ਵਿਦਿਆਰਥੀਆਂ ਵਲੋਂ ਸੋਹਾਣਾ ਦੇ ਐਸਐਚਓ ਅਤੇ ਸੀਜੀਸੀ ਲਾਂਡਰਾ ਦੇ ਅਧਿਕਾਰੀ ਆਰ ਐਸ ਰੱਖੜਾ ਵਲੋਂ ਮੀਟਿੰਗ ਕੀਤੀ ਗਏ ਅਤੇ ਉਹਨਾਂ ਵਲੋਂ ਹੋਸਟਲ ਅਤੇ ਕਾਲਜ ਦੀਆਂ ਇਮਾਰਤਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਦਾ ਭਰੋਸਾ ਦਿਤਾ ਗਿਆ।
ਪੁਲਵਾਮਾ ਤੋਂ ਆਏ ਬੀ.ਟੈਕ ਸਾਲ ਦੂਜਾ ਦੇ ਵਿਦਿਆਰਥੀ ਖ਼ਾਨ ਵੀਮੈਰ ਨੇ ਕਿਹਾ ਕਿ ਮੈਂ ਆਪਣੇ ਮਿਡ ਸਮੈਸਟਰ ਦੀ ਪ੍ਰੀਖਿਆ ਖ਼ਰਾਬ ਨਹੀਂ ਕਰਨਾ ਚਾਹੁੰਦਾ ਇਸ ਲਈ ਮੈਂ ਘਰ ਵਾਪਸ ਜਾਣ ਦੀ ਥਾਂ ਇਥੇ ਹੋਸਟਲ ਵਿੱਚ ਰਹਿ ਕੇ ਹੀ ਪੜਾਈ ਵੱਲ ਧਿਆਨ ਦਵਾਂਗਾ। ਕਾਲਜ ਪ੍ਰਬੰਧਕਾਂ ਨੇ ਸਾਨੂੰ ਭਰੋਸਾ ਦਵਾਇਆ ਹੈ ਕਿ ਅਸੀਂ ਇਥੇ ਬਿਲਕੁਲ ਸੁਰੱਖਿਅਤ ਹਾਂ।
ਇਸੇ ਤਰ•ਾਂ ਅਨੰਤਨਾਗ ਦੇ ਵਾਸੀ ਅਤੇ ਬੀਬੀਏ ਸਾਲ ਦੂਜਾ ਦੇ ਵਿਦਿਆਰਥੀ ਸ਼ੇਖ਼ ਫ਼ਾਸਿਲ ਅਹਿਮਦ ਨੇ ਕਿਹਾ ਕਿ ਮੈਂ ਦੇਖਿਆ ਹੈ ਕਿ ਜੋ ਵਿਦਿਆਰਥੀ ਕਸ਼ਮੀਰ ਵਿੱਚ ਰਹਿ ਕੇ ਆਪਣੇ ਪੜ•ਾਈ ਕਰ ਰਹੇ ਹਨ ਉਨ•ਾਂ ਨੂੰ ਪੜ•ਾਈ ਪੂਰੀ ਕਰਨ ਲਈ ਉਥੇ ਬਹੁਤ ਔਕੜਾਂ ਆਉਂਦੀਆਂ ਹਨ ਕਿਉਂਕਿ ਉਸ ਇਲਾਕੇ ਵਿੱਚ ਪ੍ਰੇਸ਼ਾਨੀ ਦਾ ਮਾਹੌਲ ਬਣਿਆ ਰਹਿੰਦਾ ਹੈ। ਉਸ ਨੇ ਕਿਹਾ ਕਿ ਅੱਤਵਾਦ ਇੱਕ ਅਜਿਹਾ ਕਾਰਕ ਹੈ ਜੋ ਸਾਨੂੰ ਆਪਣੇ ਘਰਾਂ ਨੂੰ ਛੱਡ ਕੇ ਹੋਰ ਜ਼ਿਲਿ•ਆਂ ਵਿੱਚ ਪੜ•ਾਈ ਕਰਨ ਲਈ ਉਕਸਾਉਂਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.