ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਤੇ ਕਾਂਗਰਸ ਕਿਸੇ ਦਮਦਾਰ ਆਗੂ, ਫਿਲਮਸਟਾਰ ਨੂੰ ਖੜ੍ਹਾਉਣ ਲਈ ਹੋਏ ਪੱਬਾਂ-ਭਾਰ
ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਤੇ ਕਾਂਗਰਸ ਕਿਸੇ ਦਮਦਾਰ ਆਗੂ, ਫਿਲਮਸਟਾਰ ਨੂੰ ਖੜ੍ਹਾਉਣ ਲਈ ਹੋਏ ਪੱਬਾਂ-ਭਾਰ
Page Visitors: 2316

ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਤੇ ਕਾਂਗਰਸ ਕਿਸੇ ਦਮਦਾਰ ਆਗੂ, ਫਿਲਮਸਟਾਰ ਨੂੰ ਖੜ੍ਹਾਉਣ ਲਈ ਹੋਏ ਪੱਬਾਂ-ਭਾਰ
ਅੰਮ੍ਰਿਤਸਰ ਲੋਕ ਸਭਾ ਸੀਟ ਨੇ ਕਈ ਵਾਰ ਬਦਲੇ ਪੰਜਾਬ ਦੇ ਸਿਆਸੀ ਸਮੀਕਰਨ
By : ਮਨਪ੍ਰੀਤ ਸਿੰਘ ਜੱਸੀ
Tuesday, Mar 19, 2019 06:57 PM

ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ: 19 ਮਾਰਚ - ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਵੱਖ ਵੱਖ ਪਾਰਟੀਆਂ ਆਪਣੇ ਅਕਸ ਨੂੰ ਬਰਕਰਾਰ ਰੱਖਣ ਲਈ ਆਪਣੇ ਹਰਮਨ ਪਿਆਰੇ ਆਗੂਆਂ ਨੂੰ ਟਿਕਟਾਂ ਦੇ ਕੇ ਨਿਵਾਜ਼ਿਆ ਜਾਣ ਲੱਗ ਪਿਆ ਪਰ ਅਜੇ ਤੱਕ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਅਕਾਲੀ-ਭਾਜਪਾ, ਕਾਂਗਰਸ ਆਪਣੇ ਕਿਸੇ ਵੀ ਉਮੀਦਵਾਰ ਦਾ ਚਿਹਰਾ ਸਪੱਸ਼ਟ ਨਹੀਂ ਕਰ ਸਕੀ। ਅੰਮ੍ਰਿਤਸਰ ਲੋਕ ਸਭਾ ਸੀਟ ਪੰਜਾਬ ਦੀ ਸੱਭ ਤੋਂ ਮਹੱਤਵਪੂਰਨ ਸੀਟ ਹੋਣ ਦੇ ਨਾਲ ਨਾਲ ਇਹ ਸੀਟ ਪੰਜਾਬ ਦੀ 2022 ਦੀ ਸਿਆਸਤ ਤਹਿ ਕਰੇਗੀ। ਅੰਮ੍ਰਿਤਸਰ ਸੀਟ ਤੋਂ ਸੰਨ 1952 'ਚ ਗਿਆਨੀ ਗੁਰਮੁਖ ਸਿੰਘ ਮੁਸਾਫਰ ਨੇ ਚੋਣ ਲੜੀ ਤੇ ਪੰਜਾਬ ਦੀ ਸਿਆਸਤ 'ਚ ਬਦਲਾਅ ਲਿਆਉਂਦਾ ਉਸੇ ਤਰਜ਼ ਤੇ 2004 'ਚ ਭਾਜਪਾ ਦੇ ਨਵਜੋਤ ਸਿੰਘ ਸਿੱਧੂ ਨੇ ਜਿੱਤ ਪ੍ਰਾਪਤ ਕੀਤੀ ਤੇ ਪੰਜਾਬ ਦੀ ਰਾਜਨੀਤੀ 'ਚ ਬਦਲਾਅ ਲਿਆਉਂਦਾ। ਕਿਉਂਕਿ 2004 ਤੋਂ ਪਹਿਲਾ ਰਘੂਨੰਦਨ ਲਾਲ ਭਾਟੀਆ ਦਾ ਇਸ ਸੀਟ ਤੇ ਕਾਫੀ ਦਬਦਬਾ ਸੀ।
