ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤ ਵਾਲੇ ਪਾਸਿਉਂ ਵੀ ਕਰਤਾਰਪੁਰ ਕਾਰੀਡੋਰ ਦਾ ਕੰਮ ਸ਼ੁਰੂ ਹੋਇਆ, ਸਾਹਮਣੇ ਆਈ ਇੱਕ ਹੋਰ ਔਕੜ
ਭਾਰਤ ਵਾਲੇ ਪਾਸਿਉਂ ਵੀ ਕਰਤਾਰਪੁਰ ਕਾਰੀਡੋਰ ਦਾ ਕੰਮ ਸ਼ੁਰੂ ਹੋਇਆ, ਸਾਹਮਣੇ ਆਈ ਇੱਕ ਹੋਰ ਔਕੜ
Page Visitors: 2339

ਭਾਰਤ ਵਾਲੇ ਪਾਸਿਉਂ ਵੀ ਕਰਤਾਰਪੁਰ ਕਾਰੀਡੋਰ ਦਾ ਕੰਮ ਸ਼ੁਰੂ ਹੋਇਆ, ਸਾਹਮਣੇ ਆਈ ਇੱਕ ਹੋਰ ਔਕੜ
By : ਲੋਕੇਸ਼ ਰਿਸ਼ੀ
Monday, Mar 18, 2019 10:03 PM
  
 ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ
ਭਾਰਤ ਵਾਲੇ ਪਾਸਿਉਂ ਵੀ ਕਰਤਾਰਪੁਰ ਕਾਰੀਡੋਰ ਦਾ ਕੰਮ ਸ਼ੁਰੂ ਹੋਇਆ, ਸਾਹਮਣੇ ਆਈ ਇੱਕ ਹੋਰ ਔਕੜ

ਲੋਕੇਸ਼ ਰਿਸ਼ੀ
ਗੁਰਦਾਸਪੁਰ,18 ਮਾਰਚ 2019- ਪਿਛਲੇ ਸਮੇਂ ਦੌਰਾਨ (ਭਾਰਤ ਅਤੇ ਪਾਕਿਸਤਾਨ) ਦੋਹਾਂ ਦੇਸ਼ਾਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ। ਜਿਸ ਤੋਂ ਬਾਦ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਤਾਂ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਪਰ ਭਾਰਤ ਵਾਲੇ ਪਾਸੇ ਕਿਸਾਨਾਂ ਵੱਲੋਂ ਲਾਂਘੇ ਸਬੰਧੀ ਜ਼ਮੀਨ ਦੇਣ ਸਬੰਧੀ ਲਗਾਤਾਰ ਜਤਾਏ ਜਾ ਰਹੇ ਐਤਰਾਜ਼ ਕਾਰਨ ਕਾਰੀਡੋਰ ਨਿਰਮਾਣ ਲਟਕਦਾ ਆ ਰਿਹਾ ਸੀ।
  ਕਿਸਾਨਾਂ ਦਾ ਕਹਿਣਾ ਸੀ ਕਿ ਉਹ ਕਰਤਾਰਪੁਰ ਕਾਰੀਡੋਰ ਖੁੱਲ੍ਹਣ ਦੇ ਹੱਕ ਵਿੱਚ ਹਨ, ਪਰ ਭਾਰਤ ਸਰਕਾਰ ਉਨ੍ਹਾਂ ਦੀ ਜ਼ਮੀਨਾਂ ਬਦਲੇ ਵਾਜਬ ਮੁਆਵਜ਼ਾ ਦੇਵੇ।
   ਇਸ ਮੌਕੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ।
ਕੈਪਸ਼ਨ : ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀ ਸੰਗਤ

