ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਾਂਗਰਸ ਤੋਂ ਨਾਰਾਜ਼ ਮਹਿੰਦਰ ਕੇ.ਪੀ. 15 ਅਪ੍ਰੈਲ ਨੂੰ ਕਰਨਗੇ ਅਗਲੀ ਰਣਨੀਤੀ ਦਾ ਐਲਾਨ
ਕਾਂਗਰਸ ਤੋਂ ਨਾਰਾਜ਼ ਮਹਿੰਦਰ ਕੇ.ਪੀ. 15 ਅਪ੍ਰੈਲ ਨੂੰ ਕਰਨਗੇ ਅਗਲੀ ਰਣਨੀਤੀ ਦਾ ਐਲਾਨ
Page Visitors: 2351

ਕਾਂਗਰਸ ਤੋਂ ਨਾਰਾਜ਼ ਮਹਿੰਦਰ ਕੇ.ਪੀ. 15 ਅਪ੍ਰੈਲ ਨੂੰ ਕਰਨਗੇ ਅਗਲੀ ਰਣਨੀਤੀ ਦਾ ਐਲਾਨਕਾਂਗਰਸ ਤੋਂ ਨਾਰਾਜ਼ ਮਹਿੰਦਰ ਕੇ.ਪੀ. 15 ਅਪ੍ਰੈਲ ਨੂੰ ਕਰਨਗੇ ਅਗਲੀ ਰਣਨੀਤੀ ਦਾ ਐਲਾਨ

April 12
17:28 2019

ਜਲੰਧਰ, 12 ਅਪ੍ਰੈਲ (ਪੰਜਾਬ ਮੇਲ)- ਜਲੰਧਰ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਕਾਰਨ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਮਹਿੰਦਰ ਸਿੰਘ ਕੇ. ਪੀ. ਕਾਂਗਰਸ ਪਾਰਟੀ ਅੰਦਰ ਵੱਡਾ ਭੂਚਾਲ ਲਿਆਉਣ ਦੀ ਤਿਆਰੀ ਕਰ ਰਹੇ ਹਨ। ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 60 ਸਾਲ ਤੋਂ ਸਾਡਾ ਪਰਿਵਾਰ ਕਾਂਗਰਸ ਨਾਲ ਖੜਾ ਹੈ ਪਰ ਪਾਰਟੀ ਹੁਣ ਉਨ੍ਹਾਂ ਨੂੰ ਹਾਸ਼ੀਏ ਉਤੇ ਸੁੱਟਣਾ ਚਾਹੁੰਦੀ ਹੈ। ਜੋ ਕਿ ਬਰਦਾਸ਼ਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਲੰਧਰ ਟਿਕਟ ਉਤੇ ਰਿਵਿਊ ਦੀ ਭਾਵੇਂ ਪਾਰਟੀ ਗੱਲ ਕਰ ਰਹੀ ਹੈ ਪਰ ਉਨ੍ਹਾਂ ਨੂੰ ਲਗ ਰਿਹਾ ਹੈ ਕਿ ਇਸ ਤਰ੍ਹਾਂ ਨਾਲ ਪਾਰਟੀ ਸਿਰਫ ਟਾਇਮ ਲੰਘਾ ਰਹੀ ਹੈ। ਜਿਸ ਕਾਰਨ ਉਹ 15 ਅਪ੍ਰੈਲ ਨੂੰ ਚੰਡੀਗੜ੍ਹ ਵਿਚ ਆਪਣੇ ਸਾਥੀਆਂ ਨਾਲ ਬੈਠਕ ਕਰਨ ਜਾ ਰਹੇ ਹਨ। ਜਿਸ ਦੌਰਾਨ ਅਗਲੀ ਰਣਨੀਤੀ ਬਾਰੇ ਫੈਸਲਾ ਲੈ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਬੈਠਕ ਵਿਚ ਕਾਂਗਰਸ ਪਾਰਟੀ ਵਲੋਂ ਨਾਕਾਰੇ ਜਾਂ ਲਾਂਬੇ ਕੀਤੇ ਗਏ ਸਾਰੇ ਵੱਡੇ ਆਗੂ ਸ਼ਾਮਲ ਹੋਣਗੇ। ਜਿਨ੍ਹਾਂ ਨਾਲ ਇਹ ਬੈਠਕ ਚੰਡੀਗੜ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਬੈਠਕ ਦੌਰਾਨ ਸਾਰੇ ਆਗੂਆਂ ਦੀ ਸਹਿਮਤੀ ਨਾਲ ਅਗਲੀ ਰਣਨੀਤੀ ਉਲੀਕੀ ਜਾਵੇਗੀ।

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.