ਇਕ ਨਜ਼ਰ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਸਬੰਧੀ: ਅੰਮ੍ਰਿਤਸਰ ਲੋਕ ਸਭਾ ਸੀਟ ਤੇ 1952 'ਚ ਪਹਿਲੀ ਵਾਰ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਨੇ ਕਾਂਗਰਸ ਤੋਂ ਜਿੱਤ ਪ੍ਰਾਪਤ ਕੀਤੀ ਤੇ ਲਗਾਤਾਰ ਤਿੰਨ ਵਾਰ 1952, 1957, 1962 ਤੱਕ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਇਥੋਂ ਮੈਂਬਰ ਪਾਰਲੀਮੈਂਟ ਜਿੱਤਦੇ ਰਹੇ। ਭਾਜਪਾ ਨੇ ਪਹਿਲੀ ਵਾਰ 1967 ਯੱਗਿਆਦੱਤ ਸ਼ਰਮਾ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਤੇ ਜਿੱਤ ਪ੍ਰਾਪਤ ਕੀਤੀ। ਫਿਰ 1971 ਨੂੰ ਦੁਰਗਾਦਾਸ ਭਾਟੀਆ ਨੇ ਕਾਂਗਰਸ ਤੋਂ ਜਿੱਤ ਪ੍ਰਾਪਤ ਕੀਤੀ ਜੋ ਕਿ ਦੁਰਗਾਦਾਸ ਭਾਟੀਆ ਦਾ ਇਸ ਸੀਟ ਤੇ 1 ਸਾਲ ਹੀ ਕਾਬਜ਼ ਰਹੇ ਤੇ 1972 ਨੂੰ ਰਘੂਨੰਦਨ ਲਾਲ ਭਾਟੀਆ ਨੇ ਅੰਮ੍ਰਿਤਸਰ ਦੀ ਸੰਸਦੀ ਸੀਟ ਤੋਂ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ। ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੇ ਸੱਭ ਤੋਂ ਜ਼ਿਆਦਾ ਸਮਾਂ ਕਾਂਗਰਸ ਦੇ ਰਘੂਨੰਦਨ ਲਾਲ ਭਾਟੀਆ ਜਿੱਤਦੇ ਰਹੇ ਹਨ। 
  ਅੰਮ੍ਰਿਤਸਰ ਦੀ ਸੰਸਦੀ ਸੀਟ ਨੂੰ ਆਜ਼ਾਦ ਉਮੀਦਵਾਰ ਸਾਥੀ ਕਿਰਪਾਲ ਸਿੰਘ ਨੇ ਵੀ ਸੰਨ 1989 'ਚ ਭਾਗ ਲਾਏ। ਦੋ ਸਾਲ ਤੱਕ ਮੈਂਬਰ ਪਾਰਲੀਮੈਂਟ ਰਹੇ ਕਿਰਪਾਲ ਸਿੰਘ ਸੁਤੰਤਰਤਾ ਸੈਨਾਨੀ ਵਜੋਂ ਜਾਣੇ ਜਾਂਦੇ ਸਨ ਜਿਸ ਕਰਕੇ ਉਨ•ਾਂ ਦਾ ਅਕਸ ਅੰਮ੍ਰਿਤਸਰ 'ਚ ਕਾਫੀ ਪ੍ਰਭਾਵਸ਼ਾਲੀ ਪਿਆ ਹੋਇਆ ਸੀ। ਜਿਸ ਕਰਕੇ ਉਨ•ਾਂ ਇਸ ਸੀਟ ਤੇ ਜਿੱਤ ਪ੍ਰਾਪਤ ਕੀਤੀ। ਉਸ ਸਮੇਂ ਭਾਜਪਾ ਦੇ ਡਾ. ਬਲਦੇਵ ਪ੍ਰਕਾਸ਼ ਤੇ ਰਘੂਨੰਦਨ ਲਾਲ ਭਾਟੀਆ ਕਾਂਗਰਸ ਵੱਲੋਂ ਚੋਣ ਲੜ ਰਹੇ ਸਨ ਪਰ ਜਿੱਤ ਕਿਰਪਾਲ ਸਿੰਘ ਦੇ ਹੱਥ ਲੱਗੀ।
