ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਲੋਕ ਸਭਾ ਚੋਣਾਂ ਤੋ ਪਹਿਲਾਂ ਬਠਿੰਡਾ ਸ਼ਹਿਰੀ ਅਕਾਲੀ ਦਲ ਨੂੰ ਇਕ ਹੋਰ ਝਟਕਾ
ਲੋਕ ਸਭਾ ਚੋਣਾਂ ਤੋ ਪਹਿਲਾਂ ਬਠਿੰਡਾ ਸ਼ਹਿਰੀ ਅਕਾਲੀ ਦਲ ਨੂੰ ਇਕ ਹੋਰ ਝਟਕਾ
Page Visitors: 2382

ਲੋਕ ਸਭਾ ਚੋਣਾਂ ਤੋ ਪਹਿਲਾਂ ਬਠਿੰਡਾ ਸ਼ਹਿਰੀ ਅਕਾਲੀ ਦਲ ਨੂੰ ਇਕ ਹੋਰ ਝਟਕਾ
By : ਬਾਬੂਸ਼ਾਹੀ ਬਿਊਰੋ

ਕਾਂਗਰਸੀ ਨਹੀਂ ਅਕਾਲੀ ਬਠਿੰਡਾ ਤੋਂ ਭੱਜ ਰਹੇ ਹਨ-ਵਿੱਤ ਮੰਤਰੀ

ਮੌਜੂਦਾ ਕੌਂਸਲਰ ਕਾਂਗਰਸ ਪਾਰਟੀ ਵਿਚ ਸ਼ਾਮਲ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਬਰਾੜ

