ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਿੱਤਣ ਦੀ ਸਮਰਥਾ ਦੇ ਮਾਪਦੰਡ ‘ਤੇ ਦਿੱਤੀਆਂ ਗਈਆਂ ਉਮੀਦਵਾਰਾਂ ਨੂੰ ਟਿਕਟਾਂ: ਕੈਪਟਨ
ਜਿੱਤਣ ਦੀ ਸਮਰਥਾ ਦੇ ਮਾਪਦੰਡ ‘ਤੇ ਦਿੱਤੀਆਂ ਗਈਆਂ ਉਮੀਦਵਾਰਾਂ ਨੂੰ ਟਿਕਟਾਂ: ਕੈਪਟਨ
Page Visitors: 2320

ਜਿੱਤਣ ਦੀ ਸਮਰਥਾ ਦੇ ਮਾਪਦੰਡ ‘ਤੇ ਦਿੱਤੀਆਂ ਗਈਆਂ ਉਮੀਦਵਾਰਾਂ ਨੂੰ ਟਿਕਟਾਂ: ਕੈਪਟਨ
ਜਿੱਤਣ ਦੀ ਸਮਰਥਾ ਦੇ ਮਾਪਦੰਡ ‘ਤੇ ਦਿੱਤੀਆਂ ਗਈਆਂ ਉਮੀਦਵਾਰਾਂ ਨੂੰ ਟਿਕਟਾਂ: ਕੈਪਟਨ

April 13
16:53 2019

ਜਲੰਧਰ, 13 ਅਪ੍ਰੈਲ (ਪੰਜਾਬ ਮੇਲ)- ਸੰਸਦੀ ਚੋਣਾਂ ਲਈ ਟਿਕਟਾਂ ਨਾ ਮਿਲਣ ਵਾਲੇ ਆਗੂਆਂ ਦੀ ਨਾਰਾਜ਼ਗੀ ਨੂੰ ਦਰਕਿਨਾਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ‘ਚ ਕੇਵਲ 13 ਹੀ ਲੋਕ ਸਭਾ ਸੀਟਾਂ ਹਨ ਤੇ ਟਿਕਟਾਂ ਦੇ ਸਾਰੇ 177 ਖਾਹਿਸ਼ਮੰਦਾਂ ਨੂੰ ਸਮਾਉਣਾ ਸੰਭਵ ਨਹੀਂ ਹੈ। ਇਹ ਟਿਕਟਾਂ ਕਾਂਗਰਸ ਹਾਈ ਕਮਾਂਡ ਵਲੋਂ ਦਿੱਤੀਆਂ ਗਈਆਂ ਹਨ ਅਤੇ ਇਸ ਸਬੰਧ ‘ਚ ਜਿੱਤਣ ਦੀ ਸਮਰਥਾ ਦੇ ਮਾਪਦੰਡ ਨੂੰ ਆਧਾਰ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਚੰਦਨ ਗਰੇਵਾਲ ਦੇ ਪਾਰਟੀ ‘ਚ ਆਉਣ ‘ਤੇ ਸਵਾਗਤ ਕਰਦੇ ਹੋਏ ਮੀਡੀਆ ਦੇ ਨਾਲ ਇਕ ਗੈਰ-ਰਸਮੀ ਗਲਬਾਤ ਦੌਰਾਨ ਦੱਸਿਆ ਕਿ ਟਿਕਟਾਂ ਦੀ ਅਲਾਟਮੈਂਟ ‘ਚ ਨੌਜਵਾਨਾਂ ਦਾ ਤਜਰਬੇ ਦੇ ਨਾਲ ਸੰਤੁਲਨ ਬਿਠਾਇਆ ਗਿਆ ਹੈ। ਗਰੇਵਾਲ ਇਕ ਉੱਘਾ ਬਾਲਮੀਕੀ ਆਗੂ ਹੈ। ਉਨ੍ਹਾਂ ਨੇ ਕਰਤਾਰਪੁਰ ਤੋਂ ਵਿਧਾਨ ਸਭਾ ਚੋਣਾਂ ਲੜਣ ਤੋਂ ਕੁਝ ਮਹੀਨੇ ਬਾਅਦ ਹੀ ਅਕਤੂਬਰ 2017 ‘ਚ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ।
ਕੁਝ ਨਾਰਾਜ਼ ਕਾਂਗਰਸੀ ਆਗੂਆਂ ਵਲੋਂ ਵੱਖਰੀ ਕਾਂਗਰਸ ਟਕਸਾਲੀ ਬਣਾਏ ਜਾਣ ਲਈ ਪੂਰੀ ਤਰਾਂ ਤਿਆਰ ਹੋਣ ਸਬੰਧੀ ਅਫਵਾਹਾਂ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਟਿਕਟਾਂ ਦੇ ਸਾਰੇ ਖਾਹਿਸ਼ਮੰਦਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾ ਸਕਦੀਆਂ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਆਗੂ ਇਸ ਗੱਲ ਨੂੰ ਸਮਝਣਗੇ ਅਤੇ ਪਾਰਟੀ ਦੀ ਸਫ਼ਲਤਾ ਲਈ ਕੰਮ ਕਰਨਗੇ।
ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ. ਪੀ. ਨੂੰ ਟਿਕਟ ਨਾ ਦਿੱਤੇ ਜਾਣ ਬਾਰੇ ਇਕ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਤਿੰਨ ਵਾਰ ਪਾਰਟੀ ਦੀ ਟਿਕਟ ‘ਤੇ ਲੜੇ ਹਨ ਤੇ ਅਸਫ਼ਲ ਰਹੇ ਹਨ। ਇਥੋਂ ਤੱਕ ਕਿ ਉਨ੍ਹਾਂ ਦੀ ਪਤਨੀ ਨੂੰ ਵੀ ਮੌਕਾ ਦਿੱਤਾ ਗਿਆ ਤੇ ਉਹ ਵੀ ਹਾਰ ਗਏ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.