ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਵਿਸ਼ਵ ਦੇ 15 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ‘ਚੋਂ 14 ਭਾਰਤ ਦੇ
ਵਿਸ਼ਵ ਦੇ 15 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ‘ਚੋਂ 14 ਭਾਰਤ ਦੇ
Page Visitors: 2335

ਵਿਸ਼ਵ ਦੇ 15 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ‘ਚੋਂ 14 ਭਾਰਤ ਦੇਵਿਸ਼ਵ ਦੇ 15 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ‘ਚੋਂ 14 ਭਾਰਤ ਦੇ

April 12
17:23 2019

* ਪਹਿਲੇ ‘ਤੇ ਕਾਨਪੁਰ ਅਤੇ ਪਟਿਆਲਾ ਵੀ ਸੂਚੀ ‘ਚ ਸ਼ਾਮਲ
ਨਵੀਂ ਦਿੱਲੀ, 12 ਅਪ੍ਰੈਲ (ਪੰਜਾਬ ਮੇਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕੇ ਵਾਰਾਨਸੀ ਦਾ ਹਵਾ ਦੀ ਗੁਣਵੱਤਾ ਦੇ ਮਾਮਲੇ ‘ਚ ਵਿਸ਼ਵ ਸਿਹਤ ਸੰਗਠਨ ਦੀ 15 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ‘ਚ ਤੀਜਾ ਸਥਾਨ ਹੈ ਅਤੇ ਸਥਿਤੀ ਹੋਰ ਖਰਾਬ ਹੋ ਰਹੀ ਹੈ ਜਦੋਂ ਕਿ ਇਥੋਂ ਦੇ ਸੰਸਦ ਮੈਂਬਰ ਸੁੰਦਰੀਕਰਨ ਅਤੇ ਬੁਨਿਆਦੀ ਢਾਂਚੇ ਦੇ ਕੰਮਾਂ ‘ਤੇ ਜ਼ੋਰ ਦੇ ਰਹੇ ਹਨ। ਦਿੱਲੀ ਦੀ ਇਕ ਵਾਤਾਵਰਣਕ ਕਮੇਟੀ ਨੇ ਇਹ ਦਾਅਵਾ ਕੀਤਾ ਹੈ। ‘ਪੋਲੀਟੀਕਲ ਲੀਡਰਸ ਪੋਜ਼ੀਸ਼ਨ ਐਂਡ ਐਕਸ਼ਨ ਆਨ ਏਅਰ ਕੁਆਲਿਟੀ ਇਨ ਇੰਡੀਆ 2014-2019’ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਸੂਚੀ ‘ਚ ਦਿੱਲੀ ਛੇਵੇਂ ਸਥਾਨ ‘ਤੇ ਹੈ ਅਤੇ ਸ਼ਹਿਰ ‘ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਸ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਆਲਸ ਦਿਖਾਇਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਸਭ ਤੋਂ ਵੱਧ ਪ੍ਰਦੂਸ਼ਿਤ 15 ਸ਼ਹਿਰਾਂ ਦੀ ਸੂਚੀ ‘ਚ ਉੱਤਰ ਪ੍ਰਦੇਸ਼ ਦੇ ਚਾਰ ਸ਼ਹਿਰਾਂ ਸਮੇਤ 14 ਸ਼ਹਿਰ ਭਾਰਤ ਦੇ ਹਨ। ਸੰਗਠਨ ਨੇ ਆਪਣੀ ਰਿਪੋਰਟ ‘ਚ ਇਨ੍ਹਾਂ ਸ਼ਹਿਰਾਂ ਨਾਲ ਸਬੰਧਿਤ ਅਧਿਕਾਰੀਆਂ ਦੀ ਪ੍ਰਸਤਾਵਿਤ ਕਾਰਜਪ੍ਰਣਾਲੀ ਅਤੇ ਕੰਮਾਂ ਨੂੰ ਵੀ ਸ਼ਾਮਿਲ ਕੀਤਾ ਹੈ। ਉੱਤਰ ਪ੍ਰਦੇਸ਼ ‘ਚ ਵਾਰਾਨਸੀ, ਜਿਥੋਂ 2014 ‘ਚ ਮੋਦੀ ਜਿੱਤੇ ਸਨ, ‘ਚ ਚੱਲ ਰਹੇ ਬਹੁਤ ਸਾਰੇ ਨਿਰਮਾਣ ਕਾਰਜਾਂ ਕਾਰਨ ਅਲਰਜੀ ਅਤੇ ਸਾਹ ਨਾਲ ਸਬੰਧਿਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਸੂਬੇ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਵਾਰਾਨਸੀ ‘ਚ ਚੱਲ ਰਹੇ ਨਿਰਮਾਣ ਕਾਰਜਾਂ ਦੇ ਕਾਰਨ ਹਵਾ ਦੀ ਗੁਣਵੱਤਾ ਤੇਜ਼ੀ ਨਾਲ ਖਰਾਬ ਹੋ ਰਹੀ ਹੈ। ਉੱਤਰ ਪ੍ਰਦੇਸ਼ ਦਾ ਕਾਨਪੁਰ ਵਿਸ਼ਵ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ ਤੇ ਇਸ ਨੂੰ ਸੂਚੀ ‘ਚ ਪਹਿਲੇ ਨੰਬਰ ‘ਤੇ ਰੱਖਿਆ ਗਿਆ ਹੈ। ਹਰਿਆਣਾ ਦਾ ਫਰੀਦਾਬਾਦ ਦੂਜੇ ਨੰਬਰ ‘ਤੇ ਹੈ। ਬਿਹਾਰ ਦੇ ਗਯਾ ਅਤੇ ਪਟਨਾ ਚੌਥੇ ਅਤੇ ਪੰਜਵੇਂ ਨੰਬਰ ‘ਤੇ ਹਨ, ਦਿੱਲੀ ਛੇਵੇਂ ਅਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 7ਵੇਂ ਨੰਬਰ ‘ਤੇ ਹੈ। ਆਗਰਾ, ਮੁਜ਼ੱਫਰਪੁਰ, ਸ੍ਰੀਨਗਰ, ਗੁਰੂਗ੍ਰਾਮ, ਜੈਪੁਰ, ਪਟਿਆਲਾ ਅਤੇ ਜੋਧਪੁਰ ਵੀ ਵਿਸ਼ਵ ਸਿਹਤ ਸੰਗਠਨ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ‘ਚ ਸ਼ਾਮਿਲ ਹਨ। ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਲਖਨਊ ਤੇ ਕਾਨਪੁਰ ਦੇ ਸੰਸਦ ਮੈਂਬਰ ਕ੍ਰਮਵਾਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਸੀਨੀਅਰ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਆਪਣੇ ਹਲਕਿਆਂ ‘ਚ ਹਵਾ ਪ੍ਰਦੂਸ਼ਣ ਦੇ ਮਾਮਲੇ ‘ਤੇ ਹਮੇਸ਼ਾ ਚੁੱਪ ਧਾਰੀ ਰੱਖੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.