ਰਘੂਨੰਦਨ ਲਾਲ ਭਾਟੀਆ ਵੱਲੋਂ ਲਗਾਤਾਰ ਜਿੱਤ ਪ੍ਰਾਪਤ ਕਰਨ ਸਬੰਧੀ ਭਾਜਪਾ ਵੱਲੋਂ 2004 'ਚ ਨਵਜੋਤ ਸਿੰਘ ਸਿੱਧੂ ਨੂੰ ਸੰਸਦੀ ਸੀਟ ਅੰਮ੍ਰਿਤਸਰ ਲਈ ਮੈਦਾਨ 'ਚ ਉਤਾਰਿਆ। ਸਿੱਧੂ ਨੇ ਮੈਦਾਨ 'ਚ ਉਤਰਕੇ ਅੰਮ੍ਰਿਤਸਰ ਦੀ ਸਿਆਸਤ 'ਚ ਕਾਫੀ ਬਦਲਾਅ ਲਿਆਂਦਾ ਤੇ ਲਗਾਤਾਰ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ। 2014 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੀ ਸੰਸਦੀ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਅਤੇ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਅਰੁਣ ਜੇਤਲੀ ਨੂੰ ਕਰਾਰੀ ਹਾਰ ਦਿੱਤੀ।  ਫਿਰ 2017 'ਚ ਕਾਂਗਰਸ ਦੇ ਵਰਕਰ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਦੇ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਹਰਾ ਕੇ ਇਸ ਸੀਟ ਤੇ ਜਿੱਤ ਪ੍ਰਾਪਤ ਕੀਤੀ। ਗੁਰਜੀਤ ਸਿੰਘ ਔਜਲਾ ਜੋ ਕਿ ਸਾਬਕਾ ਕੌਂਸਲਰ ਸਨ ਤੇ ਅੰਮ੍ਰਿਤਸਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸਨ ਪਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਜ਼ਦੀਕੀ ਕਾਰਨ ਉਨ•ਾਂ ਨੂੰ ਲੋਕ ਸਭਾ ਸੀਟ ਦੇ ਕੇ ਨਿਵਾਜ਼ਿਆ ਗਿਆ।
ਹੁਣ 2019 ਦੀ ਅੰਮ੍ਰਿਤਸਰ ਦੀ ਸੰਸਦੀ ਸੀਟ ਪਾਰਟੀਆਂ ਲਈ ਵਕਾਰ ਦੀ ਗੱਲ ਬਣ ਚੁਕੀ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ 'ਚੋਂ ਹਰੇਕ ਪਾਰਟੀ ਆਪਣੀ ਜਿੱਤ ਪ੍ਰਾਪਤੀ ਲਈ ਜੀਅ ਤੋੜ ਮਿਹਨਤ ਕਰਨ 'ਚ ਜਿਥੇ ਦਿਨ ਰਾਤ ਇਕ ਕਰੇਗੀ। ਉਥੇ ਅਕਾਲੀ-ਭਾਜਪਾ, ਕਾਂਗਰਸ ਇਸ ਸੀਟ ਨੂੰ 2022 ਦੀ ਸਿਆਸਤ ਦਾ ਥੰਮ ਵੀ ਸਮਝਦੀ ਹੈ। ਇਸ ਲਈ ਦੋਵੇਂ ਪਾਰਟੀਆਂ ਇਸ ਸੀਟ ਲਈ ਦਮਦਾਰ ਆਗੂ, ਫਿਲਮਸਟਾਰ, ਕ੍ਰਿਕਟਰ ਚਿਹਰੇ ਨੂੰ ਲਿਆਉਣ ਲਈ ਆਪਣਾ ਜ਼ੋਰ ਲਾ ਰਹੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.