ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤ ਦੇ ਪਹਿਲੇ ਲੋਕਪਾਲ ਹੋ ਸਕਦੇ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ
ਭਾਰਤ ਦੇ ਪਹਿਲੇ ਲੋਕਪਾਲ ਹੋ ਸਕਦੇ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ
Page Visitors: 2322

ਭਾਰਤ ਦੇ ਪਹਿਲੇ ਲੋਕਪਾਲ ਹੋ ਸਕਦੇ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ
By : ਬਾਬੂਸ਼ਾਹੀ ਬਿਊਰੋ
Sunday, Mar 17, 2019 04:38 PM

ਨਵੀਂ ਦਿੱਲੀ, 17 ਮਾਰਚ 2019 -
ਸੁਪਰੀਮ ਕੋਰਟ (SC) ਦੇ ਸਾਬਕਾ ਜੱਜ ਪਿਨਾਕੀ ਚੰਦਰ ਘੋਸ਼ ਦੇ ਦੇਸ਼ ਦਾ ਪਹਿਲਾ ਲੋਕਪਾਲ ਬਣਨ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਜਸਟਿਸ ਪੀਸੀ ਘੋਸ਼ ਦੇ ਨਾਂਅ ਨੂੰ ਹਰੀ ਝੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਚੋਣ ਕਮੇਟੀ ਨੇ ਦਿੱਤੀ ਹੈ। ਇਸ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਲੋਕ ਸਭਾ ਦੇ ਸਪੀਕਰ ਸੁਮਿੱਤਰਾ ਮਹਾਜਨ, ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਸ਼ਾਮਲ ਹਨ। ਦੇਸ਼ ਦੇ ਪਹਿਲੇ ਲੋਕਪਾਲ ਦੀ ਜਿੰਮੇਵਾਰੀ ਸੰਭਾਲਨ ਦਾ ਨੋਟੀਫਿਕੇਸ਼ਨ ਅਗਲੇ ਹਫਤੇ ਜਾਰੀ ਕੀਤਾ ਜਾ ਸਕਦਾ ਹੈ।
ਜਸਟਿਸ (ਸੇਵਾ–ਮੁਕਤ) ਪੀ.ਸੀ. ਘੋਸ਼ ਦਾ ਨਾਂਅ ਉਨ੍ਹਾਂ 10 ਵਿਅਕਤੀਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ‘ਲੋਕਪਾਲ ਖੋਜ ਕਮੇਟੀ’ ਨੇ ਚੁਣਿਆ ਸੀ। ਸ੍ਰੀ ਘੋਸ਼ ਮਈ 2017 ’ਚ ਸੁਪਰੀਮ ਕੋਰਟ ਤੋਂ ਸੇਵਾ–ਮੁਕਤ ਹੋਏ ਸਨ ਤੇ ਫਿਰ ਉਹ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਜੁੜ ਗਏ ਸਨ।
ਜਸਟਿਸ ਘੋਸ਼ ਪਹਿਲਾਂ ਕਲਕੱਤਾ ਹਾਈ ਕੋਰਟ ਦੇ ਵੀ ਜੱਜ ਰਹਿ ਚੁੱਕੇ ਹਨ ਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵੀ ਰਹੇ ਹਨ। ਹੁਣ ਜੇ ਉਨ੍ਹਾਂ ਦੀ ਲੋਕਪਾਲ ਵਜੋਂ ਨਿਯੁਕਤੀ ਹੁੰਦੀ ਹੈ, ਤਾਂ ਇਹ ਲੋਕਪਾਲ ਕਾਨੂੰਨ ਲਾਗੂ ਹੋਣ ਦੇ ਪੰਜ ਸਾਲਾਂ ਪਿੱਛੋਂ ਹੋਵੇਗੀ ਕਿਉਂਕਿ ਲੋਕਪਾਲ ਐਕਟ 16 ਜਨਵਰੀ, 2014 ਨੂੰ ਅਧਿਸੂਚਿਤ ਹੋਇਆ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.