ਬਠਿੰਡਾ 12 ਅਪੈ੍ਰਲ

ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿਚ ਸ਼ੋ੍ਰਮਣੀ ਅਕਾਲੀ ਦਲ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਛੇ ਹਫਤਿਆਂ ਵਿੱਚ ਤਕਰੀਬਨ 11 ਕੌਂਸਲਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਚੁੱਕੇ ਹਨ। ਅੱਜ ਫ਼ਿਰ ਸ਼ਹਿਰ ਦੇ ਵਾਰਡ ਨੰਬਰ 23 ਦੀ ਮੌਜੂਦਾ ਅਜ਼ਾਰ ਕੌਂਸਲਰ ਕਮਲੇਸ਼ ਮਹਿਰਾ ਤੇ ਉਸਦਾ ਪਤੀ ਰਾਜ ਮਹਿਰਾ ਨੇ ਵਿੱਤ ਮੰਤਰੀ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਦੋ ਸਾਲ ਦੇ ਕਾਰਜ਼ਕਾਲ ਤੋਂ ਖੁਸ਼ ਹੋ ਕੇ ਮੌਜੂਦਾ ਕੌਂਸਲਰ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਤੇ ਤਰੱਕੀ ਨੂੰ ਦੇਖਦਿਆਂ ਹੀ ਲਗਾਤਾਰ ਕੌਂਸਲਰ ਕਾਂਗਰਸ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਕੌਂਸਲਰਾਂ ਤੇ ਆਗੂਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਸਲ ਵਿਚ ਕੌਂਸਲਰ ਸਿਆਸਤ ਦੀ ਜੜ੍ਹ ਹੁੰਦੇ ਹਨ ਜਿੰਨ੍ਹਾਂ ਹਮੇਸ਼ਾਂ ਆਮ ਲੋਕਾਂ ਵਿਚ ਵਿਚਰਣਾ ਹੁੰਦਾ ਹੈ| ਨਗਰ ਨਿਗਮ ’ਤੇ ਅਕਾਲੀ ਦਲ ਦਾ ਕਬਜ਼ਾ ਹੋਣ ਕਾਰਨ ਸ਼ਹਿਰ ਦਾ ਵਿਕਾਸ ਵਿਚ ਅੜਿੱਕੇ ਸਨ ਪਰ ਇੰਨ੍ਹਾਂ ਨੂੰ ਜਲਦੀ ਦੂਰ ਕਰਕੇ ਲਿਆ ਜਾਵੇਗਾ।
ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਚੋਣ ਲੜ੍ਹਨ ਤੋਂ ਇਨਕਾਰ ਕਰਨ ਦੇ ਸਵਾਲ ’ਤੇ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸੀ ਆਗੂ ਨਹੀਂ ਭੱਜ ਰਹੇ ਸਗੋਂ ਅਕਾਲੀ ਭੱਜ ਰਹੇ ਹਨ ਜਿੰਨ੍ਹਾਂ ਅਜੇ ਤਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਉਮੀਦਵਾਰਾਂ ਦੇ ਐਲਾਨ ਲਈ ਲੰਬੇ ਪ੍ਰੋਸੈਸ਼ ਵਿੱਚੋਂ ਗੁਜ਼ਰਨਾ ਪੈਂਦਾ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਨੇ ਤਾਂ ਖੁਦ ਹੀ ਉਮੀਦਵਾਰ ਦਾ ਫ਼ੈਸਲਾ ਕਰਨਾ ਹੁੰਦਾ ਹੈ। ਪਰ ਡਰ ਦੇ ਮਾਰੇ ਅਕਾਲੀ ਦਲ ਆਪਣਾ ਉਮੀਦਵਾਰ ਨਹੀਂ ਐਲਾਨ ਰਿਹਾ।
ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸ਼੍ਰਮਣੀ ਅਕਾਲੀ ਦਲ ਵਾਰਡ ਨੰਬਰ 40 ਦੀ ਕੌਂਸਲਰ ਬੀਬੀ ਛਿੰਦਰ ਕੌਰ ਸਿੱਧੂ ਅਤੇ ਵਾਰਡ ਨੰਬਰ 39 ਤੋਂ ਅਕਾਲੀ ਦਲ ਦੇ ਸਾਬਕਾ ਕੌਂਸਲਰ ਬੰਤ ਸਿੰਘ ਸਿੱਧੂ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਸੋ੍ਰਮਣੀ ਅਕਾਲੀ ਦਲ ਨੂੰ ਅਲਵਿਦਾ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ।
ਇਸ ਮੌਕੇ ਅਰੁਣ ਵਧਾਵਨ,ਜੈਜੀਤ ਜੌਹਲ,ਅਸ਼ੋਕ ਪ੍ਰਧਾਨ, ਜਗਰੂਪ ਗਿੱਲ, ਮੋਹਨ ਲਾਲ ਝੂੰਬਾ, ਟਹਿਲ ਸਿੰਘ ਸੰਧੂ, ਕੇ ਕੇ ਅਗਰਵਾਲ, ਰਾਜ ਨੰਬਰਦਾਰ, ਬਲਜਿੰਦਰ ਠੇਕੇਦਾਰ, ਪਵਨ ਮਾਨੀ, ਰਾਜਨ ਗਰਗ, ਅਨਿਲ ਭੋਲਾ, ਦਰਸ਼ਨ ਘੁੱਦਾ, ਇੰਦਰ ਸਾਹਨੀ, ਸਤਪਾਲ ਭiਟੇਜਾ,ਹਰੀ ਓਮ ਠਾਕੁਰ, ਨਵੀਨ ਬਾਲਮੀਕੀ,ਦਿਆਲ ਔਲਖ,ਸੁੱਖਰਾਜ ਔਲਖ ,ਐਸ.ਸੀ. ਮਲਕੀਤ ਸਿੰਘ, ਬੇਅੰਤ ਸਿੰਘ, ਜਸਵੀਰ ਕੌਰ, ਹਰਵਿੰਦਰ ਲੱਡੂ, ਅਸ਼ਵਨੀ ਬੰਟੀ, ਸੰਜੇ ਬਿਸਵਲ, ਜਸਵੀਰ ਜੱਸਾ, ਦਰਸ਼ਨ ਬਿੱਲੂ, ਸੋਨੂੰ ਓਬਰਾਏ, ਜੁਗਰਾਜ ਸਿੰਘ, ਰਾਜਾ ਸਿੰਘ, ਰਤਨ ਰਾਹੀ,ਮਾਸਟਰ ਹਰਮੰਦਰ ਸਿੰਘ,ਰਜਿੰਦਰ ਸਿੱਧੂ,ਬਲਜੀਤ ਰਾਜੂ ਸਰਾਂ,ਪਰਦੀਪ 
.............................................
ਟਿੱਪਣੀ :-  ਵੋਟਰਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ
।  ਇਹ ਉੱਤਰ ਕਾਟੋ ਮੈਂ ਚੜ੍ਹਾਂ ਦਾ ਦੋ ਪਾਰੀਆਂ ਵਾਲਾ ਖੇਡ ਖੇਡਿਆ ਜਾ ਇਰਹਾ ਹੈ
                            ਅਮਰ ਜਿਤ ਸਿੰਘ ਚੰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.