ਭਾਰਤ ਵਾਲੇ ਪਾਸੇ ਪਿਛਲੇ ਕਈ ਮਹੀਨਿਆਂ ਤੋਂ ਲਟਕਦਾ ਆ ਰਿਹਾ ਕਾਰੀਡੋਰ ਨਿਰਮਾਣ ਕਾਰਜ ਨੂੰ ਉਸ ਸਮੇਂ ਲੰਮਾ ਹੁਲਾਰਾ ਮਿਲਦਾ ਵਿਖਾਈ ਦਿੱਤਾ ਜਦੋਂ ਇੱਕ ਕਿਸਾਨ ਲੱਖਾ ਸਿੰਘ ਵਾਸੀ ਪਿੰਡ ਪੱਖੋਕੇ ਟਾਹਲੀ ਨੇ ਕਾਰੀਡੋਰ ਨਿਰਮਾਣ ਲਈ ਆਖ਼ਰ ਆਪਣੀ ਜ਼ਮੀਨ ਦੇਣ ਸਬੰਧੀ ਹਾਮੀ ਭਰ ਦਿੱਤੀ।
ਬੱਸ ਫੇਰ ਕੀ ਸੀ ਸਬੰਧਿਤ ਅਧਿਕਾਰੀਆਂ ਨੇ ਬਿਨਾ ਕਿਸੇ ਦੇਰੀ ਲੋੜੀਂਦੀਆਂ ਮਸ਼ੀਨਾਂ ਮੰਗਵਾਈਆਂ ਅਤੇ ਭਾਰਤ ਵਾਲੇ ਪਾਸੇ ਵੀ ਕਾਰੀਡੋਰ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ।
ਪਰ ਨਿਰਮਾਣ ਕਾਰਜ ਸ਼ੁਰੂ ਹੋਣ ਉਪਰੰਤ ਇੱਕ ਹੋਰ ਨਵੀਂ ਔਕੜ ਸਾਹਮਣੇ ਆਉਂਦੀ ਵਿਖਾਈ ਦੇ ਰਹੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਜਦੋਂ ਭਾਰਤੀ ਅਧਿਕਾਰੀਆਂ ਨੇ ਕੰਮ ਸ਼ੁਰੂ ਕੀਤਾ ਤਾਂ ਪਾਇਆ ਗਿਆ ਕਿ ਇਹ ਕਾਰੀਡੋਰ ਜਿਸ ਜਗ੍ਹਾ (ਦੋਹਾਂ ਦੇਸ਼ਾਂ ਵਿਚਾਲੇ- 0 ਲਾਈਨ) ਤੇ ਆ ਕੇ ਮਿਲਦਾ ਹੈ। ਉਸ ਜਗ੍ਹਾ ਤੇ ਦੋਹਾਂ ਰਸਤਿਆਂ ਦਰਮਿਆਨ ਕਰੀਬ 22 ਫੁੱਟ ਦਾ ਫ਼ਰਕ ਪੈਦਾ ਹੋ ਰਿਹਾ ਹੈ। ਉਕਤ ਮਸਲੇ ਨੂੰ ਹੱਲ ਕਰਨ ਸਬੰਧੀ ਦੋਹਾਂ ਦੇਸ਼ਾਂ ਦੇ ਤਕਨੀਕੀ ਮਾਹਿਰ ਕੱਲ੍ਹ੍ਹ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਮੀਟਿੰਗ ਕਰਨ ਜਾ ਰਹੇ ਹਨ।
ਉਕਤ ਮਾਮਲੇ ਸਬੰਧੀ ਲੈਂਡ ਪੋਰਟ ਅਥਾਰਿਟੀ ਦੇ ਮੈਨੇਜਰ ਸੁਖਦੇਵ ਕੁਮਾਰ ਅਤੇ ਐਸ.ਡੀ.ਐਮ ਡੇਰਾ ਬਾਬਾ ਨਾਨਕ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆਂ ਕਿ ਕੱਲ ਦੋਹਾਂ ਦੇਸ਼ਾਂ ਦੀਆਂ ਟੈਕਨੀਕਲ ਟੀਮਾਂ ਡੇਰਾ ਬਾਬਾ ਨਾਨਕ ਵਿਖੇ ਇਕੱਤਰ ਹੋ ਕੇ  ਕਾਰੀਡੋਰ ਮਸਲੇ ਤੇ ਵਿਚਾਰ ਚਰਚਾ ਕਰਨ ਗੀਆਂ ।
 ਹਾਲਾਂ ਕਿ ਉਨ੍ਹਾਂ ਨੇ ਜ਼ਿਆਦਾ ਜਾਣਕਾਰੀ ਦੇਣ ਤੋਂ ਅਸਮਰਥਤਾ ਜਤਾਉਂਦਿਆਂ ਕਿਹਾ ਕਿ ਇਸ ਸਬੰਧੀ ਪੂਰਾ ਵੈਨੀਊ ਉੱਚ ਅਧਿਕਾਰੀਆਂ  ਨੂੰ ਹੀ ਪਤਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.